ਰਿਤਿਕ ਰੌਸ਼ਨ ਇਨ੍ਹਾਂ ਫਿਲਮਾਂ ''ਚ ਨਿਭਾਅ ਚੁੱਕੇ ਹਨ ਬਾਲ ਕਿਰਦਾਰ

1/10/2020 10:56:55 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸੁਪਰਸਟਾਰ ਰਿਤਿਕ ਰੌਸ਼ਨ ਅੱਜ ਆਪਣਾ 46ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 10 ਜਨਵਰੀ, 1974 ਨੂੰ ਮੁੰਬਈ 'ਚ ਹੋਇਆ ਸੀ। ਉਹ ਮਸ਼ਹੂਰ ਫਿਲਮ ਪ੍ਰੋਡਿਊਸਰ-ਡਾਇਰੈਕਟਰ ਰਾਕੇਸ਼ ਰੌਸ਼ਨ ਦੇ ਬੇਟੇ ਹਨ। ਰਿਤਿਕ ਰੌਸ਼ਨ ਫਿਲਮ ਇੰਡਸਟਰੀ 'ਚ ਆਪਣੇ ਪ੍ਰੋਡਿਊਸਰ ਪਿਤਾ ਰਾਕੇਸ਼ ਰੌਸ਼ਨ ਨਾਲ ਅਸਿਸਟੈਂਟ ਡਾਇਰੈਕਟਰ ਦੇ ਰੂਪ 'ਚ ਕੰਮ ਕਰ ਚੁੱਕੇ ਹਨ।
PunjabKesari
ਸਾਲ 2000 'ਚ ਆਈ ਫਿਲਮ 'ਕਹੋ ਨਾ ਪਿਆਰ ਹੈ' ਨਾਲ ਉਨ੍ਹਾਂ ਨੇ ਬਤੌਰ ਮੁੱਖ ਅਭਿਨੇਤਾ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਫਿਲਮ 'ਕੋਈ ਮਿਲ ਗਿਆ', 'ਕ੍ਰਿਸ਼', 'ਕ੍ਰਿਸ਼-3', ‘ਸੁਪਰ 30’ ਵਰਗੀਆਂ ਫਿਲਮਾਂ ਸੁਪਰਹਿੱਟ ਫਿਲਮਾਂ ਦੇ ਕੇ ਬਾਲੀਵੁੱਡ ਇੰਡਸਟਰੀ 'ਚ ਆਪਣਾ ਵੱਖਰਾ ਮੁਕਾਮ ਹਾਸਲ ਕੀਤਾ ਹੈ।
PunjabKesari
ਦੱਸ ਦੇਈਏ ਕਿ ਫਿਲਮਾਂ 'ਚ ਰਿਤਿਕ ਦਾ ਸਫਰ ਇਕ ਚਾਈਲਡ ਆਰਟਿਸਟ ਦੇ ਰੂਪ 'ਚ ਸ਼ੁਰੂ ਹੋਇਆ ਸੀ। 1980 'ਚ ਬਤੋਰ ਬਾਲ ਕਲਾਕਾਰ ਪਹਿਲੀ ਵਾਰ ਉਹ ਫਿਲਮ 'ਆਸ਼ਾ' 'ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ 'ਆਪ ਕੇ ਦੀਵਾਨੇ', 'ਆਸਪਾਸ', 'ਭਗਵਾਨ ਦਾਦਾ', ਵਰਗੀਆਂ ਕੁਝ ਫਿਲਮਾਂ 'ਚ ਵੀ ਉਨ੍ਹਾਂ ਨੇ ਚਾਈਲਡ ਆਰਟਿਸਟ ਕੰਮ ਕੀਤਾ ਹੈ।
PunjabKesari

PunjabKesari

PunjabKesari

PunjabKesari
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News