ਬਚਪਨ ਤੋਂ ਹੀ ਚੰਗੇ ਡਾਂਸਰ ਸਨ ਰਿਤਿਕ ਰੌਸ਼ਨ, ਮਾਂ ਨੇ ਬਚਪਨ ਦੀ ਵੀਡੀਓ ਕੀਤੀ ਸਾਂਝੀ

11/20/2019 9:14:27 AM

ਮੁੰਬਈ(ਬਿਊਰੋ)- ਰਿਤਿਕ ਰੌਸ਼ਨ ਉਨ੍ਹਾਂ ਅਭਿਨੇਤਾਵਾਂ ’ਚੋਂ ਇਕ ਹਨ ਜੋ ਬਿਹਤਰ ਡਾਂਸ ਕਰਦੇ ਹਨ। ਉਨ੍ਹਾਂ ਦੇ ਡਾਂਸ ਦਾ ਹਰ ਕੋਈ ਦੀਵਾਨਾ ਹੈ। ਰਿਤਿਕ ਬਚਪਨ ਤੋਂ ਹੀ ਚੰਗੇ ਡਾਂਸਰ ਹਨ। ਜਿਸ ਦਾ ਅੰਦਾਜ਼ਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਨ੍ਹਾਂ ਦੇ ਬਚਪਨ ਦੀ ਵੀਡੀਓ ਤੋਂ ਲਗਾਇਆ ਜਾ ਸਕਦਾ ਹੈ । ਇਹ ਵੀਡੀਓ ਰਿਤਿਕ ਦੀ ਮੰਮੀ ਪਿੰਕੀ ਰੌਸ਼ਨ ਨੇ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਹੈ । ਇਹ ਵੀਡੀਓ ਕਿਸੇ ਦੇ ਵਿਆਹ ਦਾ ਹੈ ਤੇ ਰਿਤਿਕ ਮਸਤੀ ਵਿਚ ਡਾਂਸ ਕਰ ਰਹੇ ਹਨ ।

 
 
 
 
 
 
 
 
 
 
 
 
 
 

#onecapturedmoments

A post shared by Pinkie Roshan (@pinkieroshan) on Nov 17, 2019 at 1:14am PST


ਦੱਸ ਦੇਈਏ ਕਿ ਰਿਤਿਕ ਦੀ ਹਰ ਫਿਲਮ ਵਿਚ ਇਕ ਨਾ ਇਕ ਡਾਂਸ ਨੰਬਰ ਜ਼ਰੂਰ ਹੁੰਦਾ ਹੈ, ਜਿਸ ਵਿਚ ਉਹ ਆਪਣੇ ਡਾਂਸ ਦਾ ਹੁਨਰ ਦਿਖਾਉਂਦੇ ਹਨ । ਉਨ੍ਹਾਂ ਦੇ ਪ੍ਰਸ਼ੰਸਕ ਵੀ ਰਿਤਿਕ ਦੇ ਡਾਂਸ ਨੂੰ ਬਹੁਤ ਪਸੰਦ ਕਰਦੇ ਹਨ ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News