B''Day Spl: ਇਸ ਫਿਲਮ ਨੇ ਹੁਮਾ ਕੁਰੈਸ਼ੀ ਨੂੰ ਬਣਾਇਆ ਰਾਤੋਂ-ਰਾਤ ਸਟਾਰ

7/28/2019 12:16:43 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਬੋਲਡ ਗਰਲ ਹੁਮਾ ਕੁਰੈਸ਼ੀ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 28 ਜੁਲਾਈ 1986 ਨੂੰ ਹੋਇਆ। ਉਸ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਅਨੁਰਾਗ ਕਸ਼ਅੱਪ ਦੀ ਫਿਲਮ 'ਗੈਂਗਸ ਆਫ ਵਾਸੇਪੁਰ' ਨਾਲ ਕੀਤੀ ਸੀ, ਜਿਸ ਨਾਲ ਹੁਮਾ ਰਾਤੋਂ-ਰਾਤ ਸਟਾਰ ਬਣ ਗੀਈ। ਇਸ ਫਿਲਮ ਨਾਲ ਹੁਮਾ ਨੂੰ ਕਾਫੀ ਪ੍ਰਸਿੱਧੀ ਮਿਲੀ।
PunjabKesari
ਹੁਮਾ ਨੂੰ ਹਿੰਦੀ ਫਿਲਮ ਇੰਡਸਟਰੀ 'ਚ ਅਜੇ ਕੁਝ ਹੀ ਸਾਲ ਹੋਏ ਹਨ ਅਤੇ ਇੰਨੇ ਘੱਟ ਸਮੇਂ 'ਚ ਹੀ ਉਸ ਨੇ ਇਕ ਤੋਂ ਵਧ ਕੇ ਇਕ ਕਿਰਦਾਰ ਨਿਭਾ ਕੇ ਇੰਡਸਟਰੀ 'ਚ ਆਪਣੀ ਖਾਸ ਜਗ੍ਹਾ ਬਣਾ ਲਈ ਹੈ। ਹੁਮਾ ਨੇ ਇਤਿਹਾਸ 'ਚ ਬੈਚਲਰ ਦੀ ਡਿਗਰੀ ਦਿੱਲੀ ਯੂਨੀਵਰਸਿਟੀ ਦੇ ਗਾਰਗੀ ਕਾਲਜ ਤੋਂ ਕੀਤੀ।
PunjabKesari
ਫਿਲਮਾਂ 'ਚ ਆਉਣ ਤੋਂ ਪਹਿਲਾਂ ਹੁਮਾ ਕੁਰੈਸ਼ੀ ਕਈ ਵਿਗਿਆਪਨਾਂ 'ਚ ਵੀ ਨਜ਼ਰ ਆ ਚੁੱਕੀ ਹੈ। ਇਨ੍ਹਾਂ ਵਿਗਿਆਪਨਾਂ 'ਚ ਪਿਅਰਸ ਸਾਬਣ, ਸੈਮਸੰਗ ਤੇ ਨੇਰੋਲੇਕ ਸ਼ਾਮਲ ਹਨ। ਕਿਹਾ ਜਾਂਦਾ ਹੈ ਕਿ ਅਨੁਰਾਗ ਤੇ ਕਲਿਕ ਕੋਚਲਿਨ ਦੇ ਤਾਲਕ ਦੀ ਵਜ੍ਹਾ ਹੁਮਾ ਕੁਰੈਸ਼ੀ ਹੀ ਸੀ।
PunjabKesari
ਇਨ੍ਹਾਂ ਦੋਵਾਂ ਦੀਆਂ ਨਜ਼ਦੀਆਂ ਨੇ ਅਨੁਰਾਗ ਤੇ ਕਲਿਕ ਦੇ ਰਿਸ਼ਤੇ 'ਚ ਦਰਾਰ ਪਾਈ ਸੀ। ਹੁਮਾ ਦਾ ਨਾਂ 'ਬੌਬੀ ਜਾਸੂਸ' ਐਕਟਰ ਅਰਜਨ ਬਜਾਵਾ ਨਾਲ ਵੀ ਜੁੜਿਆ ਸੀ। ਹਾਲਾਂਕਿ ਇਹ ਰਿਸ਼ਤਾ ਲੰਬੇ ਸਮੇਂ ਤੱਕ ਟਿੱਕ ਨਾ ਸਕਿਆ ਅਤੇ ਦੋਵੇਂ ਕੁਝ ਸਮੇਂ ਬਾਅਦ ਹੀ ਇਕ-ਦੂਜੇ ਤੋਂ ਵੱਖ ਹੋ ਗਏ ਸਨ।
PunjabKesari
ਦੱਸਣਯੋਗ ਹੈ ਕਿ ਹੁਮਾ ਕੁਰੈਸ਼ੀ ਨੇ ਹੁਣ ਤੱਕ 'ਏਕ ਥੀ ਡਾਇਨ', 'ਲਵ ਸ਼ਵ ਤੇ ਚਿਕਨ ਖੁਰਾਨਾ', 'ਬਦਲਾਪੁਰ' ਅਤੇ 'ਜੌਲੀ ਐੱਲ ਐੱਲ ਬੀ 2' ਵਰਗੀਆਂ ਹਿੱਟ ਫਿਲਮਾਂ 'ਚ ਕੰਮ ਕਰ ਚੁੱਕੀ ਹੈ।
PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News