ਰਿਤੇਸ਼ ਦੇਸ਼ਮੁਖ ਨੇ ਸ਼ੇਅਰ ਕੀਤੇ ਹੈਦਰਾਬਾਦ ਏਅਰਪੋਰਟ ਦੇ ਲਾਕਡ ਐਮਰਜੈਂਸੀ ਐਕਜਿਟ ਦੇ ਵੀਡੀਓ, ਪੁੱਛੇ ਸਵਾਲ

5/28/2019 10:33:50 AM

ਮੁੰਬਈ(ਬਿਊਰੋ)— ਹਾਲ ਹੀ 'ਚ ਸੂਰਤ 'ਚ ਫਾਇਰ ਟਰੈਜਿਡੀ ਨਾਲ 22 ਬੱਚਿਆਂ ਦੀ ਮੌਤ ਹੋਈ ਸੀ ਅਤੇ ਕਈ ਹੋਰ ਜ਼ਖਮੀ ਹੋਏ ਸਨ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਅਤੇ ਇਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਐਕ‍ਟਰ ਰਿਤੇਸ਼ ਦੇਸ਼ਮੁਖ ਨੇ 27 ਮਈ ਨੂੰ ਆਪਣੇ ਟਵਿਟਰ ਅਕਾਊਂਟ ਤੋਂ ਹੈਦਰਾਬਾਦ ਏਅਰਪੋਰਟ ਦੇ ਦੋ ਵੀਡੀਓਜ਼ ਸ਼ੇਅਰ ਕੀਤੇ। ਇਸ 'ਚ ਲਾਂਨ‍ਜ ਦਾ ਐਮਰਜੈਂਸੀ ਐਗ‍ਜਿਟ ਡੋਰ ਲਾਕ ਨਜ਼ਰ ਆ ਰਿਹਾ ਹੈ। ਅੰਦਰ ਅਤੇ ਬਾਹਰ ਜਾਣ ਲਈ ਸਿਰਫ ਐਲੀਵੇਟਰ ਦਾ ਹੀ ਆਪ‍ਸ਼ਨ ਹੈ ਅਤੇ ਉਹ ਵੀ ਇਲੈਕਟਰੀਸਿਟੀ ਕੱਟ ਕਾਰਨ ਬੰਦ ਹੈ। ਅਜਿਹੇ 'ਚ ਅਭਿਨੇਤਾ ਨੇ ਸਵਾਲ ਕੀਤਾ ਕਿ ਕੀ ਕੋਈ ਹਾਦਸਾ ਹੋਣ ਤੋਂ ਬਾਅਦ ਹੀ ਇਹ ਦਰਵਾਜ਼ਾ ਖੋਲ੍ਹਿਆ ਜਾਵੇਗਾ।


ਉਥੇ ਹੀ, ਦੂੱਜੇ ਟਵੀਟ 'ਚ ਐਕ‍ਟਰ ਨੇ ਕਿਹਾ ਕਿ ਚਾਹੇ ਹੀ ਮੁਸਾਫਰਾਂ ਦੀ ਫਲਾਇਟ ਛੁੱਟ ਜਾਵੇ ਪਰ ਸੁਰੱਖਿਆ ਨਿੱਜੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਹੈਦਰਾਬਾਦ ਏਅਰਪੋਰਟ ਅਥਾਰਿਟੀ ਧਿਆ‍ਨ ਦੇਣ, ਪਬ‍ਲਿਕ ਐਗ‍ਜਿਟ ਨੂੰ ਲਾਕ ਨਹੀਂ ਕੀਤਾ ਜਾ ਸਕਦਾ।


ਇਸ ਦੇ ਕੁਝ ਦੇਰ ਬਾਅਦ ਹੈਦਰਾਬਾਦ ਏਅਰਪੋਰਟ ਦੇ ਆਫੀਸ਼ਲ ਟਵਿਟਰ ਹੈਂਡਲ ਨੇ ਜਵਾਬ ਦਿੰਦੇ ਹੋਏ ਲਿਖਿਆ,''ਅਸੁਵਿਧਾ ਲਈ ਸਾਨੂੰ ਅਫਸੋਸ ਹੈ। ਇਹ ਇਕ ਮਾਮੂਲੀ ਤਕਨੀਕੀ ਗੜਬੜੀ ਸੀ, ਜਿਸ ਨੂੰ ਤੁਰੰਤ ਠੀਕ ਕਰ ਲਿਆ ਗਿਆ। ਏਅਰਪੋਰਟ ਟਰਮੀਨਲ 'ਤੇ ਸੁਰੱਖਿਆ ਦਾ ਅਨੁਪਾਲਨ ਕੀਤਾ ਜਾ ਰਿਹਾ ਹੈ, ਇਸ ਦੇ ਲਈ ਨਿਸ਼ਚਿਤ ਰਹੋ। ਐਮਰਜੈਂਸੀ ਦੇ ਕੇਸ 'ਚ ਗ‍ਲਾਸ ਡੋਰ ਨੂੰ ਤੋੜ੍ਹਿਆ ਜਾ ਸਕਦਾ ਹੈ। ਪੈਸੇਂਜਰ ਦੀ ਸੇਫਟੀ ਸਾਡੇ ਲਈ ਸਭ ਤੋਂ ਮਹਤ‍ਵਪੂਰਣ ਹੈ।''


ਹਾਲਾਂਕਿ, ਹੈਦਰਾਬਾਦ ਏਅਰਪੋਰਟ ਅਥਾਰਿਟੀ ਦਾ ਇਹ ਕਹਿਣਾ ਕਿ ਦਰਵਾਜ਼ੇ ਨੂੰ ਤੋੜ੍ਹਿਆ ਜਾ ਸਕਦਾ ਹੈ, ਇਹ ਜਵਾਬ ਸੋਸ਼ਲ ਮੀਡੀਆ ਯੂਜ਼ਰਸ ਨੂੰ ਸ਼ਾਇਦ ਸਮਝ ਨਹੀਂ ਆਇਆ। ਦੇਖੋ, ਲੋਕਾਂ ਨੇ ਕ‍ੀ ਟਵੀਟ ਕੀਤੇ...

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News