‘ਇਕ ਸੰਧੂ ਹੁੰਦਾ ਸੀ’ ਦੇ ਟਰੇਲਰ ਤੋਂ ਬਾਅਦ ਹੁਣ ਫਿਲਮ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ

2/5/2020 9:29:01 AM

ਚੰਡੀਗੜ੍ਹ(ਬਿਊਰੋ)- 28 ਫਰਵਰੀ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ 'ਇਕ ਸੰਧੂ ਹੁੰਦਾ ਸੀ' ਦਾ ਟਰੇਲਰ ਹਾਲ ਹੀ ’ਚ ਰਿਲੀਜ਼ ਹੋਇਆ ਹੈ। ਫ਼ਿਲਮ ਦਾ ਇਹ ਟਰੇਲਰ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਇਸ ਟਰੇਲਰ ਨੂੰ 50 ਲੱਖ ਤੋਂ ਵੱਧ ਦਰਸ਼ਕ ਦੇਖ ਚੁੱਕੇ ਹਨ। ਜੱਸ ਗਰੇਵਾਲ ਦੀ ਲਿਖੀ ਤੇ ਰਾਕੇਸ਼ ਮਹਿਤਾ ਦੀ ਡਾਇਰੈਕਟ ਕੀਤੀ ਇਸ ਫ਼ਿਲਮ ਦਾ ਹੀਰੋ ਗਿੱਪੀ ਗਰੇਵਾਲ ਹੈ। ਗਿੱਪੀ ਗਰੇਵਾਲ ਕਈ ਸਾਲਾਂ ਬਾਅਦ ਐਕਸ਼ਨ ਹੀਰੋ ਵਜੋਂ ਪਰਦੇ ’ਤੇ ਐਂਟਰੀ ਕਰ ਰਿਹਾ ਹੈ। ਉਸ ਨਾਲ ਬਾਲੀਵੁੱਡ ਦੀ ਨਾਮਵਰ ਅਦਾਕਾਰਾ ਤੇ ਮਾਡਲ ਨੇਹਾ ਸ਼ਰਮਾ ਹੀਰੋਇਨ ਵਜੋਂ ਨਜ਼ਰ ਆ ਰਹੀ ਹੈ। ਫ਼ਿਲਮ ’ਚ ਦੋਵਾਂ ਤੋਂ ਇਲਾਵਾ ਬੱਬਲ ਰਾਏ, ਰੌਸ਼ਨ ਪ੍ਰਿੰਸ, ਵਿਕਰਮਜੀਤ, ਜੱਸ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ, ਮੁਕਲ ਦੇਵ ਸਮੇਤ ਕਈ ਹੋਰ ਨਾਮੀ ਚਿਹਰੇ ਨਜ਼ਰ ਆਉਣਗੇ। ਬਾਲੀਵੁੱਡ ਦੇ ਦਿੱਗਜ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਵਲੋਂ ਫ਼ਿਲਮਾਇਆ ਗਿਆ ਫ਼ਿਲਮ ਦਾ ਐਕਸ਼ਨ ਇਸ ਦੀ ਜਿੰਦ ਜਾਨ ਕਿਹਾ ਜਾ ਸਕਦਾ ਹੈ।

ਇਸ ਫ਼ਿਲਮ ਨੂੰ ਇਸ ਸਾਲ ਦੀ ਸਭ ਤੋਂ ਮਹਿੰਗੀ ਤੇ ਵੱਡੀ ਫ਼ਿਲਮ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਟਰੇਲਰ ’ਚ ਦਿਖਾਇਆ ਗਿਆ ਹੈ ਕਿ ਇਹ ਇਕ ਯੂਨੀਵਰਸਿਟੀ ਦੀ ਕਹਾਣੀ ਹੈ, ਜਿਥੋਂ ਦਾ ਇਕ ਵਿਦਿਆਰਥੀ ਸੰਧੂ ਯਾਰਾਂ ਦਾ ਯਾਰ ਹੈ। ਉਹ ਦੋਸਤੀ ਵੀ ਨਿਭਾਉਂਦਾ ਹੈ, ਪਿਆਰ ਵੀ ਤੋੜ ਨਿਭਾਉਂਦਾ ਹੈ ਤੇ ਵਿਰੋਧੀਆਂ ਨੂੰ ਵੀ ਮੂੰਹ ਤੋੜ ਜਵਾਬ ਦਿੰਦਾ ਹੈ ਪਰ ਕਿਵੇਂ? ਇਹ ਫ਼ਿਲਮ ਦੇਖ ਕੇ ਹੀ ਪਤਾ ਲੱਗੇਗਾ। ਨਾਮੀ ਕਲਾਕਾਰਾਂ ਨਾਲ ਭਰੀ ਇਸ ਫ਼ਿਲਮ ਦੇ ਟਰੇਲਰ ਤੇ ਟੀਜ਼ਰ ਨੂੰ ਜਿਸ ਕਦਰ ਸੋਸ਼ਲ ਮੀਡੀਆ ’ਤੇ ਹੁੰਗਾਰਾ ਮਿਲ ਰਿਹਾ ਹੈ, ਉਸ ਤੋਂ ਸਾਫ ਹੈ ਕਿ ਇਹ ਫ਼ਿਲਮ ਵੀ ਵੱਡਾ ਮਾਅਰਕਾ ਮਾਰੇਗੀ। ਡਾਇਰੈਕਟਰ ਰਾਕੇਸ਼ ਮਹਿਤਾ ਦੀ ਇਹ ਚੌਥੀ ਪੰਜਾਬੀ ਫਿਲਮ ਹੈ। ਉਨ੍ਹਾਂ ਨੇ ਆਪਣੀ ਹਰ ਫਿਲਮ ’ਚ ਹਮੇਸ਼ਾ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਫ਼ਿਲਮ ਉਨ੍ਹਾਂ ਦੀਆਂ ਪਹਿਲੀਆਂ ਫਿਲਮਾਂ ਨਾਲੋਂ ਬਿਲਕੁਲ ਵੱਖਰੀ ਹੈ। ਇਸ ਫ਼ਿਲਮ ਦੀ ਆਮ ਦਰਸ਼ਕਾਂ ਦੇ ਨਾਲ-ਨਾਲ ਫ਼ਿਲਮ ਇੰਡਸਟਰੀ ਵੀ ਉਡੀਕ ਕਰ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News