ਰਿਲੀਜ਼ ਹੁੰਦਿਆਂ ਟਰੈਂਡਿੰਗ ''ਚ ਛਾਇਆ ਫਿਲਮ ''ਇਕ ਸੰਧੂ...'' ਦਾ ਪਹਿਲਾ ਗੀਤ ''ਚਰਚੇ''

2/8/2020 9:24:04 AM

ਜਲੰਧਰ (ਬਿਊਰੋ) – ਗੋਲਡਨ ਬ੍ਰਿਜ ਫਿਲਮਜ਼ ਐਂਡ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਨੇ ਆਪਣੀ ਆਉਣ ਵਾਲੀ ਫਿਲਮ 'ਇਕ ਸੰਧੂ ਹੁੰਦਾ ਸੀ' ਦਾ ਪ੍ਰੋਮੋਸ਼ਨਲ ਗੀਤ 'ਚਰਚੇ' ਬੀਤੇ ਦਿਨੀਂ ਰਿਲੀਜ਼ ਹੋ ਚੁੱਕਾ ਹੈ, ਜੋ ਰਿਲੀਜ਼ ਹੁੰਦਿਆਂ ਹੀ ਟਰੈਂਡਿੰਗ 'ਚ ਛਾਇਆ ਹੋਇਆ ਹੈ। ਇਸ ਡਿਊਟ ਗੀਤ ਨੂੰ ਆਵਾਜ਼ ਸ਼ਿਪਰਾ ਗੋਇਲ ਤੇ ਗਿੱਪੀ ਗਰੇਵਾਲ ਨੇ ਦਿੱਤੀ ਹੈ। ਇਹ ਗੀਤ ਹੈਪੀ ਰਾਏਕੋਟੀ ਵਲੋਂ ਲਿਖਿਆ ਗਿਆ ਹੈ, ਜਦੋਂ ਕਿ ਇਸ ਦਾ ਮਿਊਜ਼ਿਕ 'ਦੇਸੀ ਕਰਿਊ' ਨੇ ਤਿਆਰ ਕੀਤਾ ਹੈ। ਹਾਲ ਹੀ ਵਿਚ ਰਿਲੀਜ਼ ਹੋਏ 'ਚਰਚੇ' ਗੀਤ ਨੂੰ ਯੂ-ਟਿਊਬ 'ਤੇ 2 ਮਿਲੀਅਨ ਦੇ ਕਰੀਬ ਦੇਖਿਆ ਜਾ ਚੁੱਕਾ ਹੈ। ਇਹ ਗੀਤ ਯੂਟਿਊਬ ਦੀ ਟਰੈਂਡਿੰਗ ਲਿਸਟ ਵਿਚ ਨੰਬਰ 3 'ਤੇ ਹੈ। ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਕਿਹਾ ਕਿ 'ਇੱਕ ਸੰਧੂ ਹੁੰਦਾ ਸੀ' ਫਿਲਮ ਮਨੋਰੰਜਨ ਭਰਪੂਰ ਪੈਕੇਜ ਹੋਵੇਗੀ, ਜੋ ਹੁੰਗਾਰਾ ਫਿਲਮ ਦੇ ਟੀਜ਼ਰ ਤੇ ਟ੍ਰੇਲਰ ਨੂੰ ਮਿਲਿਆ ਹੈ, ਉਹ ਬਾ-ਕਮਾਲ ਹੈ। ਅਸੀਂ ਉਮੀਦ ਕਰਦੇ ਹਾਂ ਕਿ ਲੋਕ 'ਚਰਚੇ' ਗੀਤ ਨੂੰ ਵੀ ਜ਼ਰੂਰ ਪਸੰਦ ਕਰਨਗੇ।


ਦੱਸਣਯੋਗ ਹੈ ਕਿ 'ਇਕ ਸੰਧੂ ਹੁੰਦਾ ਸੀ' ਫਿਲਮ ਦੋਸਤੀ, ਪਿਆਰ, ਐਕਸ਼ਨ ਅਤੇ ਰੋਮਾਂਸ ਦਾ ਕੰਪਲੀਟ ਪੈਕਜ ਹੈ, ਜੋ ਨੌਜਵਾਨਾਂ ਨੂੰ ਕਾਲਜ ਦੇ ਦਿਨਾਂ ਦੀ ਯਾਦ ਦਿਵਾਏਗੀ। ਇਸ ਫਿਲਮ 'ਚ ਗਿੱਪੀ ਗਰੇਵਾਲ ਅਤੇ ਨੇਹਾ ਸ਼ਰਮਾ ਮੁੱਖ ਕਿਰਦਾਰ 'ਚ ਹਨ। ਉਨ੍ਹਾਂ ਤੋਂ ਇਲਾਵਾ ਧੀਰਜ ਕੁਮਾਰ, ਬੱਬਲ ਰਾਏ, ਰਘਵੀਰ ਬੋਲੀ, ਰੌਸ਼ਨ ਪ੍ਰਿੰਸ ਅਹਿਮ ਭੂਮਿਕਾ ਨਿਭਾਅ ਰਹੇ ਹਨ। ਰਾਕੇਸ਼ ਮਹਿਤਾ ਨੇ ਇਸ ਐਕਸ਼ਨ ਅਤੇ ਰੋਮਾਂਟਿਕ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ। ਇਸ ਸਾਰੇ ਪ੍ਰਾਜੈਕਟ ਨੂੰ ਬੱਲੀ ਸਿੰਘ ਕੱਕੜ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ਦਾ ਮਿਊਜ਼ਿਕ 'ਹੰਬਲ ਮਿਊਜ਼ਿਕ' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। 'ਇੱਕ ਸੰਧੂ ਹੁੰਦਾ ਸੀ' 28 ਫਰਵਰੀ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ। ਫਿਲਮ ਨੂੰ ਓਮਜੀ ਗਰੁੱਪ ਵਲੋਂ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News