ਅੰਗਰੇਜ਼ ਅਲੀ ਦੀ ਆਵਾਜ਼ ''ਚ ਰਿਲੀਜ਼ ਹੋਇਆ ''ਇਕ ਸੰਧੂ ਹੁੰਦਾ ਸੀ'' ਦਾ ਟਾਈਟਲ ਟਰੈਕ (ਵੀਡੀਓ)

2/17/2020 12:34:27 PM

ਜਲੰਧਰ (ਬਿਊਰੋ) - 28 ਫਰਵਰੀ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫਿਲਮ 'ਇਕ ਸੰਧੂ ਹੁੰਦਾ ਸੀ' ਦਾ ਟਾਈਟਲ ਟਰੈਕ ਰਿਲੀਜ਼ ਹੋਇਆ ਹੈ, ਜਿਸ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੇ ਟਾਈਟਲ ਟਰੈਕ ਨੂੰ ਨਾਮੀ ਗਾਇਕ ਅੰਗਰੇਜ਼ ਅਲੀ ਨੇ ਆਪਣੀ ਦਮਦਾਰ ਆਵਾਜ਼ 'ਚ ਗਾਇਆ ਹੈ, ਜਿਸ ਨੂੰ ਕਲਮਬੱਧ ਅਕਾਸ਼ਦੀਪ ਸੰਧੂ ਨੇ ਕੀਤਾ। ਇਸ ਟਾਈਟਲ ਟਰੈਕ ਨੂੰ ਜੈ ਕੇ ਨੇ ਆਪਣੇ ਬਿਹਤਰੀਨ ਸੰਗੀਤ ਨਾਲ ਸ਼ਿੰਗਾਰਿਆ ਹੈ। ਇਹ ਗੀਤ ਗਿੱਪੀ ਗਰੇਵਾਲ ਤੇ ਰੌਸ਼ਨ ਪ੍ਰਿੰਸ 'ਤੇ ਫਿਲਮਾਇਆ ਗਿਆ ਹੈ। ਇਸ ਗੀਤ 'ਚ ਕਾਲਜ ਪੜ੍ਹਦੇ ਨੌਜਵਾਨਾਂ ਦੀ ਦੋਸਤੀ ਨੂੰ ਬਿਹਤਰੀਨ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਟਾਈਟਲ ਟਰੈਕ 'ਇਕ ਸੰਧੂ ਹੁੰਦਾ ਸੀ' ਨੂੰ ਹੰਬਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।
ਦੱਸ ਦਈਏ ਕਿ ਜੱਸ ਗਰੇਵਾਲ ਦੀ ਲਿਖੀ ਤੇ ਰਾਕੇਸ਼ ਮਹਿਤਾ ਦੀ ਡਾਇਰੈਕਟ ਕੀਤੀ ਇਸ ਫਿਲਮ ਦਾ ਹੀਰੋ ਗਿੱਪੀ ਗਰੇਵਾਲ ਹੈ। ਗਿੱਪੀ ਗਰੇਵਾਲ ਕਈ ਸਾਲਾਂ ਬਾਅਦ ਐਕਸ਼ਨ ਹੀਰੋ ਵਜੋਂ ਪਰਦੇ 'ਤੇ ਐਂਟਰੀ ਕਰ ਰਹੇ ਹਨ। ਉਨ੍ਹਾਂ ਨਾਲ ਬਾਲੀਵੁੱਡ ਦੀ ਨਾਮਵਰ ਅਦਾਕਾਰਾ ਤੇ ਮਾਡਲ ਨੇਹਾ ਸ਼ਰਮਾ ਹੀਰੋਇਨ ਵਜੋਂ ਨਜ਼ਰ ਆਵੇਗੀ। ਫਿਲਮ 'ਚ ਦੋਵਾਂ ਤੋਂ ਇਲਾਵਾ ਬੱਬਲ ਰਾਏ, ਰੌਸ਼ਨ ਪ੍ਰਿੰਸ, ਵਿਕਰਮਜੀਤ, ਜੱਸ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ, ਮੁਕਲ ਦੇਵ ਸਮੇਤ ਕਈ ਹੋਰ ਨਾਮੀ ਚਿਹਰੇ ਨਜ਼ਰ ਆਉਣਗੇ। ਬਾਲੀਵੁੱਡ ਦੇ ਦਿੱਗਜ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਵਲੋਂ ਫਿਲਮਾਇਆ ਗਿਆ ਫਿਲਮ ਦਾ ਐਕਸ਼ਨ ਇਸ ਦੀ ਜਿੰਦ ਜਾਨ ਕਿਹਾ ਜਾ ਸਕਦਾ ਹੈ।


ਕੁਝ ਦਿਨ ਪਹਿਲਾਂ ਹੀ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ 'ਚ ਦਿਖਾਇਆ ਗਿਆ ਹੈ ਕਿ ਇਹ ਇਕ ਯੂਨੀਵਰਸਿਟੀ ਦੀ ਕਹਾਣੀ ਹੈ, ਜਿਥੋਂ ਦਾ ਇਕ ਵਿਦਿਆਰਥੀ ਸੰਧੂ ਯਾਰਾਂ ਦਾ ਯਾਰ ਹੈ। ਉਹ ਦੋਸਤੀ ਵੀ ਨਿਭਾਉਂਦਾ ਹੈ, ਪਿਆਰ ਵੀ ਤੋੜ ਨਿਭਾਉਂਦਾ ਹੈ ਤੇ ਵਿਰੋਧੀਆਂ ਨੂੰ ਵੀ ਮੂੰਹ ਤੋੜ ਜਵਾਬ ਦਿੰਦਾ ਹੈ ਪਰ ਕਿਵੇਂ? ਇਹ ਫ਼ਿਲਮ ਦੇਖ ਕੇ ਹੀ ਪਤਾ ਲੱਗੇਗਾ। ਇਸ ਫਿਲਮ ਦੀ ਆਮ ਦਰਸ਼ਕਾਂ ਦੇ ਨਾਲ-ਨਾਲ ਫ਼ਿਲਮ ਇੰਡਸਟਰੀ ਵੀ ਉਡੀਕ ਕਰ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News