ਸਤਿੰਦਰ ਸਰਤਾਜ ਨੇ ਕੀਤਾ ਆਪਣੀ ਨਵੀਂ ਫਿਲਮ ਦਾ ਐਲਾਨ, ਜੋ ਅਗਲੇ ਸਾਲ ਹੋਵੇਗੀ ਰਿਲੀਜ਼

10/25/2019 11:38:58 AM

ਮੁੰਬਈ (ਬਿਊਰੋ) — ਸਤਿੰਦਰ ਸਰਤਾਜ ਦਾ ਨਾਂ ਦੁਨੀਆ ਭਰ 'ਚ ਹਰ ਇਕ ਮੰਚ 'ਤੇ ਬੜ੍ਹੇ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ। ਪੰਜਾਬੀ ਗਾਇਕੀ ਅਤੇ ਅਤੇ ਸਿਨੇਮਾ 'ਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਸਰਤਾਜ ਹੁਣ ਦਰਸ਼ਕਾਂ ਲਈ ਇਕ ਹੋਰ ਤੋਹਫਾ ਲੈ ਕੇ ਆ ਰਹੇ ਹਨ।ਦੱਸ ਦਈਏ ਉਨ੍ਹਾਂ ਦੀ ਨਵੀਂ ਫਿਲਮ 'ਇੱਕੋ-ਮਿੱਕੇ' ਦੀ ਪਹਿਲੀ ਝਲਕ ਸਾਹਮਣੇ ਆ ਚੁੱਕੀ ਹੈ, ਜਿਸ 'ਚ ਅਦਾਕਾਰ ਅਦਿਤੀ ਸ਼ਰਮਾ ਫੀਮੇਲ ਲੀਡ 'ਚ ਨਜ਼ਰ ਆਵੇਗੀ। ਇਹ ਫਿਲਮ ਅਗਲੇ ਸਾਲ ਯਾਨੀ 2020 ਦੀ 13 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ। ਪੰਕਜ ਵਰਮਾ ਦੀ ਕਹਾਣੀ ਅਤੇ ਨਿਰਦੇਸ਼ਨ 'ਚ ਬਣੀ ਇਹ ਫਿਲਮ ਪਿਆਰ ਦੀ ਅਨੋਖੀ ਦਾਸਤਾਨ ਹੋਣ ਵਾਲੀ ਹੈ, ਜਿਸ ਦੇ ਪੋਸਟਰ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ। ਸਤਿੰਦਰ ਸਰਤਾਜ ਨੇ ਵੀ ਫਿਲਮ 'ਚ ਮੁਹੱਬਤੀ ਜ਼ਿੰਦਗੀ ਦੇ ਸੰਦੇਸ਼ ਦਿੱਤੇ ਹਨ। ਪੰਜਾਬੀ ਫੀਚਰ ਫਿਲਮਸ ਦੀ ਪੇਸ਼ਕੇਸ਼ ਇਹ ਫਿਲਮ ਸਤਿੰਦਰ ਸਰਤਾਜ ਦੀ ਦੂਜੀ ਪੰਜਾਬੀ ਫਿਲਮ ਹੋਣ ਵਾਲੀ ਹੈ।

 

 
 
 
 
 
 
 
 
 
 
 
 
 
 

#IkkoMikke🎭ਇੱਕੋ-ਮਿੱਕੇ🎥{The Soulmates}#PunjabiFilm🎞Releasing Date👏🏻#13thMarch2020👍🏼 First📢Announcement💗 @thepankajverma @aditidevsharma Mohabbati Zindagi nu decode karan di tareek note kar leyo ji😇#Sartaaj🎼

A post shared by Satinder Sartaaj (@satindersartaaj) on Oct 24, 2019 at 6:31am PDT

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਤਿੰਦਰ ਸਰਤਾਜ ਆਪਣੀ ਡੈਬਿਊ ਫਿਲਮ 'ਦਿ ਬਲੈਕ ਪ੍ਰਿੰਸ' ਰਾਹੀਂ ਦੁਨੀਆ ਭਰ 'ਚ ਕਾਫੀ ਚਰਚਾ ਖੱਟ ਚੁੱਕੇ ਹਨ। ਹੁਣ ਰੋਮੈਂਟਿਕ ਡਰਾਮਾ ਨਾਲ ਲੰਬੇ ਸਮੇਂ ਬਾਅਦ ਸਤਿੰਦਰ ਸਰਤਾਜ ਸਿਲਵਰ ਸਕ੍ਰੀਨ 'ਤੇ ਵਾਪਸੀ ਕਰਨ ਜਾ ਰਹੇ ਹਨ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਸਤਿੰਦਰ ਸਰਤਾਜ ਅਤੇ ਅਦਿਤੀ ਸ਼ਰਮਾ 'ਇੱਕੋ-ਮਿੱਕੇ' ਨਾਲ ਦਰਸ਼ਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਹੁੰਦੇ ਹਨ ਜਾਂ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News