''ਇੱਕੋ ਮਿੱਕੇ'' ਫਿਲਮ ਦੇ ਟਾਈਟਲ ਟਰੈਕ ''ਤੇ ਸਰਗੁਣ ਮਹਿਤਾ ਦੀ ਟਿਕ ਟਾਕ ਵੀਡੀਓ ਵਾਇਰਲ
3/18/2020 7:59:59 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਇੱਕੋ ਮਿੱਕੇ' ਦੇ ਗੀਤਾਂ ਨੂੰ ਜਿਥੇ ਆਮ ਲੋਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ, ਉਥੇ ਹੀ ਇਸ ਨੂੰ ਸੈਲੇਬ੍ਰਿਟੀਜ਼ ਵੀ ਖੂਬ ਪਸੰਦ ਕਰ ਰਹੇ ਹਨ। 'ਟਿਕ ਟਾਕ' 'ਤੇ ਫਿਲਮ 'ਇੱਕੋ ਮਿੱਕੇ' ਦਾ ਟਾਈਟਲ ਟਰੈਕ ਪਹਿਲਾਂ ਵੀ ਕਾਫੀ ਵਾਇਰਲ ਹੋਇਆ ਸੀ। ਹੁਣ ਇਸ ਗੀਤ 'ਤੇ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਨੇ ਵੀ ਆਪਣੀ ਟਿਕ ਟਾਕ ਵੀਡੀਓ ਬਣਾ ਕੇ ਅਪਲੋਡ ਕੀਤੀ ਹੈ। ਸਰਗੁਣ ਮਹਿਤਾ ਵਲੋਂ 'ਇੱਕੋ ਮਿੱਕੇ' ਫਿਲਮ 'ਤੇ ਬਣਾਈ ਗਈ ਟਿਕ ਟਾਕ ਵੀਡੀਓ ਨੂੰ ਹੁਣ ਤਕ 3.7 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
@sargunmehta ♬ original sound - jarmanaulakh10
ਉਥੇ 'ਇੱਕੋ ਮਿੱਕੇ' ਦੇ ਟਾਈਟਲ ਟਰੈਕ ਦੀ ਗੱਲ ਕਰੀਏ ਤਾਂ ਯੂਟਿਊਬ 'ਤੇ ਇਸ ਗੀਤ ਨੂੰ 11 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਸਤਿੰਦਰ ਸਰਤਾਜ ਵਲੋਂ ਲਿਖਿਆ ਤੇ ਗਾਇਆ ਇਹ ਗੀਤ ਰੂਹ ਨੂੰ ਸਕੂਨ ਦਿੰਦਾ ਹੈ। ਗੀਤ ਨੂੰ ਮਿਊਜ਼ਿਕ ਬੀਟ ਮਨਿਸਟਰ ਵਲੋਂ ਦਿੱਤਾ ਗਿਆ ਹੈ, ਜੋ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਹੋਇਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ