ਦਿਲ ਦਾ ਮਰੀਜ਼ ਹੈ ਪ੍ਰੋਡਿਊਸਰ ਕਰੀਮ ਮੋਰਾਨੀ, ਦੂਜੀ ਰਿਪੋਰਟ ਵੀ ਆਈ ''ਕੋਰੋਨਾ ਪਾਜ਼ੀਟਿਵ''

4/14/2020 3:59:50 PM

ਜਲੰਧਰ (ਵੈੱਬ ਡੈਸਕ) - ਫਿਲਮ ਨਿਰਮਾਤਾ ਕਰੀਮ ਮੋਰਾਨੀ ਦਾ 'ਕੋਰੋਨਾ ਟੈਸਟ' ਦੂਜੀ ਵਾਰ ਵੀ ਪਾਜ਼ੀਟਿਵ ਆਇਆ ਹੈ। ਫਿਲਹਾਲ ਉਨ੍ਹਾਂ ਦਾ ਮੁੰਬਈ ਦੇ ਨਾਨਾਵਤੀ ਹਸਪਤਾਲ ਵਿਚ ਇਲਾਜ਼ ਚਾਲ ਰਿਹਾ ਹੈ। ਦੱਸ ਦੇਈਏ ਕਿ ਕਰੀਮ ਮੋਰਾਨੀ ਦੀਆਂ ਦੋਵੇਂ ਧੀਆਂ ਸ਼ਜਾ ਮੋਰਾਨੀ ਅਤੇ ਜੋਇਆ ਮੋਰਾਨੀ ਵੀ ਕੋਰੋਨਾ ਦੀ ਲਪੇਟ ਵਿਚ ਆ ਚੁੱਕੀਆਂ ਸਨ, ਹਾਲਾਂਕਿ ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਚੁੱਕੀਆਂ ਹਨ ਅਤੇ ਘਰ ਵਿਚ ਨੇ। 

ਤੀਜੀ ਵਾਰ ਕੋਰੋਨਾ ਪਾਜ਼ੀਟਿਵ ਟੈਸਟ ਆਉਣ 'ਤੇ ਪ੍ਰੇਸ਼ਾਨ ਪਰਿਵਾਰ
ਕਰੀਮ ਮੋਰਾਨੀ ਦਾ ਕੋਰੋਨਾ ਟੈਸਟ ਦੂਜੀ ਵਾਰ ਪਾਜ਼ੀਟਿਵ ਆਇਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਕਾਫੀ ਪ੍ਰੇਸ਼ਾਨ ਹੈ। ਇਸ ਦੀ ਵੱਡੀ ਵਜ੍ਹਾ ਇਹ ਵੀ ਹੈ ਕਿ ਕਰੀਮ ਮੋਰਾਨੀ 60 ਸਾਲ ਦੇ ਹਨ ਅਤੇ ਉਹ ਦਿਲ ਦੇ ਮਰੀਜ਼ ਵੀ ਹਨ। ਉਨ੍ਹਾਂ ਨੂੰ 2 ਵਾਰ ਦਿਲ ਦਾ ਦੌਰਾ ਪੈ ਚੁੱਕਿਆ ਹੈ। ਉਨ੍ਹਾਂ ਦੀ ਬਾਇਪਾਸ ਸਰਜਰੀ ਵੀ ਹੋ ਚੁੱਕੀ ਹੈ। ਇਸ ਲਈ ਉਨ੍ਹਾਂ ਦੇ ਪਰਿਵਾਰ ਨੂੰ ਜ਼ਿਆਦਾ ਚਿੰਤਾ ਹੈ। ਮੋਰਾਨੀ ਦਾ ਪਹਿਲਾਂ ਵੀ 2 ਵਾਰ 'ਕੋਰੋਨਾ ਟੈਸਟ ਪਾਜ਼ੀਟਿਵ' ਆ ਚੁੱਕਾ ਹੈ। ਉਨ੍ਹਾਂ ਨੂੰ ਬੀਤੇ ਹਫਤੇ ਹਸਪਤਾਲ ਵਿਚ ਭਾਰਤੀ ਕਰਵਾਇਆ ਗਿਆ ਸੀ। 

ਸ਼ਜਾ ਦੇ ਪਿਤਾ ਵੀ ਹੈ 'ਕੋਰੋਨਾ ਪਾਜ਼ੀਟਿਵ'
ਦੱਸਣਯੋਗ ਹੈ ਕਿ 'ਕੋਰੋਨਾ ਵਾਇਰਸ' ਦੇ ਖਿਲਾਫ ਜੰਗ ਜਿੱਤਣ ਤੋਂ ਬਾਅਦ ਸ਼ਜਾ ਮੋਰਾਨੀ ਰਾਹਤ ਮਹਿਸੂਸ ਕਰ ਰਹੀ ਹੈ। ਉਸਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਕਰੀਬੀ ਅਤੇ ਡਾਕਟਰਾਂ ਦਾ ਧੰਨਵਾਦ ਕੀਤਾ ਹੈ। ਸ਼ਜਾ ਕੁਝ ਦਿਨ ਪਹਿਲਾਂ ਹੀ ਸ਼੍ਰੀਲੰਕਾ ਤੋਂ ਭਾਰਤ ਪਰਤੀ ਸੀ। ਇਸ ਤੋਂ ਬਾਅਦ ਉਸਦਾ ਟੈਸਟ ਕੀਤਾ ਗਿਆ ਸੀ ਅਤੇ ਉਹ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ। ਸ਼ਜਾ ਤੋਂ ਇਲਾਵਾ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਟੈਸਟ ਕੀਤਾ ਗਿਆ ਸੀ ਅਤੇ ਇਸ ਟੈਸਟ ਵਿਚ ਸ਼ਜਾ ਮੋਰਾਨੀ ਤੋਂ ਇਲਾਵਾ ਉਸ ਦੀ ਭੈਣ ਜੋਆ ਮੋਰਾਨੀ ਅਤੇ ਪਿਤਾ ਵੀ 'ਕੋਰੋਨਾ ਪਾਜ਼ੀਟਿਵ' ਪਾਏ ਗਏ ਸਨ। ਹਾਲਾਂਕਿ ਸ਼ਜਾ ਮੋਰਾਨੀ ਅਤੇ ਜੋਆ ਮੋਰਾਨੀ ਹਸਪਤਾਲ ਤੋਂ ਡਿਸਚਾਰਜ ਹੋ ਗਈਆਂ ਹਨ।         



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News