''ਕੋਰੋਨਾ ਵਾਇਰਸ'' ਨੇ ਫਿਲਮ ਇੰਡਸਟਰੀ ਕੀਤੀ ''ਫਲਾਪ'', ਘਰ ਬੈਠੇ ਸਿਤਾਰੇ

3/18/2020 9:27:35 AM

ਜਲੰਧਰ (ਬਿਊਰੋ) : ਕੋਰੋਨਾ ਵਾਇਰਸ ਦੇ ਕੇਸ ਜਿਵੇਂ-ਜਿਵੇਂ ਵਧਦੇ ਜਾ ਰਹੇ ਹਨ, ਉਵੇਂ-ਉਵੇਂ ਹੀ ਇਸ ਨਾਲ ਕਈ ਤਰ੍ਹਾਂ ਦੇ ਨੁਕਸਾਨ ਦੇਖਣ ਨੂੰ ਵੀ ਮਿਲ ਰਹੇ ਹਨ। ਇਸ ਦਾ ਅਸਰ ਦੇਸ਼ਾਂ ਦੀ ਆਰਥਿਕ ਹਾਲਤ 'ਤੇ ਸਿੱਧਾ ਪੈ ਰਿਹਾ ਹੈ। ਇੰਨਾ ਹੀ ਨਹੀਂ ਹੁਣ ਫਿਲਮ ਇੰਡਸਟਰੀ ਨੂੰ ਵੀ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਬਾਲੀਵੁੱਡ ਦੀਆਂ ਕਈ ਫਿਲਮਾਂ ਦੀ ਰਿਲੀਜ਼ ਡੇਟ ਅੱਗੇ ਕਰ ਦਿੱਤੀ ਗਈ ਹੈ। ਫਿਲਮ ਨਿਰਦੇਸ਼ਕ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਨੇ ਸਟੇਟਮੈਂਟ ਜਾਰੀ ਕੀਤੀ ਹੈ, ਜਿਸ 'ਚ ਦੱਸਿਆ ਹੈ ਕਿ ਅਗਲੇ ਨੋਟਿਸ ਤੱਕ ਸਾਰੇ ਪ੍ਰੋਜੈਕਟਸ ਸਸਪੈਂਡ ਕਰ ਦਿੱਤੇ ਗਏ ਹਨ।

ਇੰਨਾ ਹੀ ਨਹੀਂ ਕੋਰੋਨਾ ਵਾਇਰਸ ਕਾਰਨ ਰਿਲੀਜ਼ ਹੋਈਆਂ ਫਿਲਮਾਂ ਫਲੌਪ ਹੋ ਗਈਆਂ ਹਨ, ਜਿਸ ਕਾਰਨ ਮੇਕਰਸ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਦਰਸ਼ਕਾਂ ਵੱਲੋਂ ਵੀ ਇਨ੍ਹਾਂ ਫਿਲਮਾਂ ਨੂੰ ਦੁਬਾਰਾ ਰਿਲੀਜ਼ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉੱਧਰ ਹਾਲੀਵੁੱਡ ਅਦਾਕਾਰ ਟਾਮ ਹੈਂਕਸ ਤੇ ਉਨ੍ਹਾਂ ਦੀ ਪਤਨੀ ਰੀਤਾ ਵਿਸਲਨ ਵੀ ਕੋਰੋਨਾ ਦੀ ਚਪੇਟ 'ਚ ਆ ਚੁੱਕੇ ਹਨ। ਉਨ੍ਹਾਂ ਦੋਹਾਂ ਦਾ ਇਲਾਜ ਚੱਲ ਰਿਹਾ ਹੈ। ਟਾਮ ਹੈਂਕਸ ਦੀ ਫਿਲਮ 'ਗ੍ਰੇਹਾਉਂਡ' ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਗਈ ਹੈ। ਇਹ ਫਿਲਮ ਜੂਨ 'ਚ ਰਿਲੀਜ਼ ਹੋਵੇਗੀ।

ਇਹ ਵੀ ਪੜ੍ਹੋ: 'ਕੋਰੋਨਾ ਵਾਇਰਸ' ਨਾਲ ਨਜਿੱਠਣ ਲਈ ਅਮਿਤਾਭ ਬੱਚਨ ਨੇ ਦਿੱਤੇ ਇਹ ਟਿਪਸ, ਵੀਡੀਓ ਵਾਇਰਲ


ਦੱਸ ਦਈਏ ਕਿ ਕੋਰੋਨਾ ਕਾਰਨ ਜਨਤਕ ਥਾਂਵਾਂ ਜਿਵੇਂ ਮਾਲ, ਜਿਮ, ਸਿਨੇਮਾਘਰ, ਧਾਰਮਿਕ ਸਥਾਨ, ਸਕੂਲ ਤੇ ਕਾਲਜ ਆਦਿ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਜਿਮ ਨਾ ਜਾਣ ਵਾਲਿਆਂ ਲਈ ਵੀਡੀਓ ਬਣਾਈ ਹੈ, ਜਿਸ 'ਚ ਉਸ ਨੇ ਘਰ ਕਰਨ ਵਾਲੀਆਂ ਐਕਸਰਸਾਈਜ਼ਸ ਬਾਰੇ ਦੱਸਿਆ ਹੈ। ਕੈਟਰੀਨਾ ਨੇ ਇਹ ਵੀਡੀਓ ਆਪਣੇ ਫੈਨਸ ਲਈ ਬਣਾਈ ਹੈ। ਉਥੇ ਹੀ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਵੀ ਕੋਰੋਨਾ ਤੋਂ ਇਹਤਿਆਤ ਵਰਤ ਰਹੇ ਹਨ। ਦਿਲੀਪ ਨੇ ਟਵੀਟ ਕਰਕੇ ਸਭ ਨੂੰ ਸਾਵਧਾਨੀ ਵਰਤਣ ਲਈ ਕਿਹਾ ਹੈ। ਦਿਲੀਪ ਨੂੰ ਕੋਰੋਨਾ ਦੇ ਚਲਦਿਆਂ ਕੰਪਲੀਟ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: 9 ਸਾਲ ਪਹਿਲਾਂ ਹੀ ਬਣ ਗਈ ਸੀ 'ਕੋਰੋਨਾ' 'ਤੇ ਫਿਲਮ, ਵਾਇਰਲ ਹੋਏ ਸੀਨਜ਼



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News