ਸੰਗਰੂਰ ਦਾ ਹਰਮਨ ਸਿੰਘ ਪਹੁੰਚਿਆ ‘ਇੰਡੀਅਨ ਆਈਡਲ 11’ ਦੇ ਟਾਪ 30 ’ਚ

10/23/2019 12:32:50 PM

ਮੁੰਬਈ(ਬਿਊਰੋ)- ਸੰਗਰੂਰ ਦੇ ਪਿੰਡ ਚੀਮਾ ਸਾਹਿਬ ਦਾ ਰਹਿਣ ਵਾਲਾ 14 ਸਾਲ ਦਾ ਹਰਮਨ ਸਿੰਘ ਆਪਣੀ ਆਵਾਜ਼ ਨਾਲ ‘ਇੰਡੀਅਨ ਆਈਡਲ’ ’ਚ ਧੂਮ ਮਚਾ ਰਿਹਾ ਹੈ। ਹਰਮਨ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ਼ੋਅ ਦੇ ਟਾਪ 30 ’ਚ ਆਪਣੀ ਜਗ੍ਹਾ ਬਣਾ ਲਈ ਹੈ। ਸ਼ੋਅ ’ਚ ਉਹ ਸਭ ਤੋਂ ਘੱਟ ਉਮਰ ਦਾ ਹੈ। ਇਸ ਤੋਂ ਪਹਿਲਾਂ ਹਰਮਨ ‘ਵਾਈਸ ਆਫ ਪੰਜਾਬ 2018’ ਦਾ ਜੇਤੂ ਰਹਿ ਚੁੱਕਿਆ ਹੈ। ਗੱਲਬਾਤ ਦੌਰਾਨ ਹਰਮਨ ਨੇ ਇੰਡੀਅਨ ਆਈਡਲ ਦਾ ਇਕ ਰੋਚਕ ਕਿੱਸਾ ਸੁਣਾਉਂਦੇ ਹੋਏ ਕਿਹਾ ਕਿ ਉਸ ਦੀ ਜ਼ਬਰਦਸਤ ਪੇਸ਼ਕਾਰੀ ਤੋਂ ਬਾਅਦ ਅਨੂ ਮਲਿਕ ਨੇ ਕਿਹਾ-‘14 ਸਾਲ ਦੀ ਉਮਰ 15 ਹਜ਼ਾਰ ਤਾਨੇ ਹਰਮਨ ਤੁਮ ਆਏ ਹੋ ਗਾਣਾ ਗਾਣੇ’।
ਇਸ ਦੌਰਾਨ ਹਰਮਨ ਨੇ ਦੱਸਿਆ,‘ਚਾਰ ਸਾਲ ਦੀ ਉਮਰ ਤੋਂ ਮਿਊਜ਼ਿਕ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਉਹ ਵੋਕਲ ਦੇ ਨਾਲ ਉਹ ਹਾਰਮੋਨੀਅਮ ਵੀ ਵਜਾਉਂਦੇ ਹਨ। ਆਪਣੀ ਪਹਿਲੀ ਪ੍ਰਫਾਰਮੈਨਸ ਹਰਮਨ ਨੇ ਚਾਰ ਸਾਲ ਦੀ ਉਮਰ ’ਚ ਆਰਮੀ ਫੰਕਸ਼ਨ ’ਚ ਦਿੱਤੀ ਸੀ। ਇਸ ਦੌਰਾਨ ਉਸ ਨੇ ‘ਓਮ ਸ਼ਾਂਤੀ ਓਮ’ ਦਾ ‘ਜਗ ਸੂਨਾ ਲਾਗੇ...’ ਗੀਤ ਗਾਇਆ ਸੀ।’ ਦੱਸ ਦੇਈਏ ਕਿ ਹਰਮਨ ਨੇ ਮਿਊਜ਼ਿਕ ਦੀ ਸਿੱਖਿਆ ਆਪਣੇ ਤਾਇਆ ਜੀ ਕੋਲੋ ਲਈ ਹੈ। ਇਸ ਦੇ ਨਾਲ ਹੀ ਉਸ ਦੇ ਪਿਤਾ ਜੀ ਵੀ ਉਸ ਦੀ ਮਦਦ ਕਰਦੇ ਹਨ।

ਹਰਫ ਚੀਮਾ ਆਪਣੇ ਵਿਆਹ ’ਤੇ ਹਰਮਨ ਨੂੰ ਲੈਣ ਲਈ ਪਹੁੰਚੇ

ਹਰਮਨ ਨੇ ਦੱਸਿਆ ਕਿ ਕੋਲ ਦੇ ਇਲਾਕੇ ’ਚ ਕਿਸੇ ਸਿੰਗਰ ਦਾ ਸ਼ੋਅ ਹੁੰਦਾ ਹੈ ਤਾਂ ਉਹ ਉਸ ਨੂੰ ਫੋਨ ਕਰਕੇ ਪ੍ਰਫਾਰਮੈਂਸ ਲਈ ਬੁਲਾਉਂਦੇ ਹਨ। ਆਪਣਾ ਇਕ ਕਿੱਸਾ ਸੁਣਾਉਂਦੇ ਹੋਏ ਹਰਮਨ ਨੇ ਕਿਹਾ ਕਿ ਹਰਫ ਚੀਮਾ ਆਪਣੇ ਵਿਆਹ ’ਤੇ ਰਾਤੀਂ 11 ਵਜੇ ਮੈਨੂੰ ਲੈਣ ਘਰ ਪਹੁੰਚ ਗਏ ਸਨ। ਇਸ ਤੋਂ ਬਾਅਦ ਮੈਂ ਚੀਮਾ ਸਾਹਿਬ ਦੇ ਵਿਆਹ ’ਚ ਪ੍ਰਫਾਰਮੈਂਸ ਦਿੱਤੀ।

ਸ਼ੋਅ ਦੇ ਦੌਰਾਨ ਦੋਸਤ ਕਰ ਦਿੰਦੇ ਹਨ ‘ਹੋਮਵਰਕ’

ਹਰਮਨ ਨੇ ਦੱਸਿਆ ਕਿ ‘ਇੰਡੀਅਨ ਆਈਡਲ 11’ ’ਚ ਬਿਜ਼ੀ ਹੋਣ ਕਾਰਨ ਉਸ ਦੇ ਦੋਸਤ ਉਸ ਦੇ ਸਕੂਲ ਦਾ ਹੋਮਵਰਕ ਕਰ ਦਿੰਦੇ ਹਨ। ਹਰਮਨ ਅਕਸਰ ਆਪਣੇ ਸ਼ੋਅ ਕਾਰਨ ਬਿਜ਼ੀ ਰਹਿੰਦੇ ਹਨ। ਸਵੇਰੇ 4 ਵਜੇ ਉੱਠ ਕੇ ਰਿਯਾਜ ਕਰਨ ਤੋਂ ਬਾਅਦ ਸਕੂਲ ਜਾਣਾ, ਸ਼ਾਮ ਨੂੰ ਟਿਊਸ਼ਨ ਅਤੇ ਇਸ ਤੋਂ ਬਾਅਦ ਮਿਊਜ਼ਿਕ ਦੀ ਪ੍ਰੈਕਿਟਸ ਕਰਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News