International Women''s Day: ਕਮਾਈ ਦੇ ਮਾਮਲੇ ’ਚ ਇਹ ਭਾਰਤੀ ਅਭਿਨੇਤਰੀਆਂ ਹਨ ਸਭ ਤੋਂ ਅੱਗੇ, ਜਾਣੋ ਕਮਾਈ

3/8/2020 12:43:31 PM

ਨਵੀਂ ਦਿੱਲੀ(ਬਿਊਰੋ)- ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਹੈ। ਬਾਲੀਵੁੱਡ ਜਗਤ ਵਿਚ ਮਹਿਲਾਵਾਂ ਨੇ ਆਪਣੀ ਕਾਫੀ ਵਧੀਆ ਪਛਾਣ ਬਣਾਈ ਹੋਈ ਹੈ ਅਤੇ ਪ੍ਰਤਿਭਾ ਨਾਲ ਇਹ ਅਭਿਨੇਤਰੀਆਂ ਕਈ ਅਭਿਨੇਤਾਵਾਂ ਨੂੰ ਪਿੱਛੇ ਛੱਡ ਰਹੀਆਂ ਹਨ। ਪਹਿਲਾਂ ਅਭਿਨੇਤਾਵਾਂ ਦੀ ਕਮਾਈ ਨੂੰ ਲੈ ਕੇ ਚਰਚਾ ਹੁੰਦੀ ਸੀ ਪਰ ਹੁਣ ਅਭਿਨੇਤਰੀਆਂ ਵੀ ਅਭਿਨੇਤਾਵਾਂ ਤੋਂ ਜ਼ਿਆਦਾ ਪੈਸਾ ਕਮਾ ਰਹੀਆਂ ਹਨ। ਫੋਰਬਸ ਇੰਡੀਆ ਵਲੋਂ ਜਾਰੀ ਕੀਤੀ ਗਈ ਟੌਪ 100 ਸੈਲੀਬ੍ਰਿਟੀਜ਼ ਦੀ ਲਿਸਟ ਤੋਂ ਜਾਣਦੇ ਹਾਂ ਕਿ ਅਖੀਰ ਕਮਾਈ ਵਿਚ ਅਭਿਨੇਤਰੀਆਂ ਕਿੰਨੀ ਅੱਗੇ ਹਨ ਅਤੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਅਭਿਨੇਤਰੀ ਕੌਣ-ਕੌਣ ਹੈ। 
1. ਆਲੀਆ ਭੱਟ
ਅਭਿਨੇਤਰੀ ਆਲੀਆ ਭੱਟ 2019 ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਅਦਾਕਾਰਾ ਹੈ। ਆਲੀਆ ਦੀ ਸਾਲਾਨਾ ਔਸਤ ਕਮਾਈ 59.21 ਕਰੋੜ ਰੁਪਏ ਹੈ ਅਤੇ ਆਲੀਆ ਕਮਾਈ ਦੇ ਮਾਮਲੇ ਵਿਚ ਨੰਬਰ ਵਨ ਅਭਿਨੇਤਰੀ ਹੈ।
2. ਦੀਪਿਕਾ ਪਾਦੁਕੋਣ
ਫਿਲਮ ‘ਛਪਾਕ’ ਦੀ ਅਭਿਨੇਤਰੀ ਦੀਪਿਕਾ ਪਾਦੁਕੋਣ ਨੇ ਜ਼ਿਆਦਾ ਕਮਾਈ ਦੇ ਮਾਮਲੇ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੀ ਕਮਾਈ ਇਸ ਲਿਸਟ ਵਿਚ 48 ਕਰੋੜ ਰੁਪਏ ਦੱਸੀ ਗਈ ਹੈ, ਜੋ ਉਨ੍ਹਾਂ ਨੇ ਫਿਲਮ ਅਤੇ ਆਪਣੇ ਕਈ ਪ੍ਰੋਜੈਕਟ ਤੋਂ ਕੀਤੀ ਹੈ।
3. ਅਨੁਸ਼ਕਾ ਸ਼ਰਮਾ
ਕਮਾਈ ਦੇ ਮਾਮਲੇ ਵਿਚ ਅਨੁਸ਼ਕਾ ਸ਼ਰਮਾ ਤੀਜੇ ਨੰਬਰ ’ਤੇ ਹੈ। 2018 ਵਿਚ ਆਈ ਫਿਲਮ ‘ਜ਼ੀਰੋ’ ਤੋਂ ਬਾਅਦ ਤੋਂ ਹੀ ਅਨੁਸ਼ਕਾ ਕਿਸੇ ਵੀ ਫਿਲਮ ਦਾ ਹਿੱਸਾ ਨਹੀਂ ਰਹੀ। ਇਸ ਸਾਲ ਪਰਦੇ ’ਤੇ ਉਨ੍ਹਾਂ ਦੀ ਨਾਮੌਜੂਦਗੀ ਦੇ ਬਾਵਜੂਦ ਉਨ੍ਹਾਂ ਦੀ ਐਵਰੇਜ ਇਨਕਮ 28.67 ਕਰੋੜ ਰੁਪਏ ਹੈ।
4. ਕੈਟਰੀਨਾ ਕੈਫ
‘ਸੂਰਿਆਵੰਸ਼ੀ‘ ਦੀ ਅਭਿਨੇਤਰੀ ਕੈਟਰੀਨਾ ਕੈਫ ਚੌਥੇ ਨੰਬਰ ’ਤੇ ਹੈ। ਕੈਟਰੀਨਾ ਦੀ ਸਾਲ 2019 ਵਿਚ ਔਸਤ ਕਮਾਈ 23.64 ਕਰੋੜ ਰੁਪਏ ਹੈ ਅਤੇ ਕੈਟਰੀਨਾ ਆਪਣੇ ਬਰਾਂਡ ਤੋਂ ਵੀ ਚੰਗੀ ਕਮਾਈ ਕਰਦੀ ਹੈ।
5. ਪ੍ਰਿਅੰਕਾ ਚੋਪੜਾ
ਬਾਲੀਵੁੱਡ ਤੋਂ ਹਾਲੀਵੁੱਡ ਤੱਕ ਵਿਚ ਆਪਣੀ ਪਛਾਣ ਬਣਾ ਚੁੱਕੀ ਪ੍ਰਿਅੰਕਾ ਚੋਪੜਾ ਨੇ ਫਿਲਮ ‘ਦਿ ਸਕਾਈ ਇਜ ਪਿੰਕ’ ਨਾਲ ਆਪਣਾ ਬਾਲੀਵੁੱਡ ਕਮਬੈਕ ਕੀਤਾ ਸੀ। ਪ੍ਰਿਅੰਕਾ ਦੀ ਕਮਾਈ ਵਿਚ 2019 ਕਾਫ਼ੀ ਵਾਧਾ ਹੋਇਆ ਹੈ । 2019 ਵਿਚ ਪ੍ਰਿਅੰਕਾ ਦੀ ਐਵਰੇਜ ਇਨਕਮ 23.4 ਕਰੋੜ ਰੁਪਏ ਸੀ।
6. ਕੰਗਨਾ ਰਣੌਤ
ਕੰਗਨਾ ਰਣੌਤ ਹਾਲ ਹੀ ਵਿਚ ‘ਪੰਗਾ’ ਵਿਚ ਨਜ਼ਰ ਆਈ ਸੀ। ਫੋਰਬਸ ਮੁਤਾਬਕ ਉਨ੍ਹਾਂ ਦੀ ਸਾਲ ਭਰ ਦੀ ਕਮਾਈ 17.5 ਕਰੋੜ ਰੁਪਏ ਹੈ। ਹਾਲਾਂਕਿ, ਉਨ੍ਹਾਂ ਦੀ ਭੈਣ ਰੰਗੋਲੀ ਨੇ ਇਸ ਕਮਾਈ ਦੇ ਅੰਕੜਿਆਂ ਨੂੰ ਗਲਤ ਦੱਸਿਆ ਸੀ ।
7. ਪਰਿਣੀਤੀ ਚੋਪੜਾ
ਪਰਿਣੀਤੀ ਚੋਪੜਾ ਦੀਆਂ ਫਿਲਮਾਂ ਚਾਹੇ ਹੀ ਬਾਕਸ ਆਫਿਸ ’ਤੇ ਕੁੱਝ ਕਮਾਲ ਦਿਖਾਉਣ ਵਿਚ ਸਫਲ ਨਾ ਰਹੀਆਂ ਹੋਣ ਪਰ ਪਰਿਣੀਤੀ ਚੋਪੜਾ ਵੱਖ- ਵੱਖ ਪ੍ਰੋਜੈਕਟਸ ਕਾਰਨ ਵਧੀਆ ਕਮਾਈ ਕਰਦੀ ਹੈ। ਉਨ੍ਹਾਂ ਦੀ ਸਲਾਨਾ ਕਮਾਈ 12.5 ਕਰੋੜ ਰੁਪਏ ਹੈ।
8. ਮਾਧੁਰੀ ਦੀਕਸ਼ਿਤ
ਮਾਧੁਰੀ ਦੀਕਸ਼ਿਤ ਕਮਾਈ ਦੇ ਮਾਮਲੇ ਵਿਚ 8ਵੇਂ ਸਥਾਨ ’ਤੇ ਹੈ। ਉਨ੍ਹਾਂ ਦੀ 2019 ਵਿਚ 10.83 ਕਰੋੜ ਦੀ ਕਮਾਈ ਦੱਸੀ ਗਈ ਹੈ। 
9. ਜੈਕਲੀਨ ਫਰਨਾਂਡੀਸ
ਜੈਕਲੀਨ ਫਰਨਾਂਡੀਸ ਕਮਾਈ ਦੇ ਮਾਮਲੇ ਵਿਚ 9ਵੇਂ ਸਥਾਨ ’ਤੇ ਹੈ। ਉਨ੍ਹਾਂ ਦੀ ਕਮਾਈ 9.5 ਕਰੋੜ ਰੁਪਏ ਦੱਸੀ ਗਈ ਹੈ।
10. ਸੋਨਮ ਕਪੂਰ
ਫੋਰਬਸ ਦੀ ਇਸ ਲਿਸਟ ਮੁਤਾਬਕ ਸੋਨਮ ਕਪੂਰ ਕਮਾਈ ਦੇ ਮਾਮਲੇ ਵਿਚ 9ਵੀਂ ਟੌਪ ਅਦਾਕਾਰਾ ਹੈ। ਲਿਸਟ ਵਿਚ ਉਨ੍ਹਾਂ ਦੀ ਕਮਾਈ 8.5 ਕਰੋੜ ਰੁਪਏ ਦੱਸੀ ਗਈ ਹੈ। 
11. ਸ਼ਰਧਾ ਕਪੂਰ
10ਵੇਂ ਸਥਾਨ ’ਤੇ ਸ਼ਰਧਾ ਕਪੂਰ ਦਾ ਨਾਮ ਹੈ, ਜਿਨ੍ਹਾਂ ਦੀ ਕਮਾਈ 8.33 ਕਰੋੜ ਰੁਪਏ ਦੱਸੀ ਗਈ ਹੈ।

ਇਹ ਵੀ ਪੜ੍ਹੋ: ਸ਼ੂਟਿੰਗ ਦੌਰਾਨ ਸੈੱਟ ’ਤੇ ਜ਼ਖਮੀ ਹੋਏ ਰਣਦੀਪ ਹੁੱਡਾ, ਗੋਢੇ ’ਤੇ ਲੱਗੀ ਸੱਟਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News