''ਟਿਕ ਟਾਕ'' ''ਤੇ ਛਾਈ ਕਿਆਰਾ ਅਡਵਾਨੀ ਦੀ ਹਮਸ਼ਕਲ, ਵਾਰ-ਵਾਰ ਦੇਖਿਆ ਜਾ ਰਿਹੈ ਵੀਡੀਓ
3/8/2020 1:26:29 PM
 
            
            ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰ ਕਿਆਰਾ ਅਡਵਾਨੀ, ਜਿੱਥੇ ਦੇਸ਼ 'ਚ ਲੱਖਾਂ ਲੋਕਾਂ ਦਾ ਦਿਲ ਜਿੱਤ ਰਹੀ ਹੈ, ਉੱਥੇ ਹੀ ਉਨ੍ਹਾਂ ਦੀ ਇਕ ਹਮਸ਼ਕਲ ਯਾਨੀ ਕਿ ਉਨ੍ਹਾਂ ਵਾਂਗ ਦਿਖਾਈ ਦੇ ਵਾਲੀ ਇਕ ਲੜਕੀ ਨੇ ਅਦਾਕਾਰਾ ਦੀ ਮਿਮੀਕਰੀ ਵੀਡੀਓ ਨਾਲ ਇੰਟਰਨੈੱਟ 'ਤੇ ਤਹਿਲਕਾ ਮਚਾਇਆ ਹੋਇਆ ਹੈ। ਇਕ ਵੀਡੀਓ ਸ਼ੇਅਰਿੰਗ ਸਾਈਟ 'ਤੇ ਇਕ ਲੜਕੀ ਕਲਪਨਾ ਸ਼ਰਮਾ ਦੇ ਵੀਡੀਓਜ਼ ਹਨ।
ਇਸ ਨੇ ਕਿਆਰਾ ਅਡਵਾਨੀ ਦੇ ‘ਕਬੀਰ ਸਿੰਘ’ ਫਿਲਮ ਦੇ ਕਿਰਦਾਰ ਪ੍ਰੀਤੀ ਵਾਂਗ ਗੈਟਅੱਪ ਕੀਤਾ ਹੈ ਤੇ ਉਹ ਅਦਾਕਾਰਾ ਵਾਂਗ ਮਿਮੀਕਰੀ ਕਰਦੀ ਦਿਖਾਈ ਦੇ ਰਹੀ ਹੈ। ਇਸ ਲੜਕੀ ਦੀਆਂ ਵੀਡੀਓਜ਼ ਇੰਟਰਨੈਟ 'ਤੇ ਵਾਇਰਲ ਹੋ ਰਹੀਆਂ ਹਨ। ਉਹ ਇਨ੍ਹਾਂ ਗੀਤਾਂ 'ਤੇ ਬਿਲਕੁੱਲ ਕਿਆਰਾ ਦੀ ਤਰ੍ਹਾਂ ਐਕਟ ਕਰ ਰਹੀ ਹੈ।
ਕਿਆਰਾ ਅਡਵਾਨੀ ਦੀ ਕੰਮ ਦੀ ਗੱਲ ਕਰੀਏ ਤਾਂ ਕਿਆਰਾ ਜਲਦ ਹੀ ਨੈੱਟਫਲਿਕਸ ਫਿਲਮ ‘ਗਿਲਟੀ’ ਆਉਣ ਵਾਲੀ ਹੈ। ਇਸ ਤੋਂ ਇਲਾਵਾ ਵੀ ਕਿਆਰਾ ਕੋਲ ਕਈ ਹੋਰ ਫਿਲਮਾਂ ਦੇ ਆਫਰ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            