ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਆਮਿਰ ਦੀ ਧੀ ਈਰਾ ਦਾ ਹੌਟ ਲੁੱਕ

6/4/2019 1:56:10 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖਾਨ ਦੀ ਧੀ ਬੇਟੀ ਈਰਾ ਖਾਨ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੀ ਹੈ। ਇਨ੍ਹੀਂ ਦਿਨੀਂ ਵਿਦੇਸ਼ 'ਚ ਰਹਿ ਕੇ ਪੜਾਈ ਕਰ ਰਹੀ ਹੈ। ਇਸ ਦੌਰਾਨ ਉਹ ਕਈ ਥਾਵਾਂ ਘੁੰਮਦੀ ਨਜ਼ਰ ਆ ਰਹੀ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ।

PunjabKesari

ਹੁਣ ਇਸ ਨੈਚੁਰਲ ਬਿਊਟੀ ਦੀਆਂ ਕੁਝ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਈਰਾ ਸ਼ਾਰਟ ਡਰੈੱਸ 'ਚ ਨਜ਼ਰ ਆ ਰਹੀ ਹੈ। ਉਸ ਦੇ ਚਿਹਰੇ 'ਤੇ ਧੁੱਪ ਪੈ ਰਹੀ ਹੈ, ਜੋ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੀ ਹੈ। ਇਸ ਤਸਵੀਰ 'ਚ ਉਹ ਕਾਫੀ ਹੌਟ ਲੱਗ ਰਹੀ ਹੈ।

PunjabKesari
ਉਂਝ ਤਸਵੀਰ 'ਚ ਜਿਹੜੀ ਚੀਜ ਨੇ ਲੋਕਾਂ ਦਾ ਸਭ ਤੋਂ ਜ਼ਿਆਦਾ ਧਿਆਨ ਖਿੱਚਿਆ ਹੈ, ਉਹ ਹੈ ਈਰਾ ਦੀ ਬੇਲੀ ਬਟਨ ਪਿਯਰਸਿੰਗ ਤੇ ਉਸ ਦੇ ਹੱਥ 'ਤੇ ਬਣਿਆ ਟੈਟੂ ਹੈ। ਲੋਕਾਂ ਨੇ ਈਰਾ ਦੇ ਅੰਦਾਜ਼ ਤੇ ਲੁੱਕ ਦੀ ਕਾਫੀ ਤਾਰੀਫ ਕੀਤੀ ਹੈ। ਉਸ ਦੇ ਫੈਨਜ਼ ਇਨ੍ਹਾਂ ਤਸਵੀਰਾਂ 'ਤੇ ਵੱਖ-ਵੱਖ ਕੁਮੈਂਟਸ ਕਰ ਰਹੇ ਹਨ। ਈਰਾ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਟੈਟੂ ਦੀ ਵੱਖਰੀ ਤਸਵੀਰ ਸ਼ੇਅਰ ਕੀਤੀ ਸੀ। ਉਸ ਨੇ ਆਪਣੇ ਹੱਥ 'ਤੇ 'If we won't, who will' ਲਿਖਵਾਇਆ ਹੈ। ਇਸ ਟੈਟੂ ਦੀ ਵੀ ਯੂਜ਼ਰਸ ਨੇ ਕਾਫੀ ਤਾਰੀਫ ਕੀਤੀ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News