ਅਯਾਨ ਖਾਨ ਨੂੰ ਯਾਦ ਆਏ ਪਿਤਾ ਇਰਫਾਨ ਖਾਨ, ਸ਼ੇਅਰ ਕੀਤੀ ਭਾਵੁਕ ਪੋਸਟ

5/3/2020 10:43:08 AM

ਜਲੰਧਰ (ਵੈੱਬ ਡੈਸਕ) -  ਬਾਲੀਵੁੱਡ ਦੇ ਦਿੱਗਜ ਅਭਿਨੇਤਾਇਰਫਾਨ ਖਾਨ ਹੁਣ ਸਾਡੇ ਵਿਚ ਨਹੀਂ ਰਹੇ ਹਨ। ਬਾਲੀਵੁੱਡ ਫਿਲਮ ਇੰਡਸਟਰੀ ਨੂੰ ਅਜਿਹਾ ਸਦਮਾ ਦੇ ਗਏ ਹਨ, ਜੋ ਸ਼ਾਇਦ ਹੀ ਕਿਸੇ ਭੁੱਲ ਸਕੇ। ਉਨ੍ਹਾਂ ਦੇ ਪਰਿਵਾਰ 'ਤੇ ਵੀ ਇਹ ਮੌਤ ਕਹਿਰ ਬਣ ਕੇ ਟੁੱਟੀ ਹੈ। ਪਿਛਲੇ ਕੁਝ ਦਿਨਾਂ ਤੋਂ ਇਰਫਾਨ ਖਾਨ ਦਾ ਪਰਿਵਾਰ ਭਾਵੁਕ ਤਸਵੀਰਾਂ ਸ਼ੇਅਰ ਕਰਕੇ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਹਾਲ ਹੀ ਵਿਚ ਇਰਫਾਨ ਖਾਨ ਦੇ ਪੁੱਤਰ ਅਯਾਨ ਖਾਨ ਨੇ ਆਪਣੇ ਪਿਤਾ ਨੂੰ ਯਾਦ ਕਰਦਿਆਂ ਇਕ ਤਸਵੀਰ ਅਤੇ ਵੀਡੀਓ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਵਿਚ ਇਰਫਾਨ ਖਾਨ ਬਾਈਕ ਚਲਾਉਂਦੇ ਹੋਏ ਦਿਸ ਰਹੇ ਹਨ ਅਤੇ ਉਨ੍ਹਾਂ ਦਾ ਪੁੱਤਰ ਅੱਗੇ ਬੈਠਾ ਨਜ਼ਰ ਆ ਰਿਹਾ ਹੈ।

 
 
 
 
 
 
 
 
 
 
 
 
 
 

The flesh we roam this earth in is a blessing, not a promise.

A post shared by ayAAn khan (@arkane_7) on May 1, 2020 at 9:36am PDT

ਦੱਸ ਦੇਈਏ ਕਿ ਇਰਫਾਨ ਖਾਨ ਦਾ ਦਿਹਾਂਤ ਕੋਕਿਲਾਬੇਨ ਹਸਪਤਾਲ ਵਿਚ 29 ਅਪ੍ਰੈਲ ਨੂੰ ਹੋਇਆ ਸੀ। ਇਰਫਾਨ ਨਿਊਰੋਐਂਡੋਕ੍ਰਾਇਨ ਕੈਂਸਰ ਤੋਂ ਪੀੜਤ ਸਨ, ਜਿਸ ਦਾ ਇਲਾਜ ਉਹ ਲੰਡਨ ਕਰਵਾਉਣ ਵੀ ਗਏ ਸਨ। ਲੰਡਨ ਤੋਂ ਆਉਣ ਤੋਂ ਬਾਅਦ ਇਰਫਾਨ ਖਾਨ ਰੁਟੀਨ ਜਾਂਚ ਲਈ ਕੋਕਿਲਾਬੇਨ ਹਸਪਤਾਲ ਵਿਚ ਆਉਂਦੇ ਸਨ। ਇਰਫਾਨ ਖਾਨ ਦੀ ਫਿਲਮ 'ਅੰਗਰੇਜ਼ੀ ਮੀਡੀਅਮ' 13 ਮਾਰਚ ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਵਿਚ ਇਰਫਾਨ ਖਾਨ ਤੋਂ ਇਲਾਵਾ ਕਰੀਨਾ ਕਪੂਰ ਅਤੇ ਰਾਧਿਕਾ ਮਦਾਨ ਮੁੱਖ ਭੂਮਿਕਾ ਵਿਚ ਸਨ। ਇਹੀ ਫਿਲਮ ਹੈ, ਜਿਸ ਵਿਚ ਇਰਫਾਨ ਖਾਨ ਆਖਰੀ ਵਾਰ ਪਰਦੇ 'ਤੇ ਦਿਸੇ ਸਨ। ਇਸ ਫਿਲਮ ਦੀ ਸ਼ੂਟਿੰਗ ਇਰਫਾਨ ਖਾਨ ਨੇ ਲੰਡਨ ਤੋਂ ਵਾਪਸ ਆ ਕੇ ਕੀਤੀ ਸੀ।
irrfan khan
ਇਰਫਾਨ ਖਾਨ ਨੇ ਆਪਣੀ ਐਕਟਿੰਗ ਅਤੇ ਆਪਣੇ ਅੰਦਾਜ਼ ਨਾਲ ਲੋਕਾਂ ਦਾ ਬਹੁਤ ਦਿਲ ਜਿੱਤਿਆ ਹੈ। ਇਰਫਾਨ ਖਾਨ ਇਕ ਅਜਿਹੇ ਐਕਟਰ ਸਨ, ਜਿਨ੍ਹਾਂ ਨੂੰ ਸ਼ਾਇਦ ਇਸ ਗੱਲ ਦੀ ਪ੍ਰਵਾਹ ਨਹੀਂ ਰਹਿੰਦੀ ਸੀ ਕਿ ਕਿਰਦਾਰ ਕਿਵੇਂ ਦਾ ਹੈ। ਕਿਸੇ ਵੀ ਤਰ੍ਹਾਂ ਦਾ ਕਿਰਦਾਰ ਹੋਵੇ, ਉਹ ਉਸਨੂੰ ਪੂਰੀ ਸ਼ਿੱਦਤ ਨਾ ਨਿਭਾਉਂਦੇ ਸਨ। ਫਿਲਮ ਵਿਚ ਨਾ ਸਿਰਫ ਉਨ੍ਹਾਂ ਦੀ ਐਕਟਿੰਗ ਸਗੋਂ ਉਨ੍ਹਾਂ ਦੇ ਡਾਇਲਾਗ ਵੀ ਲੋਕਾਂ ਦੇ ਦਿਲ-ਦਿਮਾਗ ਵਿਚ ਉਤਾਰ ਜਾਂਦੇ ਸਨ। ਇਰਫਾਨ ਖਾਨ ਦੀ ਗਿਣਤੀ ਅਜਿਹੇ ਅਭਿਨੇਤਾਵਾਂ ਵਿਚ ਹੁੰਦੀ ਹੈ, ਜਿਨ੍ਹਾਂ ਨੇ ਹਰ ਕਿਰਦਾਰ ਨੂੰ ਨਿਭਾਇਆ ਹੈ। ਇਰਫਾਨ ਖਾਨ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਉਨ੍ਹਾਂ ਪਰਚਮ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਲਹਿਰਾਇਆ। ਇਰਫਾਨ ਖਾਨ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਬਹੁਤ ਸੰਘਰਸ਼ ਕੀਤਾ। ਇਨ੍ਹਾਂ ਨਾਂ ਅਤੇ ਸ਼ੋਹਰਤ ਇਰਫਾਨ ਖਾਨ ਨੂੰ ਆਸਾਨੀ ਨਾਲ ਨਹੀਂ ਮਿਲਿਆ ਹੈ। 
Irrfan Khan
ਦੱਸਣਯੋਗ ਹੈ ਕਿ ਸਿਨੇਮਾ ਜਗਤ ਲਈ ਬੀਤੇ 29-30 ਦੇ ਦਿਨ ਬੇਹੱਦ ਮੁਸ਼ਕਿਲ ਰਹੇ। 29 ਅਪ੍ਰੈਲ ਨੂੰ ਇਰਫਾਨ ਖਾਨ ਦਾ ਦਿਹਾਂਤ ਹੋਇਆ। ਇਸ ਤੋਂ ਅਗਲੇ ਦਿਨ ਯਾਨੀ ਕਿ 30 ਅਪ੍ਰੈਲ ਨੂੰ ਰਿਸ਼ੀ ਕਪੂਰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਦੋਵਾਂ ਅਭਿਨੇਤਾਵਾਂ ਦੇ ਦਿਹਾਂਤ ਨਾਲ ਫਿਲਮ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ।   



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News