''ਰਾਮਾਇਣ'' ਤੋਂ ਬਾਅਦ ਹੁਣ ''ਸ਼੍ਰੀ ਕ੍ਰਿਸ਼ਣਾ'' ਦਾ ਹੋਵੇਗਾ ਪ੍ਰਸਾਰਣ

5/3/2020 11:54:07 AM

ਜਲੰਧਰ (ਵੈੱਬ ਡੈਸਕ) - ਨਿੱਜੀ ਚੈਨਲਾਂ ਨੂੰ ਪਿੱਛੇ ਛੱਡਦੇ ਹੋਏ 'ਰਾਮਾਇਣ' ਨੇ ਦੂਰਦਰਸ਼ਨ ਨੂੰ ਨੰਬਰ ਵਨ ਬਣਾ ਦਿੱਤਾ ਹੈ। ਸ਼ੋਅ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। 2 ਮਈ ਨੂੰ 'ਉੱਤਰ ਰਾਮਾਇਣ' ਦਾ ਆਖਰੀ ਐਪੀਸੋਡ ਦਿਖਾਇਆ ਗਿਆ। ਹੁਣ 'ਰਾਮਾਇਣ' ਦੀ ਜਗ੍ਹਾ 'ਸ਼੍ਰੀ ਕ੍ਰਿਸ਼ਣਾ' ਦਾ ਪ੍ਰਸਾਰਣ ਹੋਣ ਜਾ ਰਿਹਾ ਹੈ। ਦੂਰਦਰਸ਼ਨ 'ਤੇ 'ਰਾਮਾਇਣ' ਦੇ ਸ਼ੁਰੂ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਯੂਜ਼ਰਸ 'ਸ਼੍ਰੀ ਕ੍ਰਿਸ਼ਣਾ' ਨੂੰ ਵੀ ਦਿਖਾਉਣ ਦੀ ਮੰਗ ਕਰ ਰਹੇ ਸਨ। ਦਰਸ਼ਕਾਂ ਦੀ ਮੰਗ ਨੂੰ ਦੇਖਦੇ ਹੋਏ ਚੈਨਲ ਨੇ ਪਹਿਲਾ ਹੀ ਐਲਾਨ ਕਰ ਦਿੱਤਾ ਸੀ ਕਿ 'ਸ਼੍ਰੀ ਕ੍ਰਿਸ਼ਣਾ' ਦੁਬਾਰਾ ਦਿਖਾਇਆ ਜਾਵੇਗਾ। 

ਦੂਰਦਰਸ਼ਨ ਨੇ ਇਕ ਟਵੀਟ ਕਰਕੇ ਦੱਸਿਆ ਕਿ 'ਰਾਮਾਇਣ' ਸੀ ਜਗ੍ਹਾ ਹੁਣ 'ਸ਼੍ਰੀ ਕ੍ਰਿਸ਼ਣਾ' ਦਾ ਪ੍ਰਸਾਰਣ ਹੋਵੇਗਾ। ਸ਼ੋਅ ਵਿਚ ਦਰਸ਼ਕ ਹੁਣ ਕ੍ਰਿਸ਼ਣ ਦੀਆਂ ਲੀਲਾਵਾਂ ਦੇਖ ਸਕਣਗੇ। ਫੈਨਜ਼ ਲਈ ਇਹ ਕਿਸੇ ਖੁਸ਼ਖਬਰੀ ਤੋਂ ਘੱਟ ਨਹੀਂ ਹੈ। 'ਸ਼੍ਰੀ ਕ੍ਰਿਸ਼ਣਾ' ਅੱਜ ਤੋਂ ਯਾਨੀ ਕਿ 3 ਮਈ ਤੋਂ ਰਾਤ 9 ਵਜੇ ਪ੍ਰਸਾਰਿਤ ਹੋਵੇਗਾ। ਅਗਲੇ ਦਿਨ ਸਵੇਰੇ 9 ਵਜੇ ਇਸਦਾ ਰਿਪੀਟ ਟੈਲੀਕਾਸਟ ਹੋਵੇਗਾ।     

ਦੱਸ ਦੇਈਏ ਕਿ ਦੇਸ਼ਭਰ ਵਿਚ 'ਲੌਕ ਡਾਊਨ' ਦੇ ਚਲਦਿਆਂ ਦੂਰਦਰਸ਼ਨ ਨੇ 'ਰਾਮਾਇਣ' ਦਾ ਮੁੜ ਪ੍ਰਸਾਰਣ ਕੀਤਾ ਸੀ। 'ਰਾਮਾਇਣ' ਦੇ ਮੁੜ ਪ੍ਰਸਾਰਣ ਨੂੰ ਵੀ ਲੋਕਾਂ ਵਲੋਂ ਖੂਬ ਪਿਆਰ ਮਿਲ ਰਿਹਾ। ਇਸ ਗੱਲ ਦਾ ਪਤਾ 'ਰਾਮਾਇਣ' ਦੀ ਟੀ. ਆਰ. ਪੀ. ਤੋਂ ਪਤਾ ਲੱਗਦਾ ਹੈ। 'ਰਾਮਾਇਣ' ਦੇ ਮੁੜ ਪ੍ਰਸਾਰਣ ਨੇ ਇਕ ਵਾਰ ਫਿਰ ਦੂਰਦਰਸ਼ਨ ਨੂੰ ਮੁਕਾਬਲੇ ਵਿਚ ਖੜ੍ਹਾ ਕਰ ਦਿੱਤਾ ਸੀ। ਹਾਲ ਹੀ ਵਿਚ 'ਰਾਮਾਇਣ' ਨੇ ਇਕ ਵਿਸ਼ਵ ਰਿਕਾਰਡ ਵੀ ਆਪਣੇ ਨਾਂ ਕਰ ਕੀਤਾ। ਇਸ ਗੱਲ ਦੀ ਜਾਣਕਾਰੀ ਖੁਦ ਡੀ.ਡੀ. ਨੈਸ਼ਨਲ ਨੇ ਟਵੀਟ ਰਾਹੀਂ ਦਿੱਤੀ ਸੀ। ਡੀ.ਡੀ. ਨੈਸ਼ਨਲ ਨੇ ਟਵੀਟ ਕਰਦੇ ਹੋਏ ਲਿਖਿਆ, ''ਰਾਮਾਇਣ ਦੁਨੀਆ ਭਰ ਵਿਚ ਦੇਖੇ ਜਾਣ ਵਾਲੇ ਸੀਰੀਅਲ ਦੇ ਰੂਪ ਵਿਚ ਵਰਲਡ ਰਿਕਾਰਡ ਬਣਾ ਲਿਆ ਹੈ।'' ਡੀ.ਡੀ. ਨੈਸ਼ਨਲ ਨੇ ਟਵੀਟ ਦੇ ਇਸ ਟਵੀਟ ਵਿਚ ਲਿਖਿਆ ਗਿਆ ਹੈ, ''ਰਾਮਾਇਣ ਦੇ ਮੁੜ ਪ੍ਰਸਾਰਣ ਨੇ ਦੁਨੀਆ ਭਰ ਵਿਚ ਦਰਸ਼ਕਾਂ ਦਾ ਰਿਕਾਰਡ ਤੋੜ ਦਿੱਤਾ ਹੈ ਅਤੇ ਇਹ 16 ਅਪ੍ਰੈਲ ਨੂੰ 7.7 ਕਰੋੜ ਦਰਸ਼ਕਾਂ ਦੀ ਸੰਖਿਆ ਨਾਲ ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲਾ ਮਨੋਰੰਜਨ ਸ਼ੋਅ ਬਣ ਗਿਆ।''
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News