ਨੀਤੂ ਕਪੂਰ ਨੂੰ ਯਾਦ ਆਏ ਰਿਸ਼ੀ ਕਪੂਰ, ਸ਼ੇਅਰ ਕੀਤੀ ਭਾਵੁਕ ਪੋਸਟ
5/3/2020 11:58:19 AM

ਜਲੰਧਰ (ਵੈੱਬ ਡੈਸਕ) : ਬਾਲੀਵੁੱਡ ਦੇ ਦਿੱਗਜ ਰਿਸ਼ੀ ਕਪੂਰ ਨੇ 30 ਅਪ੍ਰੈਲ ਨੂੰ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਉਨ੍ਹਾਂ ਦੇ ਇਸ ਤਰ੍ਹਾਂ ਅਚਾਨਕ ਚਲੇ ਜਾਣ ਨਾਲ ਫੈਨਜ਼ ਅਤੇ ਕਰੀਬੀਆਂ ਨੂੰ ਯਕੀਨ ਨਹੀਂ ਹੋ ਰਿਹਾ। ਉਨ੍ਹਾਂ ਦੀ ਮੌਤ ਤੋਂ ਬਾਅਦ ਕਪੂਰ ਪਰਿਵਾਰ ਵਿਚ ਮਾਤਮ ਛਾਇਆ ਹੋਇਆ ਹੈ। ਪਰਿਵਾਰ ਦੇ ਮੈਂਬਰ ਉਨ੍ਹਾਂ ਦੀਆਂ ਯਾਦਾਂ ਵਿਚ ਗੁਆਚੇ ਹੋਏ ਹਨ। ਕਪੂਰ ਪਰਿਵਾਰ ਤੋਂ ਇਲਾਵਾ ਬਾਲੀਵੁੱਡ ਦੇ ਸਿਤਾਰਿਆਂ ਵਿਚ ਵੀ ਸੋਗ ਦੀ ਲਹਿਰ ਹੈ। ਸਾਰੇ ਰਿਸ਼ੀ ਕਪੂਰ ਨਾਲ ਗੁਜਾਰੇ ਪਲ ਯਾਦ ਕਰ ਰਹੇ ਹਨ।
ਨੀਤੂ ਕਪੂਰ ਨੇ ਸ਼ੇਅਰ ਕੀਤੀ ਰਿਸ਼ੀ ਕਪੂਰ ਦੀ ਤਸਵੀਰ
ਅਦਾਕਾਰਾ ਨੀਤੂ ਕਪੂਰ ਆਖਰੀ ਸਮੇਂ ਤਕ ਪਤੀ ਰਿਸ਼ੀ ਕਪੂਰ ਨਾਲ ਰਹੀ। ਰਿਸ਼ੀ ਕਪੂਰ ਦੇ ਜਾਣ ਦਾ ਉਸਨੂੰ ਬੇਹੱਦ ਦੁੱਖ ਹੈ ਅਤੇ ਉਹ ਉਸਨੂੰ ਕਾਫੀ ਮਿਸ ਵੀ ਕਰ ਰਹੀ ਹੈ। ਹੁਣ ਨੀਤੂ ਕਪੂਰ ਨੇ ਸੋਸ਼ਲ ਮੀਡੀਆ 'ਤੇ ਰਿਸ਼ੀ ਕਪੂਰ ਦੀ ਇਕ ਪੁਰਾਣੀ ਤਸਵੀਰ ਸ਼ੇਅਰ ਕਰਕੇ ਇਮੋਸ਼ਨਲ ਕੈਪਸ਼ਨ ਲਿਖੀ ਹੈ। ਉਨ੍ਹਾਂ ਨੇ ਰਿਸ਼ੀ ਕਪੂਰ ਦੀ ਇਕ ਹੱਸਮੁੱਖ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ''ਸਾਡੀ ਕਹਾਣੀ ਦਾ ਅੰਤ।''
A post shared by neetu Kapoor. Fightingfyt (@neetu54) on May 1, 2020 at 11:20pm PDT
ਨੀਤੂ ਕਪੂਰ ਅਤੇ ਰਿਸ਼ੀ ਕਪੂਰ ਦੀ ਲਵ ਸਟੋਰੀ ਦੀ ਸ਼ੁਰੂਆਤ
ਦੱਸ ਦੇਈਏ ਕਿ ਨੀਤੂ ਕਪੂਰ ਅਤੇ ਰਿਸ਼ੀ ਕਪੂਰ ਦੀ ਲਵ ਸਟੋਰੀ ਕਾਫੀ ਮਸ਼ਹੂਰ ਰਹੀ। ਪਤੀ ਦੇ ਅਚਾਨਕ ਦੁਨੀਆ ਨੂੰ ਛੱਡ ਜਾਣ ਦਾ ਦੁੱਖ ਨੀਤੂ ਕਪੂਰ ਨੂੰ ਬਹੁਤ ਹੈ। ਦੋਵਾਂ ਦੇ ਪਿਆਰ ਦੀ ਸ਼ੁਰੂਆਤ ਫਿਲਮ ਦੇ ਸੈੱਟ ਤੋਂ ਹੀ ਸ਼ੁਰੂ ਹੋਈ ਸੀ। ਨੀਤੂ ਅਤੇ ਰਿਸ਼ੀ ਦੀ ਪਹਿਲੀ ਮੁਲਾਕਾਤ ਫਿਲਮ 'ਜ਼ਹਰੀਲਾ ਇਨਸਾਨ' ਦੇ ਸੈੱਟ 'ਤੇ ਹੋਈ ਸੀ। ਸ਼ੁਰੂਆਤ ਵਿਚ ਦੋਨਾਂ ਵਿਚ ਕਾਫੀ ਟਕਰਾਰ ਹੋਈ ਅਤੇ ਫਿਰ ਉਹ ਪਿਆਰ ਵਿਚ ਬਦਲ ਗਈ। ਦੋਨਾਂ ਵਿਚ ਅਟੁੱਟ ਰਿਸ਼ਤਾ ਸੀ। ਨੀਤੂ ਨੇ ਹਰ ਮੁਸ਼ਕਿਲ ਅਤੇ ਖੁਸ਼ੀ ਦੇ ਸਮੇਂ ਵਿਚ ਰਿਸ਼ੀ ਕਪੂਰ ਦਾ ਸਾਥ ਦਿੱਤਾ ਅਤੇ ਹੁਣ ਜਦੋਂ ਰਿਸ਼ੀ ਕਪੂਰ ਨਹੀਂ ਰਹੇ ਤਾਂ ਇਹ ਸਮਾਂ ਉਨ੍ਹਾਂ ਲਈ ਕਾਫੀ ਭਿਆਨਕ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ