ਫਾਰਮ ਹਾਊਸ ''ਚ ਸਕੂਲ ਦੇ ਬੱਚਿਆਂ ਨਾਲ ਸਮਾਂ ਬਿਤਾਉਂਦੇ ਸਨ ਇਰਫਾਨ, ਬੇਟੇ ਨੇ ਸ਼ੇਅਰ ਕੀਤੀਆਂ ਤਸਵੀਰਾਂ
5/22/2020 4:36:27 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਇਰਫਾਨ ਖਾਨ ਦੇ ਦਿਹਾਂਤ ਤੋਂ ਬਾਅਦ ਹਰ ਕੋਈ ਉਨ੍ਹਾਂ ਦੀਆਂ ਯਾਦਾਂ 'ਚ ਡੁੱਬਿਆ ਹੋਇਆ ਹੈ। ਉਨ੍ਹਾਂ ਦੇ ਵੱਡੇ ਪੁੱਤਰ ਬਾਬਿਲ ਵੀ ਲਗਾਤਾਰ ਪਿਤਾ ਦੀਆਂ ਕੁਝ ਪੁਰਾਣੀਆਂ ਤਸਵੀਰਾਂ ਤੇ ਵੀਡੀਓ ਨੂੰ ਸਾਂਝਾ ਕਰ ਰਹੇ ਹਨ।
ਹਾਲ ਹੀ 'ਚ ਬਾਬਿਲ ਨੇ ਪਿਤਾ ਦੀਆਂ ਕੁਝ ਪੁਰਾਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਆਪਣੇ ਫਾਰਮ ਹਾਊਸ 'ਚ ਸਕੂਲ ਦੇ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ।
ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਰਫਾਨ ਖਾਨ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਬਾਬਿਲ ਨੇ ਉਨ੍ਹਾਂ ਦੇ ਫਾਰਮ ਹਾਊਸ ਰੂਟੀਨ ਬਾਰੇ ਦੱਸਿਆ ਹੈ। ਉਨ੍ਹਾਂ ਨੇ ਲਿਖਿਆ ਹੈ, ''ਮੈਨੂੰ ਲੱਗਾ ਹੋ ਸਕਦਾ ਹੈ। ਜਦੋਂ ਵੀ ਫਾਰਮ ਹਾਊਸ ਦਾ ਸਮਾਂ ਹੋਇਆ ਕਰਦਾ ਸੀ, ਇਹ ਬੱਚੇ ਅਤੇ ਉਨ੍ਹਾਂ ਦੇ ਸਕੂਲ ਦੇ ਪ੍ਰਿੰਸੀਪਲ ਮਿਲਣ ਆਇਆ ਕਰਦੇ ਸਨ।''
ਸਾਹਮਣੇ ਆਈਆਂ ਤਸਵੀਰਾਂ 'ਚ ਸਕੂਲ ਦੇ ਬੱਚੇ ਇਕ ਲਾਈਨ 'ਚ ਖੜ੍ਹੇ ਹੋ ਕੇ ਇਰਫਾਨ ਖਾਨ ਨਾਲ ਮੁਲਾਕਾਤ ਕਰ ਰਹੇ ਹਨ। ਇਰਫਾਨ ਖਾਨ ਅਕਸਰ ਸਮਾਂ ਬਿਤਾਉਣ ਲਈ ਨਾਸਿਫ ਕੋਲ ਆਪਣੇ ਫਾਰਮ ਹਾਊਸ ਜਾਇਆ ਕਰਦੇ ਸਨ।
ਇਨ੍ਹਾਂ ਤਸਵੀਰਾਂ ਤੋਂ ਇਲਾਵਾ ਵੀ ਬਾਬਿਲ ਲਗਾਤਾਰ ਪਿਤਾ ਦੀਆਂ ਕਦੇ ਡਰਾਈਵਿੰਗ ਕਰਦਿਆਂ ਤੇ ਕਦੇ ਪਾਣੀਪੁਰੀ (ਗੋਲਗੱਪੇ) ਦਾ ਆਨੰਦ ਲੈਂਦਿਆਂ ਦੀਆਂ ਵੀਡੀਓਜ਼ ਸ਼ੇਅਰ ਕਰ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ