ਅਪ੍ਰੈਲ ਤੇ ਮਈ ਮਹੀਨਾ ਫਿਲਮ ਇੰਡਸਟਰੀ ਲਈ ਰਿਹਾ ਮਾੜਾ, ਇਨ੍ਹਾਂ ਅਦਾਕਾਰਾਂ ਦੀ ਹੋਈ ਮੌਤ
5/22/2020 9:57:30 AM

ਮੁੰਬਈ(ਬਿਊਰੋ)- ਪੂਰਾ ਦੇਸ਼ ਇਸ ਸਮੇਂ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ, ਇਸ ਦੌਰਾਨ ਫਿਲਮ ਇੰਡਸਟਰੀ ਨੂੰ ਕਈ ਝਟਕੇ ਲੱਗੇ ਹਨ । ਮਈ ਮਹੀਨਾ ਇਸ ਇੰਡਸਟਰੀ ਲਈ ਮਾੜਾ ਬਣ ਕੇ ਆਇਆ ਹੈ । ਕੁਝ ਦਿਨ ਪਹਿਲਾਂ ਹੀ ਅਦਾਕਾਰ ਮਨਮੀਤ ਗਰੇਵਾਲ ਨੇ ਖੁਦਕੁਸ਼ੀ ਕੀਤੀ ਹੈ । ਇਹ ਅਦਾਕਾਰ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਸੀ, ਜਿਸ ਕਰਕੇ ਇਸ ਅਦਾਕਾਰ ਨੇ ਮੌਤ ਨੂੰ ਗਲੇ ਲਗਾ ਲਿਆ।
ਇਸ ਤੋਂ ਪਹਿਲਾਂ ਇੰਡਸਟਰੀ ਵਿਚ ਉਦੋਂ ਸੋਗ ਦੀ ਲਹਿਰ ਛਾਅ ਗਈ ਸੀ, ਜਦੋਂ ਇਰਫਾਨ ਖ਼ਾਨ ਦੀ ਮੌਤ ਹੋ ਗਈ ।
ਇਰਫਾਨ ਦਾ ਦਿਹਾਂਤ 29 ਅਪ੍ਰੈਲ ਨੂੰ ਹੋਇਆ ਸੀ । ਇਰੜਾਨ ਖਾਨ ਦੀ ਮੌਤ ਤੋਂ ਅਗਲੇ ਹੀ ਦਿਨ ਯਾਨੀ 30 ਅਪ੍ਰੈਲ ਨੂੰ ਰਿਸ਼ੀ ਕਪੂਰ ਦਾ ਦਿਹਾਂਤ ਹੋ ਗਿਆ ਸੀ । ਰਿਸ਼ੀ ਕਪੂਰ ਕੈਂਸਰ ਦੀ ਬੀਮਾਰੀ ਦਾ ਸਾਹਮਣਾ ਕਰ ਰਹੇ ਸਨ ।
10 ਮਈ ਨੂੰ ਟੀ.ਵੀ. ਅਭਿਨੇਤਾ ਸ਼ਫੀਕ ਅੰਸਾਰੀ ਦਾ ਦਿਹਾਂਤ ਹੋ ਗਿਆ ਸੀ। ਸ਼ਫੀਕ ਵੀ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੇ ਸਨ । ਸ਼ਫੀਕ ਕਰਾਈਮ ਪੈਟਰੋਲ ਸੀਰੀਅਲ ਵਿਚ ਅਕਸਰ ਅਦਾਕਾਰੀ ਕਰਦੇ ਦਿਖਾਈ ਦਿੰਦੇ ਸਨ।
‘ਪੀ.ਕੇ’ ਤੇ ‘ਰਾਕ ਆਨ’ ਵਰਗੀਆਂ ਹਿੰਦੀ ਫਿਲਮਾਂ ਵਿਚ ਨਜ਼ਰ ਆ ਚੁੱਕੇ ਸਾਈਂ ਗੁੰਡੇਵਰ ਨੇ ਵੀ 10 ਮਈ ਨੂੰ ਅਮਰੀਕਾ ਵਿਚ ਆਖਰੀ ਸਾਹ ਲਿਆ ਸੀ । ਸਾਈਂ ਵੀ ਬਰੇਨ ਕੈਂਸਰ ਦੀ ਬੀਮਾਰੀ ਦਾ ਸਾਹਮਣਾ ਕਰ ਰਹੇ ਸਨ।
ਅਦਾਕਾਰ ਆਮਿਰ ਖਾਨ ਦੇ ਅਸਿਸਟੈਂਟ ਅਮੋਸ ਨੇ ਵੀ 12 ਮਈ ਨੂੰ ਆਖਰੀ ਸਾਹ ਲਿਆ, ਉਨ੍ਹਾਂ ਦੀ ਉਮਰ 60 ਸਾਲ ਸੀ । ਅਮੋਸ 25 ਸਾਲਾਂ ਤੋਂ ਆਮਿਰ ਲਈ ਕੰਮ ਕਰਦੇ ਆ ਰਹੇ ਸਨ । ਅਮੋਸ ਦੀ ਮੌਤ ਹਾਰਟ ਅਟੈਕ ਨਾਲ ਹੋਈ ਸੀ ।
ਸੀਰੀਅਲ ‘ਕਹਾਣੀ ਘਰ ਘਰ ਕੀ’ ਵਿਚ ਨਜ਼ਰ ਆ ਚੁੱਕੇ ਸਚਿਨ ਕੁਮਾਰ ਦਾ 15 ਮਈ ਨੂੰ ਹਾਰਟ ਅਟੈਕ ਨਾਲ ਦਿਹਾਂਤ ਹੋਇਆ ਸੀ । 42 ਸਾਲਾਂ ਸਚਿਨ ਅਕਸ਼ੇ ਕੁਮਾਰ ਦੇ ਕਜ਼ਨ ਭਰਾ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ