ਆਖਿਰ ਕਿਉਂ ਕਪਿਲ ਸ਼ਰਮਾ ਨੂੰ ਟਵਿਟਰ ''ਤੇ ਮੰਗਣੀ ਪਈ ਮੁਆਫੀ, ਜਾਣੋ ਪੂਰਾ ਮਾਮਲਾ
5/22/2020 10:08:03 AM

ਮੁੰਬਈ (ਬਿਊਰੋ) — ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਇਕ ਐਪੀਸੋਡ ਦੌਰਾਨ ਭਗਵਾਨ ਚਿੱਤਰਗੁਪਤ 'ਤੇ ਕੀਤੀ ਗਈ ਟਿੱਪਣੀ ਲਈ ਕਾਯਸਥ ਸਮਾਜ (Kayastha Community) ਤੋਂ ਮੁਆਫੀ ਮੰਗੀ ਹੈ। ਉਨ੍ਹਾਂ ਨੇ ਇਕ ਟਵੀਟ ਕਰ ਕੇ ਕਿਹਾ ਹੈ ਕਿ ਉਹ ਆਪਣੀ ਇਸ ਟਿੱਪਣੀ ਲਈ ਪੂਰੀ ਟੀਮ ਵਲੋਂ ਮੁਆਫੀ ਮੰਗਦਾ ਹੈ। ਕਪਿਲ ਸ਼ਰਮਾ ਨੇ ਟਵੀਟ ਕਰਦੇ ਹੋਏ ਲਿਖਿਆ ਹੈ, ''ਕਾਯਸਥ ਸਮਾਜ, 28 ਮਾਰਚ 2020 ਨੂੰ ਪ੍ਰਸਾਰਿਤ ਹੋਏ 'ਦਿ ਕਪਿਲ ਸ਼ਰਮਾ ਸ਼ੋਅ' ਦੇ ਐਪੀਸੋਡ 'ਚ ਸ਼੍ਰੀ ਚਿੱਤਰਗੁਪਤ ਜੀ ਦੇ ਜ਼ਿਕਰ 'ਤੇ ਜੇਕਰ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਆਪਣੇ ਤੇ ਆਪਣੀ ਟੀਮ ਵਲੋਂ ਤੁਹਾਡੇ ਸਭ ਤੋਂ ਮੁਆਫੀ ਮੰਗਦਾ ਹਾਂ।''
प्यारे कायस्थ समाज के लिए 🙏 @kayasthasabha @SubodhKantSahai pic.twitter.com/sord7gTxba
— Kapil Sharma (@KapilSharmaK9) May 21, 2020
ਕਪਿਲ ਸ਼ਰਮਾ ਨੇ ਅੱਗੇ ਲਿਖਿਆ ਹੈ, ''ਸਾਡਾ ਇਰਾਦਾ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਤੁਸੀਂ ਸਾਰੇ ਖੁਸ਼ ਰਹੋ, ਸੁਰੱਖਿਅਤ ਰਹੋ।'' ਆਪਣੇ ਇਸ ਟਵੀਟ 'ਚ ਕਪਿਲ ਨੇ ਕਾਯਸਥ ਸਮਾਜ ਅਤੇ ਸਾਬਕਾ ਕੇਂਦਰੀ ਮੰਤਰੀ ਸੁਬੋਧ ਕਾਂਤ ਸਹਾਏ ਨੂੰ ਵੀ ਟੈਗ ਕੀਤਾ ਹੈ।
ਦੱਸਣਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਕਪਿਲ ਸ਼ਰਮਾ ਅਤੇ ਚੰਦਨ ਪ੍ਰਭਾਕਰ ਦਾ ਇਕ ਵੀਡੀਓ ਵਾਇਰਲ ਹੋਇਆ ਸੀ। ਇਸ ਵੀਡੀਓ ਨੂੰ ਸ਼ੋਅ ਦੀ ਜੱਜ ਅਰਚਨਾ ਪੂਰਨ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਸੀ। ਇਸ ਵੀਡੀਓ 'ਚ ਕਪਿਲ ਸ਼ਰਮਾ ਤੇ ਚੰਦਨ ਪ੍ਰਭਾਕਰ ਡਾਂਸ ਕਰਦੇ ਹੋਏ ਨਜ਼ਰ ਆਏ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ