ਸਰਗੁਣ ਮਹਿਤਾ ਦੇ ਪਤੀ ਨੇ ਖਰੀਦੀ ਲਗਜ਼ਰੀ ਕਾਰ, ਦੇਖੋ ਸ਼ਾਨਦਾਰ ਤਸਵੀਰਾਂ

1/28/2020 3:56:25 PM

ਜਲੰਧਰ (ਬਿਊਰੋ) — ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਤੇ ਟੀ. ਵੀ. ਐਕਟਰ ਰਵੀ ਦੁਬੇ ਇਨ੍ਹੀਂ ਦਿਨੀਂ ਸੱਤਵੇਂ ਆਸਮਾਨ 'ਤੇ ਹੈ। ਦਰਅਸਲ, ਇਸ ਜੋੜੀ ਨੇ ਲਗਜ਼ਰੀ ਕਾਰ ਬੀ. ਐੱਮ. ਡਬਲਯੂ ਦਾ ਆਪਣੇ ਘਰ 'ਚ ਸਵਾਗਤ ਕੀਤਾ ਹੈ। ਇਸ ਜੋੜੀ ਨੇ ਹਾਲ ਹੀ 'ਚ ਲਗਜ਼ਰੀ ਕਾਰ ਬੀ. ਐੱਮ. ਡਬਲਯੂ. ਖਰੀਦੀ ਹੈ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੋਵੇਂ ਗੱਡੀ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਰਵੀ ਦੁਬੇ ਕਾਫੀ ਖੁਸ਼ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਬੀ. ਐੱਮ. ਡਬਲਯੂ. ਐਕਸ7 ਦਾ ਮਾਰਕਿਟ ਪ੍ਰਾਈਜ਼ ਤਕਰੀਬਨ 98 ਲੱਖ ਤੋਂ 1.25 ਕਰੋੜ ਦੇ ਨੇੜੇ ਹੈ। ਰਵੀ ਨੇ ਇਸ ਨੂੰ ਇਕ ਵੱਡੀ ਡੀਲ ਦੱਸਿਆ ਹੈ। ਗੱਡੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਰਵੀ ਨੇ ਲਿਖਿਆ, ''ਮੈਂ ਇਹ ਨਹੀਂ ਦਿਖਾਵਾਂਗਾ ਕਿ ਇਹ ਮੇਰੇ ਲਈ ਇਕ ਛੋਟੀ ਡੀਲ ਹੈ ਕਿਉਂਕਿ ਸਾਡੇ ਲਈ ਇਹ ਬਹੁਤ ਵੱਡੀ ਗੱਲ ਹੈ। ਸਾਡੇ ਸਾਰਿਆਂ ਦੇ ਸੁਫਨੇ ਹੁੰਦੇ ਹਨ ਤੇ ਭਵਿੱਖ ਨੂੰ ਦੇਖਣ ਦਾ ਨਜ਼ਰੀਆ ਹੁੰਦਾ ਹੈ। ਮੇਰੀ ਤੇ ਸਰਗੁਣ ਦੀ ਜਰਨੀ ਵੀ ਇਸੇ ਨਾਲ ਸ਼ੁਰੂ ਹੋਈ ਸੀ।#𝗧𝗲𝗮𝗺𝗥𝗮𝘃𝗶𝗦𝗮𝗿𝗴𝘂𝗻 𝗶𝘀 𝗰𝗲𝗹𝗲𝗯𝗿𝗮𝘁𝗶𝗻𝗴।''

ਦੱਸਣਯੋਗ ਹੈ ਕਿ ਰਵੀ ਤੇ ਸਰਗੁਣ ਮਹਿਤਾ ਲੰਬੇ ਸਮੇਂ ਤੋਂ ਛੋਟੇ ਪਰਦੇ 'ਤੇ ਸਰਗਰਮ ਹਨ। ਦੋਵਾਂ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰਵੀ ਦੁਬੇ ਦਾ ਸ਼ੋਅ 'ਜਮਾਈ ਰਾਜਾ' ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਉਥੇ ਹੀ ਸਰਗੁਣ ਮਹਿਤਾ ਟੀ. ਵੀ. ਇੰਡਸਟਰੀ ਦੇ ਨਾਲ-ਨਾਲ ਪੰਜਾਬੀ ਇੰਡਸਟਰੀ 'ਚ ਕਾਫੀ ਸਰਗਰਮ ਹੈ। ਪੰਜਾਬੀ ਇੰਡਸਟਰੀ 'ਚ ਸਰਗੁਣ ਵੱਡਾ ਨਾਂ ਬਣ ਗਈ ਹੈ।

 

 
 
 
 
 
 
 
 
 
 
 
 
 
 

𝗜 𝗮𝗺 𝗻𝗼𝘁 𝗴𝗼𝗶𝗻𝗴 𝘁𝗼 𝗽𝗿𝗲𝘁𝗲𝗻𝗱 𝗶𝘁'𝘀 𝗮 𝘀𝗺𝗮𝗹𝗹 𝗱𝗲𝗮𝗹 𝗰𝗼𝘀 𝗶𝘁𝘀 𝗵𝘂𝗴𝗲 𝗳𝗼𝗿 𝘂𝘀 ...𝗽𝗼𝘀𝘁 𝗸𝗮𝗿𝗼𝗹 𝗕𝗮𝗴𝗵 𝘄𝗵𝗲𝗻 𝗺𝗲 𝗮𝗻𝗱 𝘀𝗮𝗿𝗴𝘂𝗻 𝗺𝗼𝘃𝗲𝗱 𝗯𝗮𝗰𝗸 𝘁𝗼 𝗠𝘂𝗺𝗯𝗮𝗶 𝗮 𝗱𝗲𝗰𝗮𝗱𝗲 𝗯𝗮𝗰𝗸 𝗮𝗹𝗹 𝘄𝗲 𝗵𝗮𝗱 𝘄𝗲𝗿𝗲 𝗮𝗺𝗯𝗶𝘁𝗶𝗼𝗻𝘀 𝗮𝗻𝗱 𝘃𝗶𝘀𝗶𝗼𝗻𝘀 𝗼𝗳 𝘁𝗵𝗲 𝗳𝘂𝘁𝘂𝗿𝗲 𝗮𝗻𝗱 𝗶𝘁 𝗹𝗶𝘁𝗲𝗿𝗮𝗹𝗹𝘆 𝗳𝗲𝗲𝗹𝘀 𝗮𝘀 𝗶𝗳 𝘁𝗵𝗲 𝘂𝗻𝗶𝘃𝗲𝗿𝘀𝗲 𝗵𝗮𝘀 𝘁𝗮𝗸𝗲𝗻 𝘁𝗵𝗲 𝘄𝗵𝗲𝗲𝗹 𝗶𝘁𝘀 𝘁𝗮𝗸𝗶𝗻𝗴 𝘂𝘀 𝗲𝘃𝗲𝗿𝘆𝘄𝗵𝗲𝗿𝗲 𝘄𝗲 𝗶𝗺𝗮𝗴𝗶𝗻𝗲𝗱 𝗮𝗻𝗱 𝗮𝗹𝘀𝗼 𝘄𝗵𝗲𝗿𝗲 𝘄𝗲 𝗰𝗼𝘂𝗹𝗱𝗻'𝘁 𝗵𝗮𝘃𝗲 𝗶𝗺𝗮𝗴𝗶𝗻𝗲𝗱 𝘀𝘁𝗲𝗲𝗿𝗶𝗻𝗴 𝗰𝗹𝗲𝗮𝗿 𝗼𝗳 𝗼𝗯𝘀𝘁𝗮𝗰𝗹𝗲𝘀 𝘁𝗮𝗸𝗶𝗻𝗴 𝗻𝗲𝗰𝗲𝘀𝘀𝗮𝗿𝘆 𝗱𝗲𝘁𝗼𝘂𝗿𝘀 𝘁𝗮𝗸𝗶𝗻𝗴 𝘂𝘀 𝘁𝗼 𝗰𝗼𝘂𝗻𝘁𝗹𝗲𝘀𝘀 𝗺𝗶𝗹𝗲𝘀𝘁𝗼𝗻𝗲𝘀 𝗮𝘀 𝗮 𝘁𝗲𝗮𝗺 𝗲𝗮𝗰𝗵 𝘄𝗼𝗿𝘁𝗵𝘆 𝗼𝗳 𝗮 𝗴𝗿𝗮𝗻𝗱 𝗰𝗲𝗹𝗲𝗯𝗿𝗮𝘁𝗶𝗼𝗻..𝘁𝗼𝗱𝗮𝘆 𝘁𝗼𝗼 #𝗧𝗲𝗮𝗺𝗥𝗮𝘃𝗶𝗦𝗮𝗿𝗴𝘂𝗻 𝗶𝘀 𝗰𝗲𝗹𝗲𝗯𝗿𝗮𝘁𝗶𝗻𝗴 ...#newcar #bmwx7 #msport #x7 #ravidubey #sargunmehta #TeamRaviSargun #Team #saravi #gratitude #thankful #grateful #forevergrateful Aur Number ke liye shukriya @bhaaskar_kishore_kaushik

A post shared by Ravi Dubey (@ravidubey2312) on Jan 27, 2020 at 5:07am PST

ਅਜਿਹੀ ਹੈ ਰਵੀ ਤੇ ਸਰਗੁਣ ਦੀ ਲਵ ਸਟੋਰੀ
ਦੱਸ ਦਈਏ ਕਿ ਸਰਗੁਣ ਮਹਿਤਾ ਤੇ ਰਵੀ ਦੁਬੇ ਪਹਿਲੀ ਵਾਰ ਜੀ. ਟੀ. ਵੀ. ਦੇ ਸ਼ੋਅ 12/24 ਕਰੋਲ ਬਾਗ 'ਚ ਨਜ਼ਰ ਆਏ ਸਨ। ਇਸ ਸ਼ੋਅ 'ਚ ਰਵੀ ਤੇ ਸਰਗੁਣ ਨੇ ਪਤੀ-ਪਤਨੀ ਦਾ ਕਿਰਦਾਰ ਨਿਭਾਇਆ ਸੀ। ਇਸ ਸ਼ੋਅ ਤੋਂ ਰਵੀ ਤੇ ਸਰਗੁਣ ਦੀ ਲਵ ਸਟੋਰੀ ਸ਼ੁਰੂ ਹੋਈ ਸੀ। ਇਸ ਤੋਂ ਬਾਅਦ ਰਵੀ ਦੁਬੇ ਤੇ ਸਰਗੁਣ ਮਹਿਤਾ 'ਨੱਚ ਬੱਲੀਏ 5' 'ਚ ਨਜ਼ਰ ਆਏ ਸਨ। 'ਨੱਚ ਬੱਲੀਏ' 'ਚ ਰਵੀ ਨੇ ਸਰਗੁਣ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਦਸੰਬਰ 2013 'ਚ ਸਰਗੁਣ ਤੇ ਰਵੀ ਨੇ ਹਿੰਦੂ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News