ਸ਼੍ਰੀਦੇਵੀ ਦੀ ਯਾਦ ’ਚ ਬੋਨੀ ਕਪੂਰ ਨੇ ਚੇਂਨਈ ਜਾ ਕੇ ਕਰਵਾਈ ਪੂਜਾ, ਦੇਖੋ ਤਸਵੀਰਾਂ

3/5/2020 10:45:07 AM

ਮੁੰਬਈ(ਬਿਊਰੋ)- ਮਰਹੂਮ ਫਿਲਮ ਅਦਾਕਾਰਾ ਸ਼੍ਰੀਦੇਵੀ ਦੀ ਦੂਜੀ ਬਰਸੀ ਦੇ ਕੁੱਝ ਦਿਨਾਂ ਬਾਅਦ ਧੀ ਜਾਨਹਵੀ ਕਪੂਰ ਅਤੇ ਬੋਨੀ ਕਪੂਰ ਨੇ ਬੀਤੇ ਬੁੱਧਵਾਰ ਨੂੰ ਚੇਂਨਈ ਦੇ ਮਾਯਲਾਪੁਰ ਦੇ ਘਰ ’ਚ ਪੂਜਾ ਰੱਖੀ। ਇਸ ਪੂਜਾ ’ਚ ਦੱਖਣੀ ਸੁਪਰਸਟਾਰ ਅਜਿਤ ਸਮੇਤ ਪਰਿਵਾਰਿਤ ਮੈਂਬਰ ਤੇ ਕਈ ਦੋਸਤਾਂ ਨੇ ਭਾਗ ਲਿਆ। ਬੁੱਧਵਾਰ ਸਵੇਰੇ ਚੇਂਨਈ ਤੋਂ ਜਾਨਹਵੀ ਨੇ ਇੰਸਟਾਗ੍ਰਾਮ ’ਤੇ ਪੂਜਾ ਦੀਆਂ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ। ਜਾਨਹਵੀ ਨੇ ਮਾਂ ਸ਼੍ਰੀਦੇਵੀ ਨੂੰ ਯਾਦ ਕਰਦੇ ਹੋਏ ਲਿਖਿਆ, ‘‘ਕਾਸ਼ ਤੁਸੀਂ ਇੱਥੇ ਹੁੰਦੇ।’’

 
 
 
 
 
 
 
 
 
 
 
 
 
 

Wish u were here

A post shared by Janhvi Kapoor (@janhvikapoor) on Mar 4, 2020 at 2:02am PST


ਜਾਨਹਵੀ ਕਪੂਰ ਨੇ 24 ਫਰਵਰੀ ਨੂੰ ਸ਼੍ਰੀਦੇਵੀ ਦੀ ਮੌਤ ਦੇ ਕੁੱਝ ਮਹੀਨਿਆਂ ਬਾਅਦ ਜੁਲਾਈ 2018 ’ਚ ਬਾਲੀਵੁੱਡ ’ਚ ਡੈਬਿਊ ਕੀਤਾ ਸੀ। ਸ਼੍ਰੀਦੇਵੀ ਅਤੇ ਬੋਨੀ ਕਪੂਰ ਦੀ ਛੋਟੀ ਧੀ ਖੁਸ਼ੀ ਨਿਊਯਾਰਕ ’ਚ ਫਿਲਮ ਦੀ ਪੜਾਈ ਕਰ ਰਹੀ ਹੈ। ਇਸ ਵਿਚਕਾਰ ਆਪਣੇ ਇੰਸਟਾਗ੍ਰਾਮ ’ਤੇ ਜਾਨਹਵੀ ਨੇ ਸ਼੍ਰੀਦੇਵੀ ਦੀ ਕੁੱਝ ਪਸੰਦੀਦਾ ਤਸਵੀਰਾਂ ਸ਼ੇਅਰ ਕੀਤੀਆਂ। ਇਕ ਬਾਲ ਕਲਾਕਾਰ ਦੇ ਅੰਦਾਜ਼ ਵਿਚ ਹਨ। ਜਾਨਹਵੀ ਅਕਸਰ ਆਪਣੀ ਭਾਵੁਕ ਪੋਸਟਾਂ ਨਾਲ ਸ਼੍ਰੀਦੇਵੀ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

 

 
 
 
 
 
 
 
 
 
 
 
 
 
 

#Sridevi’s second death anniversary today! 🙏🏼 This is from the prayer meet being held in Chennai today. ♥️ . . #boneykapoor #sridevikapoor #janhvikapoor #khushikapoor

A post shared by Arjun Anshula Janhvi Khushi (@boneykapoorsfamily) on Mar 4, 2020 at 1:54am PST

ਸ਼੍ਰੀਦੇਵੀ ਨੇ ਪੰਜ ਦਹਾਕਿਆਂ ਦੇ ਲੰਬੇ ਕਰੀਅਰ ’ਚ 300 ਤੋਂ ਜ਼ਿਆਦਾ ਫਿਲਮਾਂ ਵਿਚ ਐਕਟਿੰਗ ਕੀਤੀ। ਸ਼੍ਰੀਦੇਵੀ ਨੂੰ ਆਖਰੀ ਵਾਰ ਆਨਸਕ੍ਰੀਨ ਸ਼ਾਹਰੁਖ ਖਾਨ ਦੀ ਫਿਲਮ ‘ਜ਼ੀਰੋ’ ’ਚ ਦੇਖਿਆ ਗਿਆ ਸੀ। ਉਨ੍ਹਾਂ ਦੀ ਮੌਤ ਤੋਂ ਪਹਿਲਾਂ ਉਨ੍ਹਾਂ ਦੇ ਹਿੱਸੇ ਨੂੰ ਸ਼ੂਟ ਕਰ ਲਿਆ ਗਿਆ ਸੀ।
PunjabKesari

ਇਹ ਵੀ ਪੜ੍ਹੋ: ਸ਼ਰਧਾ ਨਾਲ ਸੈਫਲੀ ਲੈਣ ਲਈ ਬੇਤਾਬ ਹੋਈ ਫੈਨ ਨੂੰ ਟੀਮ ਨੇ ਖਿੱਚ ਕੇ ਕੀਤਾ ਪਿੱਛੇ, ਵੀਡੀਓ ਵਾਇਰਲਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News