ਚੰਡੀਗੜ੍ਹ ਦੇ ਮਸ਼ਹੂਰ ਢਾਬੇ ‘ਤੇ ਜਾਨਹਵੀ ਨੇ ਲਿਆ ਪੰਜਾਬੀ ਭੋਜਨ ਦਾ ਅਨੰਦ
11/14/2019 9:21:01 AM
ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਜੋ ਇਨ੍ਹੀ ਦਿਨੀਂ ਆਪਣੀ ਅਗਲੀ ਫਿਲਮੀ ਪ੍ਰੋਜੈਕਟ ਦੇ ਚੱਲਦੇ ਪੰਜਾਬ ਆਈ ਹੋਈ ਹੈ। ਜਾਨਹਵੀ ਤੇ ਕਾਰਤਿਕ ਆਰੀਅਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ‘ਦੋਸਤਾਨਾ 2’ ਦੀ ਸ਼ੂਟਿੰਗ ਕਰ ਰਹੇ ਹਨ। ਇਸੇ ਦੌਰਾਨ ਉਹ ਚੰਡੀਗੜ੍ਹ ਸ਼ਹਿਰ ਪਹੁੰਚੇ, ਜਿੱਥੇ ਉਨ੍ਹਾਂ ਨੇ ਪੰਜਾਬੀ ਢਾਬੇ ’ਤੇ ਆਪਣੀ ਟੀਮ ਨਾਲ ਪੰਜਾਬੀ ਭੋਜਨ ਦਾ ਅਨੰਦ ਲਿਆ। ਉਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ।
ਜਾਨਹਵੀ ਕਪੂਰ ਨੇ ਆਪਣੀ ਇਸ ਤਸਵੀਰ ਨੂੰ ਇੰਸਟਾਗ੍ਰਾਮ ਸਟੋਰੀ ’ਤੇ ਵੀ ਸ਼ੇਅਰ ਕੀਤਾ ਹੈ। ਇਸ ਤੋਂ ਪਹਿਲਾਂ ਇਹ ਪੂਰੀ ਟੀਮ ਅੰਮ੍ਰਿਤਸਰ ਸ਼ਹਿਰ ਪਹੁੰਚੀ ਸੀ, ਜਿੱਥੇ ਇਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਅੰਮ੍ਰਿਤਸਰ ਦੇ ਮਸ਼ੂਹਰ ਥਾਵਾਂ ’ਤੇ ਭੋਜਨ ਦਾ ਅਨੰਦ ਲਿਆ ਸੀ।

ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
14 hours ago
ਸ਼ੈਰੀ ਮਾਨ ਨੇ ਆਪਣੀ ਪਤਨੀ ਨਾਲ ਪੋਸਟ ਸਾਂਝੀ ਕਰ ਦਿੱਤੀ ਨਵੇਂ ਸਾਲ ਦੀ ਵਧਾਈ, ਹੱਸਦੇ ਹੋਏ ਕਹੀ ਇਹ ਗੱਲ...
