ਈਸ਼ਾਨ ਤੇ ਜਾਨਹਵੀ ਨੂੰ ਲੈ ਕੇ ਫਿਰ ਫਿਲਮ ਬਣਾਉਣਗੇ ਕਰਨ ਜੌਹਰ

7/24/2019 9:56:58 AM

ਮੁੰਬਈ (ਬਿਊਰੋ) — ਬਾਲੀਵੁੱਡ ਫ਼ਿਲਮਕਾਰ ਕਰਨ ਜੌਹਰ ਇਕ ਵਾਰ ਫਿਰ ਈਸ਼ਾਨ ਖੱਟਰ ਅਤੇ ਜਾਨਹਵੀ ਕਪੂਰ ਨੂੰ ਲੈ ਕੇ ਫਿਲਮ ਬਣਾਉਣ ਜਾ ਰਹੇ ਹਨ। ਕਰਨ ਜੌਹਰ ਨੇ ਪਿਛਲੇ ਸਾਲ ਈਸ਼ਾਨ ਖੱਟੜ ਅਤੇ ਜਾਨਹਵੀ ਨੂੰ ਲੈ ਕੇ 'ਧੜਕ' ਫਿਲਮ ਬਣਾਈ ਸੀ, ਜੋ ਲੋਕਾਂ ਵਲੋਂ ਕਾਫੀ ਪਸੰਦ ਕੀਤੀ ਗਈ। ਹੁਣ ਕਰਨ ਜੌਹਰ ਜਲਦ ਹੀ ਈਸ਼ਾਨ ਅਤੇ ਜਾਨਹਵੀ ਨਾਲ ਇਕ ਹੋਰ ਰੋਮਾਂਟਿਕ ਥ੍ਰਿਲਰ ਫਿਲਮ ਬਣਾਉਣ ਦੀ ਪਲਾਨਿੰਗ ਕਰ ਰਹੇ ਹਨ। ਇਸ ਫਿਲਮ ਦਾ ਨਿਰਦੇਸ਼ਨ 'ਸ਼ੈਤਾਨ' ਅਤੇ 'ਵਜੀਰ' ਵਰਗੀਆਂ ਫਿਲਮਾਂ ਬਣਾਉਣ ਵਾਲੇ ਨਿਰਦੇਸ਼ਕ ਬਿਜਾਏ ਨਾਂਬਿਆਰ ਕਰਨਗੇ।

ਦੱਸ ਦਈਏ ਕਿ ਇਨ੍ਹੀਂ ਦਿਨੀਂ ਜਾਨਹਵੀ ਏਅਰਫੋਰਸ ਪਾਇਲਟ ਗੁੰਜਨ ਸ਼ਰਮਾ ਦੀ ਬਾਇਓਪਿਕ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਫਿਲਮ ਦੇ ਨਾਲ ਹੀ ਉਹ ਰਾਜਕੁਮਾਰ ਰਾਵ ਸਟਾਰਰ ਫਿਲਮ 'ਰੂਹੀ-ਅਫਜਾ' ਦੀ ਸ਼ੂਟਿੰਗ ਵੀ ਕਰ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਖਾਤੇ 'ਚ ਕਰਨ ਦੀ ਫਿਲਮ 'ਤਖਤ' ਵੀ ਹੈ। ਉਥੇ ਹੀ ਈਸ਼ਾਨ ਨਿਰਦੇਸ਼ਕ ਅਲੀ ਅੱਬਾਸ ਜਫਰ ਦੇ ਪ੍ਰੋਡਕਸ਼ਨ ਡੈਬਿਊ ਫਿਲਮ ਦੀ ਸ਼ੂਟਿੰਗ ਛੇਤੀ ਹੀ ਸ਼ੁਰੂ ਕਰਨਗੇ। ਇਸ ਫਿਲਮ 'ਚ ਉਨ੍ਹਾਂ ਦੇ ਆਪੋਜ਼ਿਟ ਐਕਟਰ ਚੰਕੀ ਪਾਂਡੇ ਦੀ ਬੇਟੀ ਅਨੰਨਿਆ ਪਾਂਡੇ ਹੋਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News