ਨਿੱਕ ਨੇ ਪ੍ਰਿਅੰਕਾ ਨੂੰ ਦਿੱਤਾ ਸਮੁੰਦਰ ''ਚ ''ਧੱਕਾ'', ਤਸਵੀਰ ਵਾਇਰਲ

7/24/2019 11:16:34 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਦੇਸੀ ਗਰਲ ਯਾਨੀ ਕਿ ਪ੍ਰਿਅੰਕਾ ਚੋਪੜਾ ਨੇ 18 ਜੁਲਾਈ ਨੂੰ ਮਿਆਮੀ 'ਚ ਪਤੀ ਨਿੱਕ ਨਾਲ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ। ਨਿੱਕ ਨੇ ਪਤਨੀ ਦੇ ਜਨਮਦਿਨ ਨੂੰ ਸਪੈਸ਼ਲ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ। ਜਨਮਦਿਨ ਸੈਲੀਬ੍ਰੇਟ ਕਰਨ ਲਈ ਪ੍ਰਿਅੰਕਾ ਦੀ ਮਾਂ ਮਧੁ ਚੋਪੜਾ ਤੇ ਭੈਣ ਪਰਿਣੀਤੀ ਚੋਪੜਾ ਵੀ ਮਿਆਮੀ ਪਹੁੰਚੀਆਂ ਸਨ।
PunjabKesari
ਕਈ ਤਸਵੀਰਾਂ 'ਚ ਪ੍ਰਿਅੰਕਾ ਅਤੇ ਨਿੱਕ ਪਾਰਟੀ ਕਰਦੀ ਦਿਸੀ। ਹੁਣ ਪ੍ਰਿਅੰਕਾ ਦੀ ਇਕ ਹੋਰ ਤਸਵੀਰ ਸਾਹਮਣੇ ਆਈ ਹੈ। ਇਸ 'ਚ ਨਿੱਕ, ਪ੍ਰਿਅੰਕਾ ਨੂੰ ਸਮੁੰਦਰ 'ਚ ਧੱਕਾ ਦਿੰਦੇ ਦਿਖਾਈ ਦੇ ਰਹੇ ਹਨ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ
PunjabKesari
ਦੱਸ ਦੇਈਏ ਕਿ ਪਿਛਲੇ ਦਿਨੀਂ ਪ੍ਰਿਅੰਕਾ ਦੀ ਇਕ ਤਸਵੀਰ ਵਾਇਰਲ ਹੋਈ ਸੀ ਜਿਸ 'ਚ ਉਹ ਸਿਗਰਟ ਪੀਂਦੀ ਦਿਸੀ ਸੀ। ਇਸ ਦੇ ਨਾਲ ਉਸ ਤਸਵੀਰ 'ਚ ਮਾਂ ਮਧੁ ਚੋਪੜਾ ਤੇ ਪਤੀ ਨਿੱਕ ਜੋਨਸ ਵੀ ਨਜ਼ਰ ਆਏ ਸਨ। ਆਪਣੀ ਇਸ ਤਸਵੀਰ ਨੂੰ ਲੈ ਕੇ ਪ੍ਰਿਅੰਕਾ ਕਾਫੀ ਟਰੋਲ ਵੀ ਹੋਈ।
PunjabKesari
ਵਰਕਫਰੰਟ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਜਲਦ ਹੀ ਫਿਲਮ 'ਦਿ ਸਕਾਈ ਇਜ ਪਿੰਕ' ਰਾਹੀਂ ਸਿਨੇਮਾਘਰਾਂ 'ਚ ਧਮਾਲ ਮਚਾਉਣ ਵਾਲੀ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News