ਸ਼੍ਰੀਦੇਵੀ ਨੂੰ ਯਾਦ ਕਰ ਭਾਵੁਕ ਹੋਈ ਜਾਨਹਵੀ, ਸਾਂਝੀ ਕੀਤੀ ਤਸਵੀਰ

6/2/2019 2:57:50 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੇ ਦਿਹਾਂਤ ਨੂੰ ਇਕ ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ। ਅੱਜ ਯਾਨੀ 2 ਜੂਨ ਨੂੰ ਸ਼੍ਰੀਦੇਵੀ ਅਤੇ ਪ੍ਰੋਡਿਊਸਰ ਬੋਨੀ ਕਪੂਰ ਦੀ ਵੈਡਿੰਗ ਐਨੀਵਰਸਰੀ ਹੈ। ਇਸ ਮੌਕੇ 'ਤੇ ਉਨ੍ਹਾਂ ਦੀ ਧੀ ਜਾਨਹਵੀ ਕਪੂਰ ਨੇ ਉਨ੍ਹਾਂ ਨੂੰ ਯਾਦ ਕੀਤਾ ਹੈ। ਜਾਨਹਵੀ ਨੇ ਸੋਸ਼ਲ ਮੀਡੀਆ 'ਤੇ ਆਪਣੇ ਮਾਤਾ-ਪਿਤਾ ਸ਼੍ਰੀਦੇਵੀ ਅਤੇ ਬੋਨੀ ਕਪੂਰ ਦੀ ਇਕ ਥਰੋਬੈਕ ਤਸਵੀਰ ਸ਼ੇਅਰ ਕੀਤੀ ਹੈ।

 
 
 
 
 
 
 
 
 
 
 
 
 
 

❤️

A post shared by Janhvi Kapoor (@janhvikapoor) on Jun 1, 2019 at 10:38pm PDT


ਤਸਵੀਰ 'ਚ ਸ਼੍ਰੀਦੇਵੀ ਅਤੇ ਬੋਨੀ ਹੱਸਦੇ ਹੋਏ ਦਿਖਾਈ ਦੇ ਰਹੇ ਹਨ। ਜਾਨਹਵੀ ਨੇ ਇਸ ਤਸਵੀਰ ਦੇ ਕੈਪਸ਼ਨ 'ਚ ਇਕ ਲਾਲ ਦਿਲ ਬਣਾਇਆ ਹੈ। ਜਾਨਹਵੀ ਦੇ ਕਰੀਬੀ ਦੋਸਤ ਅਤੇ ਡੈਬਿਊ ਕੋ-ਸਟਾਰ ਈਸ਼ਾਨ ਖੱਟਰ ਨੇ ਵੀ ਇਸ ਤਸਵੀਰ ਨੂੰ ਲਾਈਕ ਕੀਤਾ ਹੈ। ਇਹ ਤਾਂ ਹਰ ਕੋਈ ਜਾਣਦਾ ਹੈ ਕਿ ਜਾਨਹਵੀ ਆਪਣੀ ਮਾਂ ਸ਼੍ਰੀਦੇਵੀ ਦੇ ਬਹੁਤ ਕਰੀਬ ਰਹੀ ਹੈ।

 
 
 
 
 
 
 
 
 
 
 
 
 
 

Cherish them, listen to them, give them all the love in the world ❤️ Happy Mother’s Day

A post shared by Janhvi Kapoor (@janhvikapoor) on May 11, 2019 at 8:07pm PDT


ਦੱਸ ਦੇਈਏ ਕਿ ਜਾਨਹਵੀ ਅਤੇ ਬੋਨੀ ਦਾ ਵਿਆਹ 2 ਜੂਨ 1996 ਨੂੰ ਹੋਇਆ ਸੀ। ਉਨ੍ਹਾਂ ਦੀ ਦੋ ਧੀਆਂ ਜਾਨਹਵੀ ਅਤੇ ਖੁਸ਼ੀ ਕਪੂਰ ਹਨ। ਪਿਛਲੇ ਸਾਲ 24 ਫਰਵਰੀ 2018 ਨੂੰ ਦੁਬਈ 'ਚ ਸ਼੍ਰੀਦੇਵੀ ਦਾ ਦਿਹਾਂਤ ਹੋ ਗਿਆ ਸੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਜਾਨਹਵੀ ਫਿਲਹਾਲ ਆਪਣੀ ਫਿਲਮ 'ਕਾਰਗਿਲ ਗਰਲ' ਦੀ ਸ਼ੂਟਿੰਗ ਕਰ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News