ਜਨਤਾ ਕਰਫਿਊ : 5 ਵਜਦਿਆਂ ਹੀ ਪੰਜਾਬੀ ਸਿਤਾਰਿਆਂ ਨੇ ਘਰ ਦੀਆਂ ਛੱਤ 'ਤੇ ਜਾ ਕੇ ਵਜਾਈਆਂ ਤਾੜੀਆਂ, ਦੇਖੋ ਵੀਡੀਓਜ਼

3/23/2020 11:40:10 AM

ਜਲੰਧਰ(ਬਿਊਰੋ)- 22 ਮਾਰਚ, ਜਨਤਾ ਕਰਫਿਊ ਅਤੇ ਸ਼ਾਮ 5 ਵਜੇ ਦਾ ਉਹ ਨਜ਼ਾਰਾ, ਜਿਸ ਦੇ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਸੀ, ਉਹ ਸਹੀ ਵਿਚ ਇਤਿਹਾਸਿਕ ਰਿਹਾ। ਮੌਕਾ ਸੀ ਕੋਰੋਨਾ ਵਾਇਰਸ ਦੇ ਖਤਰੇ ਵਿਚਕਾਰ ਵੀ ਮੈਦਾਨ ਵਿਚ ਡਟੇ ਉਨ੍ਹਾਂ ਫਰੰਟ ਵਾਰੀਅਰਜ਼ ਦਾ ਧੰਨਵਾਦ ਜਤਾਉਣ ਦਾ। ਇਸ ਦੌਰਾਨ ਪੂਰੇ ਭਾਰਤ ਦੇ ਲੋਕਾਂ ਨੇ ਇੱਥੇ ਏਕਤਾ ਬਣਾਈ ਰੱਖੀ। ਸਿਰਫ ਆਮ ਪਬਲਿਕ ਹੀ ਨਹੀਂ ਸਗੋਂ ਬਾਲੀਵੁੱਡ ਸੈਲੀਬ੍ਰਿਟੀਜ਼ ਵੀ ਜਨਤਾ ਕਰਫਿਊ ਦੌਰਾਨ ਸ਼ਾਮ 5 ਵਜੇ ਤਾੜੀਆਂ ਵਜਾਈਆਂ। ਸਾਰੇ ਸਿਤਾਰਿਆਂ ਨੇ ਆਪਣਾ-ਆਪਣਾ ਵੀਡੀਓ ਸੋਸ਼ਲ ਮੀਡੀਆ ਅਕਾਊਂਟ ’ਤੇ ਸ਼ੇਅਰ ਵੀ ਕੀਤਾ। ਮਸ਼ਹੂਰ ਪੰਜਾਬੀ ਸਿੰਗਰ ਗੁਰਦਾਸ ਮਾਨ ਵੀ ਇਸ ਈਵੈਂਟ ਵਿਚ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਡਫਲੀ ਵਜਾ ਕੇ ਧੰਨਵਾਦ ਅਦਾ ਕੀਤਾ।

 
 
 
 
 
 
 
 
 
 
 
 
 
 

Teh Dillon shukar guzaar oh sab doctoran, nursan, faujian, police, airline waaleyan da, tranport waaleyan da, chemist dian dukaaana da, jo iss ghadi de vich apney baarey na soch dey, dujeyan da soch de han. Rab tuhadi teh saara duniya di rakheya Karey. 🙏🏽❤️ #salute

A post shared by Gurdas Maan (@gurdasmaanjeeyo) on Mar 22, 2020 at 4:44am PDT


ਗੁਰਦਾਸ ਮਾਨ ਦਾ ਇਹ ਵੀਡੀਓ ਇੰਟਰਨੈੱਟ ’ਤੇ ਖੂਬ ਨਜ਼ਰ ਆ ਰਿਹਾ ਹੈ, ਜਿਸ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ। ਗੁਰਦਾਸ ਮਾਨ ਆਪਣੀ ਬਿਲਡਿੰਗ ਦੀ ਛੱਤ ’ਤੇ ਡਫਲੀ ਵਜਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ‘‘ਤਹੇ ਦਿਲ ਤੋਂ ਉਨ੍ਹਾਂ ਡਾਕਟਰਾਂ, ਨਰਸਾਂ, ਫੌਜੀਆਂ, ਪੁਲਸ ਅਫਸਰਾਂ, ਏਅਰਲਾਈਨ ਵਾਲਿਆਂ ਨੂੰ,  ਟਰਾਂਸਪੋਰਟ ਵਾਲਿਆਂ ਨੂੰ, ਕੈਮਿਸਟ ਦੁਕਾਨ ਵਾਲਿਆਂ ਦਾ ਧੰਨਵਾਦ, ਜੋ ਇਸ ਸਮੇਂ ਵਿਚ ਆਪਣੇ ਬਾਰੇ ਵਿਚ ਨਾ ਸੋਚ ਕੇ ਦੂਜਿਆਂ ਦੇ ਬਾਰੇ ਵਿਚ ਸੋਚ ਰਹੇ ਹਨ। ਭਗਵਾਨ ਤੁਹਾਡੀ ਅਤੇ ਸਾਰੀ ਦੁਨੀਆ ਦੀ ਰੱਖਿਆ ਕਰੇ।’’

 

 
 
 
 
 
 
 
 
 
 
 
 
 
 

Tribute to those who are serving the world selflessly.. #JantaCurfew #Coronavirus

A post shared by Himanshi Khurana 👑 (@iamhimanshikhurana) on Mar 22, 2020 at 4:41am PDT

ਗੁਦਾਸ ਮਾਨ ਤੋਂ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਦੇ ਸੁਪਰਸਟਾਰ ਅਤੇ ਗਾਇਕ ਦਿਲਜੀਤ ਦੋਸਾਂਝ, ਸੁਨੰਦਾ ਸ਼ਰਮਾ, ਹਿਮਾਂਸ਼ੀ ਖੁਰਾਨਾ ਨੇ ਵੀ ਇਸ ਈਵੈਂਟ ਵਿਚ ਹਿੱਸਾ ਲਿਆ। ਉਨ੍ਹਾਂ ਨੇ ਵੀ ਇਸ ਮੌਕੇ ਦਾ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸ਼ੇਅਰ ਕੀਤਾ ਹੈ।

 

 
 
 
 
 
 
 
 
 
 
 
 
 
 

BIG BIG THANK YOU To All Those Who Stay Out So That We Can Stay in & SAFE 🙏🏾🙏🏾 #StaySafe #India 🇮🇳

A post shared by DILJIT DOSANJH (@diljitdosanjh) on Mar 22, 2020 at 4:52am PDT

 

 
 
 
 
 
 
 
 
 
 
 
 
 
 

When whole nation unites to congratulate the efforts of the doctors and official bodies 🙏🏻

A post shared by Sunanda Sharma (@sunanda_ss) on Mar 22, 2020 at 4:56am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News