30 ਨਵੰਬਰ ਨੂੰ ਰਿਲੀਜ਼  ਹੋਵੇਗਾ ਜੱਸੀ ਗਿੱਲ ਦਾ ਗੀਤ ‘ਅੱਲ੍ਹਾ ਵੇ’

11/22/2019 4:56:46 PM

ਜਲੰਧਰ(ਬਿਊਰੋ)- ਪੰਜਾਬੀ ਗਾਇਕ ਜੱਸੀ ਗਿੱਲ ਆਪਣੇ ਇਕ ਹੋਰ ਨਵੇਂ ਗੀਤ ‘ਅੱਲ੍ਹਾ ਵੇ’ ਨੂੰ ਲੈ ਕੇ ਆ ਰਹੇ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਦਿੱਤੀ ਸੀ। ਜੱਸੀ ਗਿੱਲ ਨੇ ਆਪਣੇ ਗੀਤ ਦਾ ਨਵਾਂ ਪੋਸਟਰ ਸ਼ੇਅਰ ਕਰਦਿਆਂ ਲਿਖਿਆ,‘‘ਤੁਸੀਂ ਅੱਲ੍ਹਾ ਵੇ ਗੀਤ ਦੇ ਭਾਵਾਂ ‘ਚ ਖੋਅ ਜਾਵੋਗੇ… ਰਿਲੀਜ਼ 30 ਨਵੰਬਰ.. ਜੁੜੇ ਰਹੋ..’’।

 
 
 
 
 
 
 
 
 
 
 
 
 
 

Indulge yourself in the pure melody of #AllahVe, releasing on 30th November. Stay tuned! @ladykrita @rajfatehpuria @sunnyvikmusic @navjitbuttar @tseries.official

A post shared by Jassie Gill (@jassie.gill) on Nov 21, 2019 at 9:57pm PST


ਇਸ ਗੀਤ ਦੇ ਬੋਲ ਰਾਜ ਫਤਿਹਪੁਰ ਨੇ ਲਿਖੇ ਹਨ, ਜਦੋਂ ਕਿ ਸੰਗੀਤ ਸੰਨੀ ਵਿਕ ਨੇ ਦਿੱਤਾ ਹੈ। ਗੀਤ ਦੀ ਵੀਡੀਓ ਨਵਜੀਤ ਬੁੱਟਰ ਨੇ ਤਿਆਰ ਕੀਤੀ ਹੈ। ਇਸ ਗੀਤ ‘ਚ ਆਦਾਕਾਰੀ ‘ਚ ਜੱਸੀ ਗਿੱਲ ਦਾ ਸਾਥ ਦੇਣਗੇ ਫੀਮੇਲ ਆਰਟਿਸਟ ਅਲੰਕਰਿਤਾ। ਇਹ ਗੀਤ ਟੀ-ਸੀਰੀਜ਼ ਦੇ ਲੇਬਲ ਹੇਠ 30 ਨਵੰਬਰ ਨੂੰ ਦਰਸ਼ਕਾਂ ਦੇ ਰੂ-ਬ-ਰੂ ਹੋ ਜਾਵੇਗਾ। ਦਰਸ਼ਕਾਂ ‘ਚ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News