ਸਿੱਪੀ ਗਿੱਲ ਦੀ ਨਵੀਂ ਫਿਲਮ ਦਾ ਹੋਇਆ ਐਲਾਨ, ਅਗਲੇ ਸਾਲ ਬਣੇਗੀ ਸਿਨੇਮਾਂ ਘਰਾਂ ਦਾ ਸ਼ਿੰਗਾਰ

11/23/2019 9:09:24 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਅਦਾਕਾਰ ਸਿੱਪੀ ਗਿੱਲ ਦੀ ਨਵੀਂ ਫਿਲਮ ਦਾ ਐਲਾਨ ਹੋ ਚੁੱਕਿਆ ਹੈ। ਪੰਜਾਬੀ ਫਿਲਮ ਇੰਡਸਟਰੀ ਦੇ ਮਲਟੀ ਟੈਲੇਂਟਡ ਗੀਤਕਾਰ, ਲੇਖਕ ਤੇ ਫਿਲਮ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਆਪਣੇ ਇੰਸਟਾਗ੍ਰਾਮ 'ਤੇ ਫਿਲਮ ਦਾ ਪੋਸਟ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ ਹੈ, ''ਪੰਜਾਬ ਦੇ ਉੱਜੜੇ ਵਿਹੜਿਆਂ ਦੀ ਹਿੱਕ 'ਤੇ ਮਾਵਾਂ ਦੇ ਹੰਝੂਆਂ ਨਾਲ ਲਿਖੀ ਦਰਦ-ਕਹਾਣੀ : ਮਰਜਾਣੇ।''

 

 
 
 
 
 
 
 
 
 
 
 
 
 
 

ਪੰਜਾਬ ਦੇ ਉੱਜੜੇ ਵਿਹੜਿਆਂ ਦੀ ਹਿੱਕ 'ਤੇ ਮਾਵਾਂ ਦੇ ਹੰਝੂਆਂ ਨਾਲ ਲਿਖੀ ਦਰਦ-ਕਹਾਣੀ : ਮਰਜਾਣੇ ! #marjaney @sippygillofficial #vivekohri #punjabi_cinema @tusharfiran #photography

A post shared by Amardeep singh gill (@amardeepsinghgill_official) on Nov 22, 2019 at 1:57am PST

ਦੱਸ ਦਈਏ ਕਿ ਪੋਸਟਰ 'ਤੇ ਸਿੱਪੀ ਗਿੱਲ ਦੀ ਸ਼ਾਨਦਾਰ ਲੁੱਕ ਦੇਖਣ ਨੂੰ ਮਿਲ ਰਹੀ ਹੈ। ਅਮਰਦੀਪ ਸਿੰਘ ਗਿੱਲ ਦੀ ਲਿਖੀ ਹੋਈ ਫਿਲਮ 'ਮਰਜਾਣੇ' 'ਚ ਲੀਡ ਕਿਰਦਾਰ 'ਚ ਸਿੱਪੀ ਗਿੱਲ ਤੇ ਅਦਾਕਾਰਾ ਪ੍ਰੀਤ ਕਮਲ (Prreit Kamal) ਨਜ਼ਰ ਆਉਣਗੇ। ਇਸ ਫਿਲਮ ਨੂੰ ਡਾਇਰੈਕਟ ਵੀ ਅਮਰਦੀਪ ਸਿੰਘ ਗਿੱਲ ਖੁਦ ਕਰਨਗੇ। ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਵਿਵੇਕ ਓਹਰੀ(vivek Ohri), ਸਰਬਪਾਲ ਸਿੰਘ (sarbpal singh) ਤੇ ਅਮ੍ਰਿੰਤਪਾਲ ਸਿੰਘ (amritpal singh) ਅਤੇ ਫਿਲਮ ਨੂੰ ਕੋ-ਪ੍ਰੋਡਿਊਸ ਕਰ ਰਹੇ ਨੇ ਰੌਇਲ ਪੰਜਾਬ ਫ਼ਿਲਮਸ ਵਾਲੇ।

 
 
 
 
 
 
 
 
 
 
 
 
 
 

MARJANEY .. ਪੰਜਾਬ ਦੇ ਉੱਜੜੇ ਵਿਹੜਿਆਂ ਦੀ ਹਿੱਕ 'ਤੇ ਮਾਵਾਂ ਦੇ ਹੰਝੂਆਂ ਨਾਲ ਲਿਖੀ ਦਰਦ-ਕਹਾਣੀ : ਮਰਜਾਣੇ ! Lao ji kar deo share mere waleo ... dasso kivein lagga poster 🙏😊 @amardeepsinghgill_official SIPPY GILL

A post shared by Sippy Gill (@sippygillofficial) on Nov 22, 2019 at 2:53am PST

ਦੱਸਣਯੋਗ ਹੈ ਕਿ ਸਿੱਪੀ ਗਿੱਲ ਦੀ ਇਹ ਫਿਲਮ ਅਗਲੇ ਸਾਲ 10 ਜੁਲਾਈ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਜੇ ਗੱਲ ਕਰੀਏ ਸਿੱਪੀ ਗਿੱਲ ਦੇ ਕੰਮ ਦੀ ਤਾਂ ਉਹ ਹਾਲ ਹੀ 'ਚ ਪੰਜਾਬੀ ਫਿਲਮ 'ਜੱਦੀ ਸਰਦਾਰ' 'ਚ ਨਜ਼ਰ ਆਏ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News