ਮਨੀਸ਼ ਮਲਹੋਤਰਾ ਦੇ ਪਿਤਾ ਦੇ ਦਿਹਾਂਤ ''ਤੇ ਹੱਸਦੀ ਦਿਸੀ ਕਰੀਨਾ, ਵੀਡੀਓ ਵਾਇਰਲ
11/23/2019 9:20:29 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਪਿਤਾ ਦਾ ਬੀਤੇ ਕੁਝ ਦਿਨ ਪਹਿਲਾਂ ਦਿਹਾਂਤ ਹੋਇਆ ਸੀ। ਬੀਤੇ ਸੋਮਵਾਰ ਦੀ ਸਵੇਰ ਨੂੰ ਮਨੀਸ਼ ਦੇ ਪਿਤਾ ਨੇ ਆਖਰੀ ਸਾਹ ਲਿਆ ਸੀ। ਇਸ ਦੌਰਾਨ ਕਈ ਬਾਲੀਵੁੱਡ ਸਿਤਾਰੇ ਅਫਸੋਸ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ। ਹਾਲ ਹੀ 'ਚ ਪ੍ਰਿਯੰਕਾ ਚੋਪੜਾ ਵੀ ਮਨੀਸ਼ ਦੇ ਘਰ ਅਫਸੋਸ ਕਰਨ ਲਈ ਪਹੁੰਚੀ ਸੀ।
ਇਸ ਮੌਕੇ 'ਤੇ ਕਰੀਨਾ ਕਪੂਰ ਵੀ ਆਪਣੀ ਭੈਣ ਕਰਿਸ਼ਮਾ ਕਪੂਰ ਨਾਲ ਨਜ਼ਰ ਆਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਵੀ ਹੋ ਰਹੀ ਹੈ ਪਰ ਇਸ ਵੀਡੀਓ ਨੂੰ ਦੇਖ ਕੇ ਕੁਝ ਲੋਕ ਕਰੀਨਾ ਨੂੰ ਟਰੋਲ ਕਰ ਰਹੇ ਹਨ।
ਦਰਅਸਲ, ਜਿਸ ਸਮੇਂ ਕਰੀਨਾ ਅਫਸੋਸ ਕਰਕੇ ਘਰੋਂ ਬਾਹਰ ਨਿਕਲ ਰਹੀ ਸੀ ਤਾਂ ਰਸਤੇ 'ਚ ਉਸ ਨੂੰ ਜਯਾ ਬੱਚਨ ਮਿਲ ਗਈ ਸੀ, ਜਿਸ ਨੂੰ ਦੇਖ ਕੇ ਉਸ ਨੇ ਛੋਟੀ ਜਿਹੀ ਮੁਸਕਰਾਹਟ ਦਿੱਤੀ ਸੀ। ਇਸ ਸਭ ਨੂੰ ਦੇਖਕੇ ਲੋਕ ਉਸ ਨੂੰ ਟਰੋਲ ਕਰਨ ਲੱਗੇ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਰਹੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
21 hours ago
CM ਮਾਨ ਦਾ ਪੰਜਾਬੀਆਂ ਲਈ ਵੱਡਾ ਐਲਾਨ ਤੇ ਰਾਜਾ ਵੜਿੰਗ ਨੇ PM ਨੂੰ ਲਿਖੀ ਚਿੱਠੀ, ਪੜ੍ਹੋ TOP-10 ਖ਼ਬਰਾਂ
