ਚੰਡੀਗੜ੍ਹ ਆ ਕੇ ਜਸ਼ਨ ''ਚ ਡੁੱਬੀ ''ਲਾਲ ਸਿੰਘ ਚੱਡਾ'' ਦੀ ਪੂਰੀ ਟੀਮ

11/23/2019 9:38:56 AM

ਜਲੰਧਰ (ਬਿਊਰੋ) — ਇਨ੍ਹੀਂ ਦਿਨੀਂ ਬਾਲੀਵੁੱਡ ਫਿਲਮਾਂ ਦੀ ਸ਼ੂਟਿੰਗ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਹੋ ਰਹੀ ਹੈ, ਜਿਸ ਦੌਰਾਨ ਸਿਤਾਰਿਆਂ ਦਾ ਪੰਜਾਬ 'ਚ ਆਉਣ-ਜਾਣਾ ਲੱਗਿਆ ਹੋਇਆ ਹੈ। ਇਨ੍ਹੀਂ ਦਿਨੀਂ ਬਾਲੀਵੁੱਡ ਫਿਲਮ 'ਲਾਲ ਸਿੰਘ ਚੱਡਾ' ਦੀ ਸ਼ੂਟਿੰਗ ਚੰਡੀਗੜ੍ਹ 'ਚ ਚੱਲ ਰਹੀ ਹੈ। ਫਿਲਮ ਦੀ ਟੀਮ ਚੰਡੀਗੜ੍ਹ 'ਚ ਸ਼ੂਟਿੰਗ ਦੇ ਨਾਲ-ਨਾਲ ਕਾਫੀ ਆਨੰਦ ਮਾਣਦੀ ਨਜ਼ਰ ਆ ਰਹੀ ਹੈ। ਫਿਲਮ ਅਦਾਕਾਰ ਆਮਿਰ ਖਾਨ ਆਪਣੀ ਫਿਲਮ 'ਲਾਲ ਸਿੰਘ ਚੱਡਾ' ਨੂੰ  ਲੈ ਕੇ ਕਾਫੀ ਉਤਸ਼ਾਹਿਤ ਹਨ ਅਤੇ ਸੋਸ਼ਲ ਮੀਡੀਆ 'ਤੇ ਲਗਾਤਾਰ ਉਨ੍ਹਾਂ ਦੀ ਸਰਦਾਰ ਲੁੱਕ ਵਾਲੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੇ ਹਨ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਦੀ ਸ਼ੂਟਿੰਗ ਫਿਲਹਾਲ ਚੰਡੀਗੜ੍ਹ 'ਚ ਹੋ ਰਹੀ ਹੈ। ਸ਼ੂਟਿੰਗ ਦੇ ਦੌਰਾਨ ਪੂਰੀ ਟੀਮ ਨੇ ਨਾਈਟ ਸੈਲੀਬ੍ਰੇਸ਼ਨ ਕੀਤਾ।

Image result for aamir-khan
ਪਾਰਟੀ 'ਚ ਆਮਿਰ ਖਾਨ ਦੀ ਪਤਨੀ ਕਿਰਨ ਰਾਓ ਨੇ 'ਲਾਲ ਸਿੰਘ ਚੱਡਾ' ਦੀ ਟੀਮ ਨੂੰ ਜੁਆਇਨ ਕੀਤਾ। ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਫੈਨਪੇਜ 'ਤੇ ਵੀ ਇਸ ਨਾਈਟ ਪਾਰਟੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।


ਦੱਸ ਦਈਏ ਕਿ ਇਸ ਨਾਈਟ ਪਾਰਟੀ 'ਚ ਕਰੀਨਾ ਕਪੂਰ ਖਾਨ ਨੇ ਲੈਦਰ ਜੈਕੇਟ ਕੈਰੀ ਕੀਤੀ ਸੀ। ਉੱਥੇ ਹੀ ਫਿਲਮ ਦੇ ਹੋਰ ਕਰਿਊ ਮੈਂਬਰਜ਼ ਵੀ ਗਰਮ ਕੱਪੜਿਆਂ 'ਚ ਨਜ਼ਰ ਆਏ। ਇਸ ਦੌਰਾਨ ਕਿਰਨ ਰਾਓ ਵੀ ਪਾਰਟੀ 'ਚ ਇੰਜੁਆਏ ਕਰਦੀ ਦਿਖਾਈ ਦਿੱਤੀ। 'ਲਾਲ ਸਿੰਘ ਚੱਡਾ' 'ਚ ਲੀਡ ਕਿਰਦਾਰ ਨਿਭਾ ਰਹੇ ਆਮਿਰ ਖਾਨ ਕੈਪ ਲਗਾਏ ਨਜ਼ਰ ਆਏ। ਉਨ੍ਹਾਂ ਨੇ ਬਲੈਕ ਜੈਕੇਟ ਅਤੇ ਯੈਲੋ ਟਰਾਊਜਰ ਕੈਰੀ ਕੀਤਾ ਸੀ।

Image result for aamir-khan-and-kareena-kapoor-night-party-pics
ਦੱਸ ਦਈਏ ਕਿ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਨੇ ਇਨ੍ਹੀਂ ਦਿਨੀਂ ਰੋਪੜ ਜ਼ਿਲ੍ਹੇ 'ਚ ਸਤਲੁਜ ਕੰਡੇ ਖੇਤਾਂ 'ਚ ਡੇਰਾ ਲਾਇਆ ਹੋਇਆ ਹੈ। ਉਨ੍ਹਾਂ ਨੇ ਫਿਲਹਾਲ ਲਈ ਮਾਇਆਨਗਰੀ ਨੂੰ ਛੱਡ ਕੇ ਗੜ੍ਹਦੋਲੀਅਨ ਪਿੰਡ 'ਚ ਆਪਣਾ ਘਰ ਬਣਾ ਲਿਆ ਹੈ। ਇਸ ਤੋਂ ਬਾਅਦ ਸਾਰੇ ਖੇਤਰ 'ਚ ਰੌਣਕ ਛਾਈ ਹੋਈ ਹੈ। ਲੋਕ ਆਮਿਰ ਦੀ ਇੱਕ ਝਲਕ ਦੇਖਣ ਲਈ ਉਤਸ਼ਾਹਤ ਹਨ।

Image result for lal-singh-chadha-star-aamir-khan-and-kareena-kapoor-night-party-pics
ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਆਮਿਰ ਖਾਨ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਮੱਥਾ ਟੇਕਿਆ। ਉਹ ਇੱਥੇ ਇਕ ਘੰਟਾ ਰਹੇ। ਇਸ ਦੌਰਾਨ ਆਮਿਰ ਖਾਨ ਪੂਰੀ ਤਰ੍ਹਾਂ ਸਿੱਖ ਲਿਬਾਸ 'ਚ ਸੀ ਤੇ ਉਨ੍ਹਾਂ ਕੇਸਰੀ ਪੱਗ ਬੰਨ੍ਹੀ ਹੋਈ ਸੀ।

Bollywood Tadkaਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News