ਕੰਗਨਾ ਨੂੰ ਲੈ ਕੇ ਲੋਕਾਂ ਦੀ ਦਿੱਤੀ ਇਸ ਸਲਾਹ ਨੂੰ ਜੱਸੀ ਗਿੱਲ ਨੇ ਕੀਤਾ ਗਲਤ ਸਾਬਿਤ

1/20/2020 11:52:27 AM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ਦੇ ਦਿਲ ਜਿੱਤਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰਾ ਜੱਸੀ ਗਿੱਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਬਾਲੀਵੁੱਡ ਫਿਲਮ 'ਪੰਗਾ' ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਦੱਸ ਦਈਏ ਕਿ 'ਪੰਗਾ' ਫਿਲਮ ਜੱਸੀ ਗਿੱਲ ਦੀ ਦੂਜੀ ਬਾਲੀਵੁੱਡ ਫਿਲਮ ਹੈ। ਇਸ ਫਿਲਮ 'ਚ ਜੱਸੀ ਗਿੱਲ ਨੇ ਕੰਗਨਾ ਰਣੌਤ ਦੇ ਪਤੀ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ ਨੂੰ ਲੈ ਕੇ ਇੱਕ ਇੰਟਰਵਿਊ ਦੌਰਾਨ ਕਿਹਾ, ''ਮੈਂ ਕਦੇ ਨਹੀਂ ਸੀ ਸੋਚਿਆ ਕਿ ਮੈਂ ਬਾਲੀਵੁੱਡ ਫਿਲਮਾਂ 'ਚ ਕੰਮ ਕਰਾਂਗਾ। ਇਹ ਮੌਕਾ ਮੇਰੇ ਕੋਲ ਆਇਆ ਤਾਂ ਮੈਂ ਨਾਂਹ ਨਹੀਂ ਕਰ ਸਕਿਆ। ਜਦੋਂ ਮੈਂ ਆਪਣੀ ਪਹਿਲੀ ਫਿਲਮ 'ਹੈਪੀ ਫਿਰ ਭਾਗ ਜਾਏਗੀ' ਦਾ ਆਡੀਸ਼ਨ ਦੇ ਰਿਹਾ ਸੀ ਤਾਂ ਉਸ ਸਮੇਂ ਮੇਰੇ ਕੋਲ ਇਸ ਫਿਲਮ ਦਾ ਆਫਰ ਆਇਆ ਸੀ। ਮੈਂ ਉਸ ਸਮੇਂ ਕੈਨੇਡਾ 'ਚ ਸੀ, ਫਿਲਮ ਦੇ ਡਾਇਰੈਕਟਰ ਮੁਕੇਸ਼ ਛਾਬੜਾ ਦਾ ਮੈਨੂੰ ਫੋਨ ਆਇਆ ਸੀ ਤੇ ਉਨ੍ਹਾਂ ਨੇ ਕਿਹਾ ਸੀ ਕਿ ਫਾਕਸ ਸਟੂਡੀਓ ਇਕ ਫਿਲਮ ਬਣਾ ਰਿਹਾ ਹੈ, ਜਿਸ 'ਚ ਕੰਗਨਾ ਹੀਰੋਇਨ ਹੋਵੇਗੀ। ਮੈਂ ਆਡੀਸ਼ਨ ਦਿੱਤਾ ਤੇ ਮੁੰਬਈ ਆ ਕੇ ਫਿਲਮ ਸਾਈਨ ਕਰ ਲਈ।''

 

 
 
 
 
 
 
 
 
 
 
 
 
 
 

@foxstarhindi @ashwinyiyertiwari @team_kangana_ranaut @therichachadha @neena_gupta @yagyabhasin @shankarehsaanloy #JavedAkhtar @saregama_official

A post shared by Jassie Gill (@jassie.gill) on Jan 16, 2020 at 1:14am PST

ਦੱਸ ਦਈਏ ਕਿ ਜੱਸੀ ਗਿੱਲ ਨੇ ਦੱਸਿਆ ਕਿ, ''ਕੰਗਨਾ ਨਾਲ ਪਹਿਲੀ ਮੁਲਾਕਾਤ ਇਕ ਦਫਤਰ 'ਚ ਹੋਈ ਸੀ। ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਮੈਂ ਤੇਰਾ ਆਡੀਸ਼ਨ ਦੇਖਿਆ ਹੈ, ਤੂੰ ਚੰਗਾ ਅਦਾਕਾਰ ਹੈ।'' ਇਸ ਤੋਂ ਇਲਾਵਾ ਜੱਸੀ ਗਿੱਲ ਨੇ ਦੱਸਿਆ ਕਿ, ''ਜਦੋਂ ਮੈਂ ਇਹ ਫਿਲਮ ਸਾਈਨ ਕੀਤੀ ਸੀ ਉਦੋਂ ਲੋਕਾਂ ਨੇ ਮੈਨੂੰ ਕਿਹਾ ਸੀ ਕਿ ਉਹ ਕੰਗਨਾ ਰਣੌਤ ਤੋਂ ਬਚ ਕੇ ਰਹੇ ਪਰ ਮੈਂ ਅਜਿਹਾ ਕੁਝ ਨਹੀਂ ਦੇਖਿਆ, ਜਿਸ ਤਰ੍ਹਾਂ ਦੀਆਂ ਗੱਲਾਂ ਲੋਕਾਂ ਨੇ ਆਖੀਆਂ ਸਨ। ਕੁਝ ਲੋਕਾਂ ਨੇ ਤਾਂ ਇਹ ਵੀ ਕਿਹਾ ਸੀ ਕਿ ਤੂੰ ਕੰਗਨਾ ਨਾਲ ਕੰਮ ਨਾ ਕਰ।'' ਜੇਕਰ 'ਪੰਗਾ' ਫਿਲਮ ਨੂੰ ਸਾਈਨ ਕਰਨ ਦੀ ਵਜ੍ਹਾ ਦੱਸਾ ਤਾਂ ਇਸ ਫਿਲਮ ਦੀ ਕਹਾਣੀ ਮੈਨੂੰ ਸੱਚੀ ਲੱਗੀ ਸੀ, ਜਿਸ ਕਰਕੇ ਮੈਂ ਇਹ ਫਿਲਮ ਸਾਈਨ ਕੀਤੀ।''

 

 
 
 
 
 
 
 
 
 
 
 
 
 
 

Keto diet ka naam sunna hai? @foxstarhindi @ashwinyiyertiwari @team_kangana_ranaut @therichachadha @neena_gupta @yagyabhasin @shankarehsaanloy #JavedAkhtar @saregama_official

A post shared by Jassie Gill (@jassie.gill) on Jan 17, 2020 at 11:58pm PST

ਦੱਸਣਯੋਗ ਹੈ ਕਿ ਫਿਲਮ 'ਪੰਗਾ' ਫੌਕਸ ਸਟਾਰ ਸਟੂਡੀਓ ਦੁਆਰਾ ਪ੍ਰੋਡਿਊਸ ਕੀਤੀ ਗਈ ਹੈ। ਇਸ ਫਿਲਮ 'ਚ ਨੀਨਾ ਗੁਪਤਾ ਅਤੇ ਰਿਚਾ ਚੱਡਾ ਵੀ ਖਾਸ ਭੂਮਿਕਾ 'ਚ ਹਨ। ਇਹ ਫਿਲਮ 24 ਜਨਵਰੀ 2020 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News