''ਕਹਿ ਗਈ ਸੌਰੀ'' ਦਾ ਟੀਜ਼ਰ ਆਊਟ, ਸ਼ਹਿਨਾਜ਼ ਨਾਲ ਖਾਸ ਕੈਮਿਸਟਰੀ ''ਚ ਦਿਸੇ ਜੱਸੀ ਗਿੱਲ
5/8/2020 4:42:35 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਜੱਸੀ ਗਿੱਲ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਹੇ ਹਨ। ਹਾਲ ਹੀ ਵਿਚ ਉਨ੍ਹਾਂ ਦੇ ਨਵੇਂ ਗੀਤ 'ਕਹਿ ਗਈ ਸੌਰੀ' ਦੀ ਪਹਿਲੀ ਝਲਕ ਟੀਜ਼ਰ ਦੇ ਰੂਪ ਵਿਚ ਸਾਹਮਣੇ ਆਈ ਹੈ। ਗੀਤ ਦਾ ਟੀਜ਼ਰ ਕਾਫੀ ਸ਼ਾਨਦਾਰ ਹੈ। ਗੀਤ ਦੇ ਟੀਜ਼ਰ ਵਿਚ ਸ਼ਹਿਨਾਜ਼ ਗਿੱਲ ਤੇ ਜੱਸੀ ਗਿੱਲ ਦੀ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਨੂੰ ਜੱਸੀ ਗਿੱਲ ਨੇ ਗਾਇਆ ਹੈ ਅਤੇ ਫੀਚਰਿੰਗ ਵੀ ਉਹ ਆਪ ਹੀ ਕਰਦੇ ਹੋਏ ਨਜ਼ਰ ਆਉਣਗੇ। ਉਨ੍ਹਾਂ ਨਾਲ ਸ਼ਹਿਨਾਜ਼ ਕੌਰ ਗਿੱਲ ਵੀ ਅਦਾਕਾਰੀ ਨਜ਼ਰ ਆਵੇਗੀ। ਜੱਸੀ ਗਿੱਲ ਦੇ ਗੀਤ ਦੇ ਬੋਲ ਗੀਤਕਾਰ ਨਿਰਮਾਨ ਨੇ ਲਿਖੇ ਹਨ, ਜਿਸ ਨੂੰ ਮਿਊਜ਼ਿਕ Avvy Sra ਨੇ ਦਿੱਤਾ ਹੈ। 'ਕਹਿ ਗਈ ਸੌਰੀ' ਗੀਤ ਦੇ ਇਸ ਟੀਜ਼ਰ ਨੂੰ ਜੱਸੀ ਗਿੱਲ ਨੇ ਆਪਣੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਹੈ। ਦਰਸ਼ਕਾਂ ਵੱਲੋਂ ਟੀਜ਼ਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਹਾਲ ਹੀ 'ਚ ਉਹ 'ਏਨਾਂ ਚਾਹੁੰਨੀ ਹਾਂ' ਟਾਈਟਲ ਹੇਠ ਆਪਣਾ ਸਿੰਗਲ ਟਰੈਕ ਲੈ ਕੇ ਆਏ ਸਨ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ ਸੀ। ਜੱਸੀ ਗਿੱਲ ਅਦਾਕਾਰੀ ਦੇ ਖੇਤਰ 'ਚ ਵੀ ਕਾਫੀ ਸਰਗਰਮ ਹਨ। ਉਹ ਪਾਲੀਵੁੱਡ ਦੀਆਂ ਫਿਲਮਾਂ ਦੇ ਨਾਲ-ਨਾਲ ਬਾਲੀਵੁੱਡ ਦੀਆਂ ਫਿਲਮਾਂ 'ਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਰਹੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ