ਹੁਣ ''ਨੱਚ ਬੱਲੀਏ 10'' ''ਚ ਦਿਸੇਗੀ ਆਸਿਮ ਤੇ ਹਿਮਾਂਸ਼ੀ ਖੁਰਾਨਾ ਦੀ ਜੋੜੀ!

5/9/2020 8:31:17 AM

ਮੁੰਬਈ (ਬਿਊਰੋ) — 'ਬਿੱਗ ਬੌਸ 13' ਦੀ ਸਭ ਤੋਂ ਚਰਚਿਤ ਜੋੜੀਆਂ ਬਾਰੇ ਪੁੱਛਿਆ ਜਾਵੇ ਤਾਂ ਜ਼ਾਹਿਰ ਹੈ ਕਿ ਸਭ ਤੋਂ ਪਹਿਲਾਂ ਸ਼ਹਿਨਾਜ਼ ਕੌਰ ਗਿੱਲ-ਸਿਧਾਰਥ ਸ਼ੁਕਲਾ ਅਤੇ ਆਸਿਮ ਰਿਆਜ਼-ਹਿਮਾਂਸ਼ੀ ਖੁਰਾਨਾ ਦਾ ਨਾਂ ਦਿਮਾਗ ਵਿਚ ਆਉਂਦਾ ਹੈ। ਹਾਲਾਂਕਿ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਕੌਰ ਗਿੱਲ ਜ਼ਿਆਦਾਤਰ ਆਪਣੇ ਰਿਸ਼ਤੇ ਨੂੰ ਦੋਸਤੀ ਦਾ ਨਾਂ ਦੇ ਰਹੇ ਹਨ, ਉਥੇ ਹੀ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਨਾ ਨੇ ਹਮੇਸ਼ਾ ਖੁੱਲ੍ਹ ਕੇ ਇਸ ਨੂੰ ਪਿਆਰ ਦਾ ਨਾਂ ਦਿੱਤਾ ਹੈ। ਦੋਵਾਂ ਦਾ ਇਹ ਰਿਸ਼ਤਾ ਬਿੱਗ ਬੌਸ ਖਤਮ ਹੋਣ ਤੋਂ ਬਾਅਦ ਵੀ ਚੱਲ ਰਿਹਾ ਹੈ। ਦੋਵੇਂ ਇਕ ਮਿਊਜ਼ਿਕ ਵੀਡੀਓ ਵਿਚ ਵੀ ਨਜ਼ਰ ਆ ਚੁੱਕੇ ਹਨ ਅਤੇ ਇਨ੍ਹਾਂ ਦਾ ਗੀਤ ਵੀ ਕਾਫੀ ਮਸ਼ਹੂਰ ਹੋਇਆ ਹੈ।

ਫੈਨਜ਼ ਇਸ ਜੋੜੀ ਨੂੰ ਇਕ ਵਾਰ ਫਿਰ ਤੋਂ ਪਰਦੇ 'ਤੇ ਦੇਖਣ ਲਈ ਕਾਫੀ ਉਤਸ਼ਾਹਿਤ ਸਨ ਅਤੇ ਹੁਣ ਗੁੱਡ ਨਿਊਜ਼ ਇਹ ਹੈ ਕਿ ਹਿਮਾਂਸ਼ੀ ਖੁਰਾਨਾ ਨੇ ਇਹ ਗੱਲ ਕਬੂਲ ਕੀਤੀ ਹੈ ਕਿ ਉਸ ਨੂੰ ਅਤੇ ਆਸਿਮ ਨੂੰ 'ਨੱਚ ਬੱਲੀਏ 10' ਲਈ ਆਫਰ ਮਿਲਿਆ ਹੈ। ਜੂਮ ਡਿਜ਼ੀਟਲ ਨਾਲ ਗੱਲ ਬਾਤ ਕਰਦਿਆਂ ਹਿਮਾਂਸ਼ੀ ਨੇ ਕਿਹਾ, ''ਗੱਲਾਂ ਜ਼ਰੂਰ ਚੱਲ ਰਹੀਆਂ ਹਨ ਪਰ ਹਾਲੇ ਮੈਂ ਕੁਝ ਕਹਿ ਨਹੀਂ ਸਕਦੀ ਹਾਂ। ਤਾਂ ਬਸ ਇਹੀ ਹੈ ਕਿ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂ ਕਿ ਅਸੀਂ ਸਾਰੇ ਲੌਕ ਡਾਊਨ ਵਿਚ ਹਾਂ।''

ਹਿਮਾਂਸ਼ੀ ਖੁਰਾਨਾ ਅਤੇ ਆਸਿਮ ਰਿਆਜ਼ ਦੋਵੇਂ ਹੀ ਲੌਕ ਡਾਊਨ ਦੌਰਾਨ ਇਕ-ਦੂਜੇ ਨਾਲ ਵੀਡੀਓ ਕਾਲ 'ਤੇ ਗੱਲਾਂ ਕਰ ਰਹੇ ਹਨ। ਦੋਵੇਂ ਹੀ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੇ ਹਨ। ਹਿਮਾਂਸ਼ੀ ਖੁਰਾਨਾ ਅਕਸਰ ਲੌਕ ਡਾਊਨ ਦੌਰਾਨ ਆਪਣੇ ਘਰ ਵੀ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਨੇ ਖਾਣਾ ਬਣਾਉਂਦਿਆਂ ਅਤੇ ਡਾਂਸ ਕਰਦਿਆਂ ਕਈ ਵਾਰ ਵੀਡੀਓਜ਼ ਸ਼ੇਅਰ ਕੀਤੇ ਹਨ।

ਮਿਊਜ਼ਿਕ ਵੀਡੀਓ ਵਿਚ ਛਾਏ ਆਸਿਮ ਰਿਆਜ਼
ਦੱਸਣਯੋਗ ਹੈ ਕਿ ਬਿੱਗ ਬੌਸ ਸੀਜ਼ਨ 13 ਵਿਚ ਆਸਿਮ ਰਿਆਜ਼ ਫਰਸਟ ਰਨਰਅਪ ਰਹੇ ਸਨ। ਉਨ੍ਹਾਂ ਨੇ ਸਿਧਾਰਥ ਸ਼ੁਕਲਾ ਨੂੰ ਤਗੜਾ ਕੰਪੀਟਿਸ਼ਨ ਦਿੱਤਾ ਸੀ। ਸਿਧਾਰਥ ਸ਼ੁਕਲਾ ਇਸ ਸੀਜ਼ਨ ਦੇ ਜੇਤੂ ਰਹੇ। ਆਸਿਮ ਰਿਆਜ਼ ਬਿੱਗ ਬੌਸ ਖਤਮ ਹੋਣ ਤੋਂ ਬਾਅਦ ਕੁਝ ਮਿਲਾ ਕੇ 2 ਮਿਊਜ਼ਿਕ ਵੀਡੀਓ ਵਿਚ ਕਰਦੇ ਨਜ਼ਰ ਆ ਚੁੱਕੇ ਹਨ। ਦੇਖਣਾ ਹੋਵੇਗਾ ਕਿ ਹੁਣ 'ਨੱਚ ਬੱਲੀਏ' ਵਿਚ ਨਜ਼ਰ ਆਉਂਦੇ ਹਨ ਜਾਂ ਨਹੀਂ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News