ਅਮਰੀਕੀ ਪੌਪ ਗਾਇਕਾ ਮੈਡੋਨਾ ਵੀ ਹੋਈ ਸੀ ਕੋਰੋਨਾ ਦਾ ਸ਼ਿਕਾਰ, ਖੁਦ ਕੀਤਾ ਖੁਲਾਸਾ
5/9/2020 8:56:59 AM

ਲਾਂਸ ਏਂਜਲਸ (ਬਿਊਰੋ) : ਅਮਰੀਕੀ ਪੌਪ ਗਾਇਕਾ ਮੈਡੋਨਾ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਈ ਸੀ। ਇਸ ਦਾ ਖੁਲਾਸਾ 61 ਸਾਲਾ ਗਾਇਕਾ ਨੇ ਖੁਦ ਹੀ ਕੀਤਾ ਹੈ। ਉਸ ਨੇ ਇਹ ਖੁਲਾਸਾ ਕਰਕੇ ਕਈ ਅਟਕਲਾਂ 'ਤੇ ਲਗਾਮ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਦੱਸਿਆ ਕਿ ਪੈਰਿਸ ਟੂਰ ਦੌਰਾਨ ਮੇਰੇ ਨਾਲ ਇਹ ਘਟਨਾ ਵਾਪਰੀ ਸੀ ਪਰ ਹੁਣ ਮੈਂ ਠੀਕ ਅਤੇ ਤੰਦਰੁਸਤ ਹਾਂ।
ਮੈਡੋਨਾ ਨੇ ਸਨਸਨੀਖੇਜ਼ ਕੀਤਾ ਖੁਲਾਸਾ
ਮੈਡੋਨਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਇਕ ਪੋਸਟ ਲਿਖੀ ਹੈ, ਜਿਸ ਵਿਚ ਉਸ ਨੇ ਆਪਣੀ ਸਿਹਤ ਬਾਰੇ ਅਫਵਾਹਾਂ ਤੋਂ ਇਨਕਾਰ ਕੀਤਾ ਹੈ। ਉਸ ਨੇ ਕਿਹਾ, ''ਮੈਂ ਇਹ ਚੀਜ਼ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਉਹ ਸਨਸਨੀਖੇਜ਼ ਸੁਰਖੀਆਂ ਵਿਚ ਵਿਸ਼ਵਾਸ ਨਾ ਕਰਨ। ਜੇ ਤੁਸੀਂ ਕੋਰੋਨਾ ਵਾਇਰਸ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਆਪਣੀ ਖੋਜ ਖੁਦ ਕਰੋ। ਕਿਆਸ ਅਰਾਈਆਂ ਨੂੰ ਰੱਦ ਕਰਦਿਆਂ ਉਸ ਨੇ ਆਪਣੇ ਆਪ ਨੂੰ ਬੀਮਾਰ ਹੋਣ ਤੋਂ ਇਨਕਾਰ ਕੀਤਾ।”
This Years Met Gala was Chill.............. #socialdistancing @nicolas_huchard
A post shared by Madonna (@madonna) on May 5, 2020 at 10:00am PDT
ਕੋਰੋਨਾ ਵਾਇਰਸ ਨੇ ਕੀਤਾ ਸੀ ਹਮਲਾ- ਮੈਡੋਨਾ
ਉਸ ਨੇ ਦੱਸਿਆ ਕਿ ਜਦੋਂ ਕੋਵਿਡ-19 ਦੀਆਂ ਐਂਟੀ-ਬਾਡੀਜ਼ ਤੁਹਾਡੇ ਵਿਚ ਲੱਭ ਜਾਂਦੀਆਂ ਹਨ ਤਾਂ ਇਸ ਦਾ ਅਰਥ ਹੈ ਕਿ ਇਹ ਕੋਰੋਨਾ ਵਾਇਰਸ ਕਾਰਨ ਹੋਇਆ ਸੀ। ਇਸੇ ਤਰ੍ਹਾਂ ਮੈਨੂੰ ਵੀ ਸੱਤ ਹਫਤੇ ਪਹਿਲਾਂ ਹੋਇਆ ਸੀ ਜਦੋਂ ਮੈਂ ਆਪਣੇ ਸਾਥੀ ਕਲਾਕਾਰਾਂ ਨਾਲ ਪੈਰਿਸ ਵਿਚ ਸ਼ੋਅ ਕਰਨ ਜਾ ਰਹੀ ਸੀ।ਪਰ ਸ਼ੁਕਰ ਹੈ ਕਿ ਸਾਰੇ ਹੁਣ ਸਿਹਤਮੰਦ ਅਤੇ ਚੰਗੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ