ਦੀਪਿਕਾ ਪਾਦੂਕੋਣ ਨੂੰ ਮੁੜ ਯਾਦ ਆਏ ਇਰਫਾਨ ਖਾਨ, ਸ਼ੇਅਰ ਕੀਤੀ ਖਾਸ ਪੋਸਟ
5/9/2020 9:22:48 AM

ਮੁੰਬਈ (ਬਿਊਰੋ) — ਦੀਪਿਕਾ ਪਾਦੂਕੋਣ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ ਵਿਚ ਸ਼ੁਮਾਰ ਹੈ, ਜੋ ਆਪਣੇ ਕਿਰਦਾਰਾਂ ਅਤੇ ਅਭਿਨੈ ਨਾਲ ਦਰਸ਼ਕਾਂ ਦੇ ਦਿਲਾਂ ਵਿਚ ਛਾਪ ਛੱਡ ਦਿੰਦੀਆਂ ਹਨ। 8 ਮਈ ਨੂੰ ਦੀਪਿਕਾ ਪਾਦੂਕੋਣ ਦੀ ਫਿਲਮ 'ਪੀਕੂ' ਰਿਲੀਜ਼ ਹੋਈ ਸੀ। ਫਿਲਮ ਦੇ 5 ਸਾਲ ਪੂਰੇ ਹੋਣ 'ਤੇ ਦੀਪਿਕਾ ਨੇ ਹਾਲ ਹੀ ਵਿਚ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਦਿੱਗਜ ਅਭਿਨੇਤਾ ਇਰਫਾਨ ਖਾਨ ਨੂੰ ਯਾਦ ਕੀਤਾ ਹੈ।
ਦੱਸ ਦਈਏ ਕਿ 29 ਅਪ੍ਰੈਲ ਨੂੰ ਅਭਿਨੇਤਾ ਇਰਫਾਨ ਖਾਨ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਉਨ੍ਹਾਂ ਦੇ ਦਿਹਾਂਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਨਾ ਸਿਰਫ ਆਮ ਫੈਨਜ਼ ਸਗੋਂ ਸਿਤਾਰੇ ਵੀ ਭਾਵੁਕ ਹੋ ਗਏ ਸਨ। ਬਾਲੀਵੁੱਡ ਸਿਤਾਰਿਆਂ ਨਾਲ ਹਾਲੀਵੁੱਡ ਸਿਤਾਰਿਆਂ ਅਤੇ ਪਾਕਿਸਤਾਨੀ ਸਿਤਾਰਿਆਂ ਨੇ ਵੀ ਸੋਸ਼ਲ ਮੀਡੀਆ 'ਤੇ ਇਰਫਾਨ ਖਾਨ ਨੂੰ ਸ਼ਰਧਾਂਜਲੀ ਦਿੱਤੀ ਸੀ। ਉਸ ਸਮੇਂ ਵੀ ਦੀਪਿਕਾ ਨੇ ਕਾਲੀ ਤਸਵੀਰ ਨਾਲ ਇਰਫਾਨ ਖਾਨ ਨੂੰ ਯਾਦ ਕੀਤਾ ਸੀ।
ਉਥੇ ਹੀ ਕੈਪਸ਼ਨ ਵਿਚ ਉਨ੍ਹਾਂ ਨੇ ਟੁੱਟੇ ਦਿਲ ਦਾ ਇਮੋਜ਼ੀ ਬਣਾਇਆ ਸੀ। ਸਿਤਾਰੇ ਦਿਹਾਂਤ ਦੇ ਕਈ ਦਿਨਾਂ ਤੋਂ ਬਾਅਦ ਵੀ ਇਰਫਾਨ ਖਾਨ ਨੂੰ ਯਾਦ ਕਰ ਰਹੇ ਹਨ। ਅਜਿਹੇ ਵਿਚ ਫਿਲਮ 'ਪੀਕੂ' ਦੇ 5ਸਾਲ ਪੂਰੇ ਹੋਣ 'ਤੇ ਦੀਪਿਕਾ ਨੇ ਵੀ ਇਰਫਾਨ ਖਾਨ ਨੂੰ ਯਾਦ ਕੀਤਾ ਹੈ। ਦੀਪਿਕਾ ਨੇ ਫਿਲਮ 'ਪੀਕੂ' ਦੀ ਇਕ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਵਿਚ ਲਿਖਿਆ, ''ਲਮਹੇ ਗੁਜ਼ਰ ਗਏ, ਚਿਹਰੇ ਬਦਲ ਗਏ। ਹਮ ਥੇ ਅੰਜਾਨੀ ਰਾਹੋਂ ਮੇਂ ਪਲ ਮੇਂ ਰੁਲਾ ਦਿਆ, ਪਲ ਮੇਂ ਹਸਾ ਕੇ ਫਿਰ ਰਹਿ ਗਏ ਹਮ ਜੀ ਰਾਹੋਂ ਮੇਂ ਥੋੜਾ ਸਾ ਪਾਣੀ ਹੈ ਰੰਗ ਹੈ, ਥੋੜੀ ਸੀ ਛਾਏ (ਛਾਂ) ਹੈ।'' ਦੱਸ ਦਈਏ ਕਿ ਇਹ ਫਿਲਮ 'ਪੀਕੂ' ਦੇ ਗੀਤ ਦੇ ਬੋਲ ਹਨ।
ਦੱਸਣਯੋਗ ਹੈ ਕਿ ਫਿਲਮ 'ਪੀਕੂ' ਵਿਚ ਦੀਪਿਕਾ ਪਾਦੂਕੋਣ ਅਤੇ ਇਰਫਾਨ ਖਾਨ ਨਾਲ ਅਮਿਤਾਭ ਬੱਚਨ ਵੀ ਮੁੱਖ ਕਿਰਦਾਰ ਵਿਚ ਨਜ਼ਰ ਆਏ ਸਨ। ਫਿਲਮ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ