ਕਰਨ ਜੌਹਰ ਇਸ ਸ਼ਰਤ ''ਤੇ ਕਰਨਾ ਚਾਹੁੰਦੇ ਸਨ ਏਕਤਾ ਕਪੂਰ ਨਾਲ ਵਿਆਹ
5/9/2020 9:38:38 AM

ਮੁੰਬਈ (ਬਿਊਰੋ) — ਲੌਕ ਡਾਊਨ ਦੌਰਾਨ ਜਿੱਥੇ ਬਾਲੀਵੁੱਡ ਕਲਾਕਾਰਾਂ ਦੇ ਪੁਰਾਣੇ ਵੀਡੀਓ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਉੱਥੇ ਹੀ ਸਿਤਾਰਿਆਂ ਦੇ ਪੁਰਾਣੇ ਇੰਟਰਵਿਊ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੇ ਹਨ। ਹਾਲ ਹੀ ਵਿਚ ਫਿਲਮਕਾਰ ਕਰਨ ਜੌਹਰ ਦਾ ਇਕ ਪੁਰਾਣਾ ਇੰਟਰਵਿਊ ਖੂਬ ਵਾਇਰਲ ਹੋ ਰਿਹਾ ਹੈ। ਇਸ ਇੰਟਰਵਿਊ ਵਿਚ ਕਰਨ ਜੌਹਰ ਆਪਣੇ ਵਿਆਹ ਨੂੰ ਲੈ ਕੇ ਚਰਚਾ ਕਰ ਰਹੇ ਹਨ।
Coming soon #baarish on 6th May n my fav #baarishmemory video on 7 th May ! 7 pm
A post shared by Erk❤️rek (@ektarkapoor) on May 4, 2020 at 12:15am PDT
ਇਸ ਇੰਟਰਵਿਊ ਵਿਚ ਉਨ੍ਹਾਂ ਨੇ ਕਿਹਾ ਸੀ ਕਿ ''ਮੈਨੂੰ ਤੇ ਏਕਤਾ ਕਪੂਰ ਨੂੰ ਚੰਗੇ ਲਾਈਫ ਪਾਰਟਨਰ ਦੀ ਭਾਲ ਹ। ਜੇਕਰ ਸਾਨੂੰ ਕੋਈ ਜੀਵਨ ਸਾਥੀ ਨਹੀਂ ਮਿਲਿਆ ਤਾਂ ਅਸੀਂ ਦੋਵੇਂ ਇਕ-ਦੂਜੇ ਨਾਲ ਵਿਆਹ ਕਰ ਲਵਾਂਗੇ।'' ਕਰਣ ਜੌਹਰ ਨੇ ਇਸ ਇੰਟਰਵਿਊ ਵਿਚ ਕਿਹਾ ਕਿ, ''ਇਸ ਵਿਆਹ ਨਾਲ ਕਿਸੇ ਹੋਰ ਨੂੰ ਖੁਸ਼ੀ ਹੋਵੇ ਜਾਂ ਨਾ ਹੋਵੇ ਮੇਰੀ ਮੰਮੀ ਨੂੰ ਖੁਸ਼ੀ ਜ਼ਰੂਰ ਹੋਵੇਗੀ। ਮੇਰੀ ਮਾਂ ਏਕਤਾ ਦੇ ਸੀਰੀਅਲ ਦੀ ਵੱਡੀ ਫੈਨ ਹੈ ਅਤੇ ਉਨ੍ਹਾਂ ਨੂੰ ਸ਼ੋਅ ਦੇ ਪ੍ਰਸਾਰਿਤ ਹੋਣ ਤੋਂ ਪਹਿਲਾਂ ਹੀ ਸ਼ੋਅ ਦੀ ਕਹਾਣੀ ਪਤਾ ਹੁੰਦੀ ਹੈ।''
ਦੱਸ ਦਈਏ ਕਿ ਕਰਨ ਜੌਹਰ ਨੇ ਇਹ ਗੱਲ ਮਜ਼ਾਕ ਵਿਚ ਆਖੀ ਸੀ ਜਾਂ ਆਪਣੇ ਦਿਲ ਦਾ ਹਾਲ ਬਿਆਨ ਕੀਤਾ ਸੀ। ਇਹ ਤਾਂ ਉਹ ਖੁਦ ਹੀ ਜਾਣਦੇ ਹਨ। ਕਰਨ ਜੌਹਰ ਤੇ ਏਕਤਾ ਕਪੂਰ ਚੰਗੇ ਦੋਸਤ ਹਨ। ਦੋਹਾਂ ਵਿਚ ਬਹੁਤ ਸਾਰੀਆਂ ਗੱਲ ਕਾਮਨ ਹਨ ਅਤੇ ਦੋਵੇਂ ਚੰਗੇ ਪ੍ਰੋਡਿਊਸਰ ਵੀ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ