ਪਤੀ ਜੈ ਭਾਨੁਸ਼ਾਲੀ ਦੇ ਜਨਮਦਿਨ ''ਤੇ ਮਾਹੀ ਵਿੱਜ ਨੇ ਪਹਿਲੀ ਵਾਰ ਦਿਖਾਇਆ ਧੀ ਦਾ ਚਿਹਰਾ

12/25/2019 4:16:22 PM

ਨਵੀਂ ਦਿੱਲੀ(ਬਿਊਰੋ)- ਟੀ. ਵੀ. ਅਦਾਕਾਰਾ ਮਾਹੀ ਵਿੱਜ ਨੇ ਕੁਝ ਮਹੀਨੇ ਪਹਿਲਾਂ ਹੀ ਇਕ ਧੀ ਨੂੰ ਜਨਮ ਦਿੱਤਾ ਹੈ। ਮਾਹੀ ਤੇ ਜੈ ਭਾਨੁਸ਼ਾਲੀ ਨੇ ਉਸ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆਂ ਪਰ ਕਿਸੇ ਵੀ ਤਸਵੀਰ 'ਚ ਧੀ ਦਾ ਚਿਹਰਾ ਨਜ਼ਰ ਨਾ ਆਇਆ। ਅੱਜ ਯਾਨੀ ਜੈ ਦੇ ਜਨਮਦਿਨ 'ਤੇ ਮਾਹੀ ਨੇ ਆਪਣੀ ਧੀ ਦਾ ਚਿਹਰਾ ਦਿਖਾਇਆ ਹੈ। ਮਾਹੀ ਨੇ ਆਪਣੇ ਇੰਸਟਾਗ੍ਰਾਮ 'ਤੇ ਧੀ ਦੀ ਇਕ ਤਸਵੀਰ ਸ਼ੇਅਰ ਕੀਤੀ, ਜੋ ਕਿ ਕਾਫੀ ਕਿਊਟ ਹੈ।
PunjabKesari
ਦੱਸ ਦੇਈਏ ਕਿ ਜੈ ਤੇ ਮਾਹੀ ਨੇ ਆਪਣੀ ਧੀ ਦਾ ਨਾਂ ਤਾਰਾ ਰੱਖਿਆ ਹੈ। ਤਾਰਾ ਦੀ ਜੋ ਤਸਵੀਰ ਸ਼ੇਅਰ ਕੀਤੀ ਹੈ ਉਸ ਵਿਚ ਉਹ ਫਲਾਂ ਦੇ ਵਿਚਕਾਰ ਸਕੂਨ ਨਾਲ ਸੌਂ ਰਹੀ ਹੈ। ਤਾਰਾ ਦੇ ਕੋਲ ਕਾਫੀ ਸੇਬ ਪਏ ਹਨ ਤੇ ਉਹ ਇਕ ਛੋਟੇ ਜਿਹੇ ਸੌਫੇ 'ਤੇ ਸੌਂ ਰਹੀ ਹੈ। ਇਸ ਤਸਵੀਰ ਨਾਲ ਮਾਹੀ ਨੇ ਜੈ ਨੂੰ ਜਨਮਦਿਨ ਦੀ ਵਧਾਈ ਵੀ ਦਿੱਤੀ ਹੈ।
PunjabKesari
ਮਾਹੀ ਨੇ ਲਿਖਿਆ, ‘‘ਜਨਮਦਿਨ ਮੁਬਾਰਕ ਜੈ ਭਾਨੁਸ਼ਾਲੀ, ਇਸ ਸਾਲ ਮੈਂ ਤੁਹਾਡਾ ਜਨਮਦਿਨ ਹੋਰ ਵੀ ਖਾਸ ਬਣਾਉਣ ਬਾਰੇ ਸੋਚਿਆ। ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਤਾਰਾ ਜੈ ਭਾਨੁਸ਼ਾਲੀ ਤੇ ਮਾਂ ਤੁਹਾਨੂੰ ਅੱਗੇ ਆਉਣ ਵਾਲੇ ਸਾਲ ਲਈ ਬਹੁਤ ਵਧਾਈ ਦਿੰਦੇ ਹਾਂ।’’

 
 
 
 
 
 
 
 
 
 
 
 
 
 

Happy birthday @ijaybhanushali this year I thought of making your birthday even more special.We love you @tarajaybhanushali n mumma wish u the best year ahead 2020.i couldnt have give you a better gift thn our lil princess this day with your lil one.happy birthday love 💓 ❤️❤️❤️⭐️💋pic credit - @thelooneylens

A post shared by Mahhi ❤️tara (@mahhivij) on Dec 24, 2019 at 9:55pm PST


ਜੈ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਾਰਾ ਦੀ ਇਹੀ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਨਾਲ ਜੈ ਨੇ ਲਿਖਿਆ, ‘‘ਮੇਰੀ ਟੈਡੀ ਬਿਅਰ, ਮੇਰੀ ਜ਼ਿੰਦਗੀ, ਮੇਰੀ ਆਤਮਾ ਤੇ ਮੇਰੀ ਖੁਸ਼ੀ ਦਾ ਸਵਾਗਤ ਕਰੋ। ਤੁਹਾਡੇ ਪਹਿਲੇ ਸਾਹ ਨੇ ਸਾਡਾ ਦਿਲ ਚੋਰੀ ਕਰ ਲਿਆ।’’

 
 
 
 
 
 
 
 
 
 
 
 
 
 

As promised on my first Birthday with @tarajaybhanushali pls welcome my teady bear my life my soul my happiness..your first breath took ours away her little hands stole my heart. her little feet ran away with it.. #photooftheday #photographer @thelooneylens #firstchristmas #birthday #daughter #daddy #daddysgirl #fatherdaughter #emotional #lovemywife @mahhivij #birthday

A post shared by Jay Bhanushali (@ijaybhanushali) on Dec 24, 2019 at 9:55pm PST


ਤੁਹਾਨੂੰ ਦੱਸ ਦੇਈਏ ਕਿ ਲੰਬੇ ਸਮੇਂ ਤੱਕ ਰਿਲੇਸ਼ਨਸ਼ਿੱਪ 'ਚ ਰਹਿਣ ਤੋਂ ਬਾਅਦ ਮਾਹੀ ਤੇ ਜੈ ਨੇ 2011 'ਚ ਵਿਆਹ ਕਰਵਾ ਲਿਆ ਸੀ। ਦੋਵਾਂ ਨੇ 2013 'ਚ ਇਕ ਡਾਂਸ ਰਿਐਲਟੀ ਸ਼ੋਅ 'ਨੱਚ ਬੱਲੀਏ' 'ਚ ਹਿੱਸਾ ਲਿਆ ਸੀ। ਇਸ ਤੋਂ ਇਲਾਵਾ ਦੋਵੇਂ ਕਈ ਟੀ.ਵੀ. ਸੀਰੀਅਰਜ਼ ਤੇ ਸ਼ੋਅਜ਼ ਦਾ ਹਿੱਸਾ ਬਣ ਚੁੱਕੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News