ਗੁਰਦਾਸ ਮਾਨ ਦੇ ਭਾਸ਼ਾ ਵਿਵਾਦ 'ਤੇ ਜੈਜ਼ੀ ਬੀ ਦਾ ਵੱਡਾ ਬਿਆਨ
10/12/2019 2:24:38 PM
ਅੰਮ੍ਰਿਤਸਰ (ਸੁਮਿਤ ਖੰਨਾ) — ਪੰਜਾਬੀ ਮਾਂ ਬੋਲੀ ਨੂੰ ਲੈ ਕੇ ਗਾਇਕ ਗੁਰਦਾਸ ਮਾਨ ਪਿਛਲੇ ਕਈ ਦਿਨਾਂ ਤੋਂ ਵਿਵਾਦਾਂ 'ਚ ਘਿਰੇ ਰਹੇ। ਹਾਲ ਹੀ 'ਚ ਪੰਜਾਬੀ ਗਾਇਕ ਤੇ ਅਦਾਕਾਰ ਜੈਜ਼ੀ ਬੀ ਨੇ ਗੁਰਦਾਸ ਮਾਨ ਦੇ ਭਾਸ਼ਾ ਵਿਵਾਦ 'ਤੇ ਵੱਡਾ ਬਿਆਨ ਦਿੱਤਾ ਹੈ। ਇਸ ਬਿਆਨ 'ਚ ਜੈਜ਼ੀ ਬੀ ਨੇ ਕਿਹਾ, ''ਜੋ ਗੁਰਦਾਸ ਮਾਨ ਕਹਿਣਾ ਚਾਹੁੰਦੇ ਸਨ, ਉਸ ਨੂੰ ਲੋਕਾਂ ਨੇ ਗਲਤ ਤਰੀਕੇ ਨਾਲ ਲਿਆ, ਜਿਸ ਕਰਕੇ ਇਹ ਵਿਵਾਦ ਦਿਨੋਂ-ਦਿਨ ਵਧਦਾ ਹੀ ਗਿਆ। ਇਸ ਤੋਂ ਬਾਅਦ ਜੈਜ਼ੀ ਬੀ ਨੇ ਕਿਹਾ, ਗੁਰਦਾਸ ਮਾਨ ਨੂੰ ਆਪਣੇ ਵਿਰੋਧ ਹੁੰਦੇ ਦੇਖ ਕੇ ਮੁਆਫੀ ਮੰਗ ਲੈਣੀ ਚਾਹੀਦੀ ਸੀ। ਉਨ੍ਹਾਂ ਨੂੰ ਆਪਣੀ ਗੱਲ ਕਲੀਅਰ (ਸਾਫ) ਕਰਨ ਲਈ ਮੀਡੀਆ ਸਾਹਮਣੇ ਆਉਣਾ ਚਾਹੀਦਾ ਹੈ।'' ਹਾਲਾਂਕਿ ਜੈਜ਼ੀ ਬੀ ਨੇ ਇਹ ਵੀ ਕਿਹਾ ਕਿ ਉਹ ਖੁਦ ਵੀ ਮਾਨ ਸਾਹਿਬ ਦੇ ਵੱਡੇ ਫੈਨ ਹਨ। ਮਾਨ ਸਾਹਿਬ ਨੇ ਜਿੰਨੇ ਵੀ ਪੰਜਾਬੀ ਮਾਂ ਬੋਲੀ ਲਈ ਗੀਤ ਗਾਏ ਹਨ, ਉਨ੍ਹੇ ਸ਼ਾਇਦ ਅੱੱਜ ਤੱਕ ਕਿਸੇ ਨੇ ਵੀ ਗਾਇਕ ਨੇ ਨਹੀਂ ਗਾਏ ਹੋਣੇ। ਹਾਲਾਂਕਿ ਜਦੋਂ ਜੈਜ਼ੀ ਬੀ ਤੋਂ 'ਬੱਤੀ' ਵਾਲੇ ਸਵਾਲ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਵੀ ਕੁਝ ਸਮੇਂ ਲਈ ਚੁੱਪੀ ਧਾਰ ਲਈ।

ਦੱਸਣਯੋਗ ਹੈ ਕਿ ਅੱਜ ਜੈਜ਼ੀ ਬੀ ਆਪਣੀ ਧੀ ਨਾਲ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ। ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਕਰਨ ਤੋਂ ਬਾਅਦ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਰਣਵੀਰ ਸਿੰਘ ਦੀ ''ਧੁਰੰਧਰ: ਦਿ ਰਿਵੈਂਜ'' ਨੇ ਰਚਿਆ ਇਤਿਹਾਸ; 2 ਹਫ਼ਤਿਆਂ ''ਚ ਕਮਾਈ 1500 ਕਰੋੜ ਤੋਂ ਪਾਰ
11 ਕਿਲੋ ਭਾਰ ਘਟਾਉਣ ਵਾਲੇ ਕਪਿਲ ਦੀ Weight Loss ਜਰਨੀ ਮੁੜ ਚਰਚਾ 'ਚ, ਜਾਣੋ ਕੀ ਹੈ 21-21-21 ਫਾਰਮੂਲਾ
