ਜੈਲੀ ਦਾ ਨਵਾਂ ਗੀਤ ‘ਰੇਂਜ’ ਜਲਦ ਹੋਵੇਗਾ ਰਿਲੀਜ਼

9/26/2019 2:57:24 PM

ਜਲੰਧਰ(ਬਿਊਰੋ)— ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਜੈਲੀ ਦਾ ਕਾਫੀ ਸਮੇਂ ਤੋਂ ਕੋਈ ਗੀਤ ਨਹੀਂ ਆਇਆ ਹੈ ਪਰ ਹੁਣ ਉਹ ਜਲਦ ਹੀ ਆਪਣੇ ਨਵੇਂ ਗੀਤ ਨਾਲ ਦਰਸ਼ਕਾਂ ਦੇ ਰੂ-ਬੂ-ਰੂ ਹੋਣ ਜਾ ਰਹੇ ਹਨ। ਜੀ ਹਾਂ, ਹਾਲ ਹੀ 'ਚ ਜੈਲੀ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਪੋਸਟਰ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਆਪਣੇ ਇਸ ਪੋਸਟਰ ਰਾਹੀਂ ਉਨ੍ਹਾਂ ਨੇ ਆਪਣੇ ਆਉਣ ਵਾਲੇ ਨਵੇਂ ਗੀਤ ‘ਰੇਂਜ’ ਦੀ ਜਾਣਕਾਰੀ ਦਿੱਤੀ ਹੈ। ਇਸ ਗੀਤ ’ਚ ਉਨ੍ਹਾਂ ਦਾ ਸਾਥ ਗੁਰਲੇਜ਼ ਅਖਤਰ ਨੇ ਦਿੱਤਾ ਹੈ।
PunjabKesari
ਗੀਤ ਦੇ ਬੋਲ ਜੱਗੀ ਟੌਹੜਾ ਵੱਲੋਂ ਲਿਖੇ ਗਏ ਹਨ ਜਦਕਿ ਮਿਊਜ਼ਿਕ ਸ਼ੈਵੀ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਅੰਕੁਰ ਚੌਧਰੀ ਵੱਲੋਂ ਤਿਆਰ ਕੀਤੀ ਇਸ ਗੀਤ ਦੀ ਵੀਡੀਓ ਕੰਪਨੀ ਮੈਡ ਫੋਰ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। ਗਾਇਕ ਜੈਲੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਪਰ ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ਤੋਂ ਗੁੰਮ ਸਨ। ਜੈਲੀ ਦੀ ਗਾਇਕੀ ਨੂੰ ਦਰਸ਼ਕਾਂ ਦੁਆਰਾ ਖਾਸਾ ਪਸੰਦ ਕੀਤਾ ਜਾਂਦਾ ਹੈ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News