ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਜਿੰਮੀ ਸ਼ੇਰਗਿੱਲ

12/12/2019 12:40:36 PM

ਜਲੰਧਰ (ਸੁਮਿਤ ਖੰਨਾ) — ਪਾਲੀਵੁੱਡ ਤੇ ਬਾਲੀਵੁੱਡ ਐਕਟਰ ਜਿੰਮੀ ਸ਼ੇਰਗਿੱਲ ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ, ਜਿਥੇ ਉਨ੍ਹਾਂ ਨੇ ਗੁਰੂ ਘਰ 'ਚ ਸ਼ੀਸ਼ ਨਿਵਾਇਆ ਤੇ ਗੁਰਬਾਣੀ ਸ਼ਬਦ ਕੀਰਨ ਦਾ ਆਨੰਦ ਮਾਣਿਆ। ਦੱਸ ਦਈਏ ਕਿ ਇਸ ਦੌਰਾਨ ਜਿੰਮੀ ਸ਼ੇਰਗਿੱਲ ਨਾਲ ਸੁਸ਼ਾਂਤ ਸਿੰਘ ਤੇ ਕਈ ਹੋਰ ਹਸਤੀਆਂ ਵੀ ਨਜ਼ਰ ਆਈਆਂ।

ਦੱਸਣਯੋਗ ਹੈ ਕਿ ਜਿੰਮੀ ਸ਼ੇਰਗਿੱਲ 'ਰੰਗਬਾਜ਼ ਫਿਰ ਸੇ' ਨਾਂ ਦੀ ਵੈੱਬਸੀਰੀਜ਼ 'ਚ ਨਜ਼ਰ ਆਉਣ ਵਾਲੇ ਹਨ। ਇੰਨ੍ਹੀ ਦਿਨੀਂ ਜਿੰਮੀ ਸ਼ੇਰਗਿੱਲ ਇਸੇ ਵੈੱਬਸੀਰੀਜ਼ ਦੀ ਪ੍ਰਮੋਸ਼ਨ ਰੁੱਝੇ ਹੋਏ ਹਨ। ਜਿੰਮੀ ਸ਼ੇਰਗਿੱਲ ਆਪਣੀ ਇਸੇ ਵੈੱਬਸੀਰੀਜ਼ ਦੀ ਕਾਮਯਾਬੀ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਸਨ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜਿੰਮੀ ਸ਼ੇਰਗਿੱਲ ਅਜੇ ਦੇਵਗਨ ਤੇ ਤੱਬੂ ਦੀ ਫਿਲਮ 'ਦੇ ਦੇ ਪਿਆਰ ਦੇ' 'ਚ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਪਾਲੀਵੁੱਡ ਨੂੰ ਵੀ ਉਨ੍ਹਾਂ ਨੇ ਕਈ ਹਿੱਟ ਫਿਲਮਾਂ ਦਿੱਤੀਆਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News