ਪੰਜਾਬੀ ਕਲਾਕਾਰ ਸਿਖਾ ਰਹੇ ਨੇ ''ਕੋਰੋਨਾ ਵਾਇਰਸ'' ਤੋਂ ਜ਼ਿੰਦਗੀ ਦੀ ਜੰਗ ਜਿੱਤਣ ਦਾ ਸਲੀਕਾ (ਵੀਡੀਓ)
4/21/2020 4:07:42 PM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਦਾ ਕਹਿਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਹੁਣ ਤਕ ਇਸ ਮਹਾਮਾਰੀ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਆਪਣੀ ਪਲੇਟ ਵਿਚ ਲੈ ਲਿਆ ਹੈ ਅਤੇ ਕਈ ਲੋਕਾਂ ਨੇ ਆਪਣੀ ਜਾਨ ਗੁਆ ਲਈ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ ਦੀ ਹਿਦਾਇਤ ਪੁਲਸ ਵਲੋਂ ਦਿੱਤੀ ਜਾ ਰਹੀ ਹੈ, ਜਿਸ ਕਾਰਨ ਕਈ ਪੁਲਸ ਵਾਲੇ ਆਮ ਲੋਕਾਂ ਦੀ ਰੱਖਿਆ ਦੌਰਾਨ ਆਪਣੀ ਜਾਨ ਗੁਆ ਚੁੱਕੇ ਹਨ। ਪੰਜਾਬ ਦੇ 2 ਅਧਿਕਾਰੀ 'ਕੋਰੋਨਾ ਵਾਇਰਸ' ਦੀ ਲਪੇਟ ਵਿਚ ਆ ਚੁੱਕੇ ਹਨ। ਕੋਰੋਨਾ ਵਾਇਰਸ ਤੋਂ ਸਾਡੀ ਰਾਖੀ ਕਰਨ ਵਾਲਿਆਂ ਡਾਕਟਰਾਂ, ਪੁਲਸ ਜਵਾਨਾਂ ਨੂੰ ਸਮਰਪਿਤ ਇਕ ਪੰਜਾਬੀ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਵਿਚ ਸੰਗੀਤ ਜਗਤ ਦੇ ਕਈ ਨਾਮੀ ਕਲਾਕਾਰ ਨਜ਼ਰ ਆ ਰਹੇ ਹਨ। ਇਸ ਗੀਤ ਦਾ ਟਾਈਟਲ 'ਜਿੱਤਾਂਗੇ' ਹੈ, ਜਿਸ ਨੂੰ ਸਾਰਥੀ ਕੇ, ਕਮਲ ਖਾਨ, ਜੀ ਖਾਨ, ਖਾਨ ਸਾਬ, ਮਾਸਟਰ ਸਲੀਮ, ਨਿਸ਼ਾ ਬਾਨੋ, ਗਗਨ ਕੋਕਰੀ ਸਮੇਤ ਅਨੇਕਾਂ ਕਲਾਕਾਰ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ 'ਜਿੱਤਾਂਗੇ' ਗੀਤ ਦੇ ਬੋਲ ਜੱਗੀ ਟੋਹੜਾ ਨੇ ਲਿਖੇ ਹਨ, ਜਿਸ ਨੂੰ ਕਮਲ ਖਾਨ ਨੇ ਆਪਣੇ ਯੂਟਿਊਬ ਚੈੱਨਲ 'ਤੇ ਰਿਲੀਜ਼ ਕੀਤਾ ਹੈ। ਇਸ ਗੀਤ ਦੀ ਸ਼ੁਰੂਆਤ ਪੰਜਾਬੀ ਫਿਲਮ ਇੰਡਸਟਰੀ ਦੇ ਅਦਾਕਾਰ ਹੌਬੀ ਧਾਲੀਵਾਲ ਦੀ ਆਵਾਜ਼ ਤੋਂ ਹੁੰਦੀ ਹੈ। ਇਸ ਗੀਤ ਤੋਂ ਸ਼ੁਰੂਆਤ ਵਿਚ ਹੌਬੀ ਧਾਲੀਵਾਲ ਬੋਲ ਰਹੇ ਹਨ ਕਿ ''ਕੋਰੋਨਾ ਵਾਇਰਸ ਦੇ ਖਿਲਾਫ ਜੰਗ ਨੂੰ ਇਨਸਾਨ ਕਿਵੇਂ ਜਿੱਤ ਸਕਦਾ ਹੈ।''
ਦੱਸਣਯੋਗ ਹੈ ਇਸ ਤੋਂ ਪਹਿਲਾਂ ਪੰਜਾਬੀ ਫਿਲਮ ਇੰਡਸਟਰੀ ਦੀ ਅਦਾਕਾਰਾ ਨੀਰੂ ਬਾਜਵਾ ਵੀ ਆਪਣੇ ਗੀਤ 'ਜਿੱਤਾਂਗੇ ਹੋਂਸਲੇ ਨਾਲ' ਦੀ ਅਨਾਊਂਸਮੈਂਟ ਕਰ ਚੁੱਕੇ ਹਨ। ਇਸ ਗੀਤ ਵਿਚ ਉਨ੍ਹਾਂ ਨੇ ਇੰਡਸਟਰੀ ਦੇ ਕਈ ਸਿਤਾਰੇ ਨਜ਼ਰ ਆਉਣਗੇ। ਉਨ੍ਹਾਂ ਦਾ ਇਹ ਗੀਤ 22 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ