ਵਿੱਕੀ ਕੌਸ਼ਲ ਤੇ ਰਾਜਕੁਮਾਰ ਦੀ ਸੁਸਾਇਟੀ ਤਕ ਪਹੁੰਚਿਆ 'ਕੋਰੋਨਾ ਵਾਇਰਸ', ਬਿਲਡਿੰਗ ਸੀਲ
4/21/2020 4:44:00 PM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਦਾ ਕਹਿਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਹੁਣ ਤਕ ਇਸ ਮਹਾਮਾਰੀ ਨੇ ਪੰਜਾਬ ਦੇ ਕਈ ਲੋਕਾਂ ਦੀ ਜਾਨ ਲੈ ਲਈ ਹੈ। ਕੋਰੋਨਾ ਨਾਲ ਮਹਾਰਾਸ਼ਟਰ ਵਿਚ ਹੀ 4666 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 572 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 232 ਲੋਕਾਂ ਦੀ ਮੌਤ ਹੋ ਗਈ ਹੈ। ਇਸੇ ਦੌਰਾਨ ਮੁੰਬਈ ਦੀ ਓਬਰਾਏ ਸਪ੍ਰਿੰਗਸ ਬਿਲਡਿੰਗ ਨੂੰ ਅੱਧਾ ਸੀਲ ਕਰ ਦਿੱਤਾ ਗਿਆ ਹੈ। ਦਰਅਸਲ, ਮੁੰਬਈ ਦੀ ਓਬਰਾਏ ਸਪ੍ਰਿੰਗਸ ਬਿਲਡਿੰਗ ਓਹੀ ਸੁਸਾਇਟੀ ਹੈ, ਜਿੱਥੇ ਬਾਲੀਵੁੱਡ ਅਭਿਨੇਤਾ ਵਿੱਕੀ ਕੌਸ਼ਲ, ਰਾਜਕੁਮਾਰ ਰਾਓ, ਪਤਰਲੇਖਾ ਅਤੇ ਚਿਤਰਗਦਾ ਸਿੰਘ ਰਹਿੰਦੇ ਹਨ। ਕੰਪਲੈਕਸ ਵਿਚ 11 ਸਾਲ ਦੀ ਬੱਚੀ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ, ਜਿਸ ਤੋਂ ਬਾਅਦ ਬੀ.ਐਮ.ਸੀ. ਨੇ ਬਿਲਡਿੰਗ ਨੂੰ ਸੀਲ ਕਰ ਦਿੱਤਾ ਗਿਆ ਹੈ। ਹੁਣ ਇਸ ਸੁਸਾਇਟੀ ਨੂੰ ਬੀ. ਐਮ.ਸੀ. ਪੂਰੀ ਤਰ੍ਹਾਂ ਸੇਨੇਟਾਇਜ਼ਰ ਕਰੇਗਾ।
ਦੱਸਣਯੋਗ ਹੈ ਕਿ ਟੀ-ਸੀਰੀਜ਼ ਦੇ ਦਫ਼ਤਰ ਦੇ ਸਾਹਮਣੇ ਬਣੇ ਓਬਰਾਏ ਸਪ੍ਰਿੰਗਸ ਬਿਲਡਿੰਗ ਵਿਚ ਰਹਿਣ ਵਾਲੇ ਇਕ ਫਿਲਮ ਨਿਰਮਾਤਾ ਨੇ ਇਕ ਨਿੱਜੀ ਚੈੱਨਲ ਨੂੰ ਦੱਸਿਆ ਕਿ ਪੂਰੇ ਕੰਪਲੈਕਸ ਵਿਚ 3 ਬਲਾਕ ਹਨ ਅਤੇ ਇਸਦੇ ਸੀ ਵਿੰਗ ਵਿਚ ਰਹਿਣ ਵਾਲੀ ਇਕ ਬਾਲਿਕਾ ਦੇ ਕੋਵਿਡ 19 ਪਾਜ਼ੀਟਿਵ ਹੋਣ ਤੋਂ ਬਾਅਦ ਪੂਰੇ ਕੰਪਲੈਕਸ ਦੇ ਲੋਕਾਂ ਨੂੰ ਕੁਵਾਰੰਟੀਨ ਕੀਤਾ ਗਿਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ