ਗਾਇਕ ਹਰਭਜਨ ਮਾਨ ਨੇ ਸਾਂਝਾ ਕੀਤਾ ਮਾਸਟਰ ਕੋਲੋਂ ''ਚਪੇੜ'' ਪੈਣ ਦਾ ਕਿੱਸਾ (ਵੀਡੀਓ)
4/21/2020 5:29:34 PM

ਜਲੰਧਰ (ਵੈੱਬ ਡੈਸਕ) - ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਨੇ ਆਪਣੇ ਜੱਦੀ ਪਿੰਡ ਖੇਮੂਆਣੇ ਦੀਆਂ ਕੁਝ ਯਾਦਾਂ ਨੂੰ ਆਪਣੇ ਫੈਨਜ਼ ਨਾਲ ਸ਼ੇਅਰ ਕੀਤਾ ਹੈ। ਹਾਲ ਹੀ ਵਿਚ ਹਰਭਜਨ ਮਾਨ ਨੇ ਆਪਣੇ ਯੂਟਿਊਬ ਚੈਨਲ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਉਹ ਆਪਣੇ ਸਕੂਲ ਵਿਚ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਸਕੂਲ ਦੀਆਂ ਯਾਦਾਂ ਨੂੰ ਤਾਜਾ ਕੀਤਾ। ਉਹ ਇਸ ਵੀਡੀਓ ਵਿਚ ਉਨ੍ਹਾਂ ਨੇ ਆਪਣੇ ਕਲਾਸ ਰੂਮ ਨਾਲ ਜੁੜਿਆ ਇਕ ਕਿੱਸਾ ਵੀ ਸਾਂਝਾ ਕੀਤਾ ਹੈ। ਉਨ੍ਹਾਂ ਨੇ ਆਪਣੇ ਟੀਚਰ ਬਾਰੇ ਦੱਸਿਆ ਕਿ, ''ਇਕ ਦਿਨ ਮੇਰੇ ਮਾਸਟਰ ਸੇਠੀ, ਜੋ ਕਿ ਮੈਨੂੰ ਪੜ੍ਹਾਉਂਦੇ ਸਨ। ਇਕ ਦਿਨ ਬੱਚਿਆਂ ਨਾਲ ਇੰਟਰੋਡਕ੍ਸ਼ਨ ਕਰ ਰਹੇ ਸਨ। ਮਾਸਟਰ ਜੀ ਇਕ ਸਵਾਲ ਪੁੱਛਣ ਲੱਗੇ ਤਾ ਮੈਂ ਪਹਿਲਾਂ ਆਪਣਾ ਹੱਥ ਖੜ੍ਹਾ ਕਰ ਦਿੱਤਾ ਪਰ ਸਵਾਲ ਕਿ ਸੀ ਮੈਂ ਸੁਣਿਆ ਨਹੀਂ ਸੀ। ਜਵਾਬ ਵੀ ਮੈਨੂੰ ਪਤਾ ਨਹੀਂ ਸੀ, ਜਿਸ ਤੋਂ ਬਾਅਦ ਮਾਸਟਰ ਨੇ ਮੇਰੇ ਮੂੰਹ 'ਤੇ ਥੱਪੜ ਮਾਰ ਦਿੱਤਾ ਸੀ।'' ਇਸ ਤੋਂ ਇਲਾਵਾ ਹਰਭਜਨ ਮਾਨ ਨੇ ਦੱਸਿਆ ਕਿ ਜ਼ਿੰਦਗੀ ਵਿਚ ਇਹ ਵੀ ਮੇਰੇ ਲਈ ਖਾਸ ਸਬਕ ਸੀ ਕਿ ਕੁਝ ਬੋਲਣ ਤੋਂ ਪਹਿਲਾਂ ਧਿਆਨ ਨਾਲ ਕਿਸੇ ਦੀ ਗੱਲ ਸੁਣਨੀ ਚਾਹੀਦੀ ਹੈ। ਸਕੂਲ ਤੋਂ ਬਾਅਦ ਹਰਭਜਨ ਮਾਨ ਆਪਣੇ ਪਿੰਡ ਦੀ ਕੁਟੀਆ ਵੀ ਦੇਖਣ ਗਏ, ਜਿਥੇ ਸੰਤਾਂ ਦੀ ਮੰਡਲੀ ਠਹਿਰਦੀ ਹੁੰਦੀ ਸੀ।
ਦੱਸ ਦੇਈਏ ਕਿ ਇੰਨੀ ਦਿਨੀਂ ਦੁਨੀਆ ਭਰ ਵਿਚ 'ਕੋਰੋਨਾ ਵਾਇਰਸ' ਨਾਂ ਦੀ ਮਹਾਮਾਰੀ ਫੈਲੀ ਹੋਈ ਹੈਹਰਭਜਨ ਮਾਨ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੇ ਪਿੰਡ ਦੀਆਂ ਯਾਦਾਂ ਸਾਂਝੀਆਂ ਕਰ ਚੁੱਕੇ ਹਨ । ਉਹ ਅਕਸਰ ਆਪਣੇ ਫੈਨਸ ਲਈ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਨੇ । ਇਸੇ ਦੌਰਾਨ ਇਕ ਖ਼ਬਰ ਵਾਇਰਲ ਹੋਈ ਸੀ ਕਿ ਹਰਭਜਨ ਮਾਨ ਕੋਰੋਨਾ ਪਾਜ਼ੀਟਿਵ ਹਨ ਹਾਲਾਂਕਿ ਇਹ ਖਬਰ ਸਿਰਫ ਅਫਵਾਹ ਸੀ। ਇਸ ਤੋਂ ਬਾਅਦ ਹਰਭਜਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਾਇਵ ਹੋ ਕੇ ਇਹਦਾ ਪੂਰਾ ਸੱਚ ਦੱਸਿਆ ਸੀ।
ਦੱਸਣਯੋਗ ਹੈ ਕਿ ਹਰਭਜਨ ਮਾਨ ਨੂੰ 'ਕੋਰੋਨਾ' ਹੋਣ ਦੀ ਖਬਰ ਸਿਰਫ ਇਕ ਅਫਵਾਹ ਹੀ ਹੈ, ਜਿਸ ਦੀ ਪੁਸ਼ਟੀ ਖੁਦ ਹਰਭਜਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਾਈਵ ਹੋ ਕੇ ਕੀਤੀ ਹੈ। ਇਸ ਤੋਂ ਇਲਾਵਾ ਹਰਭਜਨ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਲੀਜ਼ ਇਸ ਤਰ੍ਹਾਂ ਦੀਆਂ ਖ਼ਬਰਾਂ ਨੂੰ ਨਾ ਫੈਲਾਇਆ ਜਾਵੇ। ਦੱਸ ਦੇਈਏ ਕਿ ਹਰਭਜਨ ਮਾਨ ਨੇ ਲੋਕਾਂ ਨੂੰ ਆਪਣੇ-ਆਪ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਦੁਨੀਆ 'ਤੇ ਕਈ ਆਫ਼ਤਾਂ ਆ ਚੁੱਕੀਆਂ ਹਨ। ਜੇਕਰ ਆਪਾ ਸਾਰੇ ਮਿਲ ਕੇ ਇਨ੍ਹਾਂ ਦਾ ਸਾਹਮਣਾ ਕਰਾਂਗੇ ਤਾ ਇਸ 'ਤੇ ਜਿੱਤ ਜ਼ਰੂਰ ਪਾਵਾਂਗੇ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ