4 ਸਾਲ ਬਾਅਦ ''ਮਹਾਭਾਰਤ'' ਦੀ ਦਰੋਪਤੀ ਨੇ ਖੋਲ੍ਹਿਆ ਰਾਜ਼, ਕਿਹਾ ''15-20 ਲੋਕਾਂ ਨੇ ਸੜਕ ''ਤੇ ਕੀਤੀ ਸੀ ਕੁੱਟਮਾਰ''
4/21/2020 6:02:10 PM

ਜਲੰਧਰ (ਵੈੱਬ ਡੈਸਕ) - ਬੀਤੇ ਦਿਨ ਮਹਾਰਾਸ਼ਟਰ ਵਿਚ ਭੀੜ ਵਲੋਂ ਕੀਤੀ ਹਿੰਸਾ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕਈ ਫ਼ਿਲਮੀ ਸਿਤਾਰਿਆਂ ਨੇ ਇਸ ਘਟਨਾ ਦੀ ਨਿੰਦਾ ਵੀ ਕੀਤੀ। ਇਸ ਸਭ ਦੇ ਚਲਦਿਆਂ ਬੀਆਰ ਚੋਪੜਾ ਵਲੋਂ ਬਣਾਏ ਸੀਰੀਅਲ 'ਮਹਾਭਾਰਤ' ਵਿਚ ਦਰੋਪਦੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਰੂਪਾ ਗਾਂਗੁਲੀ ਨੇ ਇਕ ਪੁਰਾਣਾ ਕਿੱਸਾ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਉਹ ਵੀ ਇਸ ਤਰ੍ਹਾਂ ਦੀ ਘਟਨਾ ਦਾ ਸ਼ਿਕਾਰ ਹੋਈ ਸੀ। ਰੂਪਾ ਗਾਂਗੁਲੀ ਨੇ ਦੱਸਿਆ ਕਿ 4 ਸਾਲ ਪਹਿਲਾਂ ਮੈਨੂੰ ਵੀ ਇਸ ਤਰ੍ਹਾਂ ਦੀ ਭੀੜ ਦੌਰਾਨ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਸੀ, ਉਸ ਸਮੇਂ ਮੈਂ ਬਹੁਤ ਮੁਸ਼ਿਕਲ ਨਾਲ ਜਾਨ ਬਚਾਈ ਸੀ।
দেখুন! এটি কোনো জেলার ভিডিও নয়, খাস কলকাতার রাস্তায় লকডাউন আর সামাজিক দূরত্ব পালনের নমুনা।ধন্যবাদ এই পুলিশকর্মী কে যিনি এদের কে ঠিক করে বুঝিয়ে দিলেন Iপুলিশের লোকেরাও দিদির রাজনীতি বুঝতে পারছেন,উনি ঠিক প্রশ্ন করলেন যে কি তোমাদের জন্য আলাদা আইন না কি।@MenonArvindBJP @BJP4Bengal pic.twitter.com/LWIJb5C3bF
— Arjun Singh (@ArjunsinghWB) April 20, 2020
ਰੂਪਾ ਨੇ ਦੱਸਿਆ ਕਿ ਮੈਨੂੰ 15-20 ਬੰਦਿਆਂ ਨੇ ਕਾਰ ਵਿੱਚੋ ਬਾਹਰ ਕੱਢ ਕੇ ਕੁੱਟਿਆ ਸੀ। ਹਿੰਸਕ ਲੋਕਾਂ ਨੇ ਮੇਰੀ ਕਾਰ ਵੀ ਪੂਰੀ ਤਰ੍ਹਾਂ ਬੰਨ੍ਹ ਦਿੱਤੀ ਸੀ। ਇਸ ਦਾ ਖੁਲਾਸਾ ਰੂਪਾ ਗਾਂਗੁਲੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਕੀਤਾ ਹੈ। ਇਸ ਟਵੀਟ ਨਾਲ ਰੂਪਾ ਗਾਂਗੁਲੀ ਨੇ ਆਪਣੀ ਚਰਚਿਤ ਸੀਰੀਅਲ 'ਮਹਾਭਾਰਤ' ਦੀ ਇਕ ਵੀਡੀਓ ਵੀ ਪੋਸਟ ਕੀਤੀ ਹੈ। ਰੂਪਾ ਗਾਂਗੁਲੀ ਦੇ ਇਸ ਟਵੀਟ 'ਤੇ ਉਨ੍ਹਾਂ ਦੇ ਪ੍ਰਸ਼ੰਸ਼ਕ ਲਗਾਤਾਰ ਕੁਮੈਂਟ ਕਰ ਰਹੇ ਹਨ।
हे कृष्ण हे कृष्ण हे कृष्ण #महाभारत #Mahabharat pic.twitter.com/RE0TJSmek3
— Roopa Ganguly (@RoopaSpeaks) April 20, 2020
ਦੱਸਣਯੋਗ ਹੈ ਕਿ 3 ਮਈ ਤਕ ਪੂਰੇ ਭਾਰਤ ਵਿਚ 'ਲੌਕ ਡਾਊਨ' ਕੀਤਾ ਗਿਆ ਹੈ, ਜਿਸ ਦੇ ਚਲਦਿਆਂ ਟੀ.ਵੀ. ਸੀਰੀਅਲ ਅਤੇ ਫ਼ਿਲਮਾਂ ਦੀ ਸ਼ੂਟਿੰਗ ਦਾ ਕੰਮ ਠੱਪ ਹੋ ਗਿਆ ਹੈ। ਇਸੇ ਕਰਕੇ ਅੱਜ ਕਲ ਟੀ.ਵੀ. ਤੇ ਪੁਰਾਣੇ ਸੀਰੀਅਲ ਦੇਖਣ ਨੂੰ ਮਿਲ ਰਹੇ ਹਨ। ਦੂਰਦਰਸ਼ਨ 'ਤੇ 'ਮਹਾਭਾਰਤ' ਅਤੇ 'ਰਾਮਾਇਣ' ਵਰਗੇ ਸੀਰੀਅਲ ਦਿਖਾਏ ਜਾ ਰਹੇ ਹਨ। ਇਨ੍ਹਾਂ ਸ਼ੋਅਜ਼ ਨੂੰ ਦਰਸ਼ਕਾਂ ਵਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ