ਜੌਨ ਅਬ੍ਰਾਹਮ ਦੀ ''ਬਟਲਾ ਹਾਊਸ'' ਦੀ ਪਹਿਲੀ ਝਲਕ ਆਊਟ

7/6/2019 2:49:10 PM

ਮੁੰਬਈ (ਬਿਊਰੋ) : ਬਾਲੀਵੁੱਡ ਫਿਲਮ ਇੰਡਸਟਰੀ 'ਚ ਐਕਸ਼ਨ ਸਟਾਰ ਜੌਨ ਅਬ੍ਰਾਹਮ ਵੀ ਹੁਣ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਦੀ ਰਾਹ 'ਤੇ ਤੁਰ ਪਏ ਹਨ। ਉਹ ਵੀ ਲਗਾਤਾਰ ਦੇਸ਼ ਭਗਤੀ ਤੋਂ ਪ੍ਰੇਰਿਤ ਫਿਲਮ ਸਾਈਨ ਕਰ ਰਹੇ ਹਨ। ਇਨ੍ਹਾਂ 'ਚ ਕਈ ਫਿਲਮਾਂ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਹਨ। ਹੁਣ ਜੇਕਰ ਗੱਲ ਜੌਨ ਦੀ ਆਉਣ ਵਾਲੀ ਫਿਲਮ 'ਬਾਟਲਾ ਹਾਊਸ' ਦੀ ਕਰੀਏ ਤਾਂ ਇਸ ਦਾ ਫਸਟ ਲੁੱਕ ਤਾਂ ਕਾਫੀ ਸਮਾਂ ਪਹਿਲਾਂ ਹੀ ਰਿਲੀਜ਼ ਹੋ ਚੁੱਕਿਆ ਹੈ। 'ਬਟਲਾ ਹਾਊਸ' ਦਾ ਨਵਾਂ ਪੋਸਟਰ ਅੱਜ ਨਿਰਮਾਤਾਵਾਂ ਨੇ ਰਿਲੀਜ਼ ਕੀਤਾ ਹੈ, ਜਿਸ ਨਾਲ ਹੀ 'ਬਟਲਾ ਹਾਊਸ' ਟਰੇਲਰ ਰਿਲੀਜ਼ ਦੀ ਡੇਟ ਵੀ ਰਿਲੀਜ਼ ਹੋ ਗਈ ਹੈ।


ਜੀ ਹਾਂ, ਮੇਕਰਸ ਨੇ ਫਿਲਮ ਦੇ ਟਰੇਲਰ ਦੀ ਝਲਕ 10 ਜੁਲਾਈ ਨੂੰ ਰਿਲੀਜ਼ ਕਰਨ ਦੀ ਪਲਾਨਿੰਗ ਕੀਤੀ ਹੈ। ਇਸ ਦੇ ਨਾਲ ਹੀ ਨਿਖੀਲ ਅਡਵਾਨੀ ਦੀ ਡਾਇਰੈਕਸ਼ਨ 'ਚ ਬਣੀ ਫਿਲਮ 15 ਅਗਸਤ 2019 'ਚ ਰਿਲੀਜ਼ ਹੋਣੀ ਹੈ। ਇਸ ਦੀ ਰਿਲੀਜ਼ ਦੇ ਨਾਲ ਹੀ ਸਾਫ ਹੋ ਗਿਆ ਹੈ ਕਿ ਫਿਲਮ ਦੀ ਬਾਕਸ ਆਫਿਸ 'ਤੇ ਟੱਕਰ ਪ੍ਰਭਾਸ ਦੀ 'ਸਾਹੋ' ਅਤੇ ਅਕਸ਼ੈ ਕੁਮਾਰ ਦੀ ਫਿਲਮ 'ਮਿਸ਼ਨ ਮੰਗਲ' ਨਾਲ ਹੋਣੀ ਹੈ। ਟ੍ਰੇਡ ਐਨਾਲੀਸਟ ਇਸ ਕਲੈਸ਼ ਨੂੰ ਬਾਕਸ ਆਫਿਸ 'ਤੇ 2019 ਦਾ ਸਭ ਤੋਂ ਵੱਡਾ ਕਲੈਸ਼ ਮੰਨ ਰਹੇ ਹਨ। ਉਂਝ ਇਸ ਤੋਂ ਪਹਿਲਾਂ ਵੀ ਜੌਨ ਅਤੇ ਅਕਸ਼ੈ ਦੀਆਂ ਫਿਲਮਾਂ ਬਾਕਸ ਆਫਿਸ 'ਤੇ ਭਿੜ ਚੁੱਕੀਆਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News