'ਜੋਰਾ ਦਿ ਸੈਕਿੰਡ ਚੈਪਟਰ' ਦਾ ਗੀਤ 'ਵੈਲੀ ਬੰਦੇ' ਕੱਲ੍ਹ ਹੋਵੇਗਾ ਰਿਲੀਜ਼, 6 ਮਾਰਚ ਨੂੰ ਰਿਲੀਜ਼ ਹੋਵੇਗੀ ਫਿਲਮ

2/11/2020 4:18:16 PM

ਜਲੰਧਰ (ਬਿਊਰੋ) : ਪਿਛਲੇ ਕਈ ਦਿਨਾਂ ਤੋਂ ਹਰ ਪਾਸੇ ਚਰਚਾ ਵਿਚ ਚੱਲ ਰਹੀ ਇਸ ਸਾਲ ਦੀ ਬਹੁ ਚਰਚਿਤ ਮੰਨੀ ਜਾ ਰਹੀ ਪੰਜਾਬੀ ਫਿਲਮ 'ਜੋਰਾ ਦਿ ਸੈਕਿੰਡ ਚੈਪਟਰ' ਦਾ ਪਹਿਲਾ ਗੀਤ 'ਵੈਲੀ ਬੰਦੇ' ਕੱਲ੍ਹ 12 ਫਰਵਰੀ ਸ਼ਾਮ ਨੂੰ ਰਿਲੀਜ਼ ਕੀਤਾ ਜਾਵੇਗਾ। ਪੰਜਾਬੀ ਦੇ ਸੀਨੀਅਰ ਤੇ ਸਤਿਕਾਰਤ ਗਾਇਕ ਲਾਭ ਹੀਰਾ ਵੱਲੋਂ ਗਾਏ ਇਸ ਗੀਤ ਨੂੰ ਅਮਰਦੀਪ ਸਿੰਘ ਗਿੱਲ ਨੇ ਲਿਖਿਆ ਹੈ। ਮਿਊਜ਼ਿਕ ਅਮਪਾਇਰ ਦੇ ਸੰਗੀਤ ਵਿਚ ਆ ਰਿਹਾ ਇਹ ਗੀਤ ਫਿਲਮ ਦੀ ਕਹਾਣੀ 'ਤੇ ਖੂਬ ਢੁੱਕਦਾ ਹੈ।
ਦੱਸ ਦਈਏ ਕਿ 6 ਮਾਰਚ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਦਾ ਅਜੇ ਤੱਕ ਆਫੀਸ਼ੀਅਲ ਪੋਸਟਰ ਤੇ ਟੀਜ਼ਰ ਹੀ ਰਿਲੀਜ਼ ਹੋਇਆ ਹੈ। ਫਿਲਮ ਦੇ ਟਰੇਲਰ ਅਤੇ ਗੀਤਾਂ ਦਾ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਹ ਫਿਲਮ ਆਪਣੇ ਸ਼ੂਟਿੰਗ ਸਮੇਂ ਤੋਂ ਹੀ ਚਰਚਾ ਵਿਚ ਚੱਲ ਰਹੀ ਹੈ ਪਰ ਫਿਲਮ ਦਾ ਟੀਜ਼ਰ ਰਿਲੀਜ਼ ਹੋਣ ਤੋਂ ਬਾਅਦ ਇਸ ਫਿਲਮ ਦੀ ਚਰਚਾ 'ਤੇ ਇੰਤਜ਼ਾਰ ਹਰ ਪਾਸੇ ਦੇਖਿਆ ਜਾ ਸਕਦਾ ਹੈ। 'ਬਠਿੰਡੇਵਾਲੇ ਬਾਈ ਫਿਲਮਸ' ਅਤੇ 'ਲਾਊਂਡ ਰੌਂਰ ਸਟੂਡੀਓਸ' ਦੀ ਪੇਸਕਸ਼ ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਮਨਦੀਪ ਸਿੰਘ ਸਿੱਧੂ, ਜੈਰੀ ਬਰਾੜ, ਵਿਮਲ ਚੋਪੜਾ ਤੇ ਅਮਰਿੰਦਰ ਰਾਜੂ ਦੀ ਇਸ ਫਿਲਮ ਦਾ ਇਹ ਪਹਿਲਾ ਗੀਤ 'ਲਾਊਂਡ ਰੌਂਰ ਮਿਊਜ਼ਿਕ' ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਜਾਵੇਗਾ।
ਅਮਰਦੀਪ ਸਿੰਘ ਗਿੱਲ ਦੀ ਲਿਖੀ ਅਤੇ ਉਨ੍ਹਾਂ ਵੱਲੋਂ ਹੀ ਨਿਰਦੇਸ਼ਤ ਕੀਤੀ ਗਈ ਇਸ ਫਿਲਮ ਦਾ ਨਾਇਕ ਦੀਪ ਸਿੱਧੂ ਹੈ। ਪੰਜਾਬੀ ਗਾਇਕ ਸਿੰਗਾ ਵੀ ਇਸ ਫਿਲਮ ਦਾ ਅਹਿਮ ਹਿੱਸਾ ਹੈ। ਉਹ ਇਸ ਫਿਲਮ ਤੋਂ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕਰ ਰਿਹਾ ਹੈ। ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ, ਹੌਂਬੀ ਧਾਲੀਵਾਲ, ਗੱਗੂ ਗਿੱਲ, ਮੁਕੇਸ਼ ਤਿਵਾੜੀ, ਮਾਹੀ ਗਿੱਲ, ਜਪਜੀ ਖਹਿਰਾ, ਅਸ਼ੀਸ਼ ਦੁੱਗਲ, ਮਹਾਂਵੀਰ ਭੁੱਲਰ, ਯਾਦ ਗਰੇਵਾਲ, ਕੁੱਲ ਸਿੱਧੂ, ਸੋਨਪ੍ਰੀਤ ਜਵੰਧਾ, ਪਾਲੀ ਸੰਧੂ, ਬਲਜੀਤ ਸਿੰਘ, ਅਮਨ, ਕਰਨ ਬਟਨ, ਹਰਿੰਦਰ ਭੁੱਲਰ, ਅੰਮ੍ਰਿਤ ਅੰਬੀ, ਸਤਿੰਦਰ ਕੌਰ, ਦਵਿੰਦਰ ਪੁਰਬਾ ਅਤੇ ਅਸ਼ੋਕ ਤਾਂਗੜੀ ਇਸ ਫਿਲਮ 'ਚ ਅਹਿਮ ਕਿਰਦਾਰਾਂ 'ਚ ਨਜ਼ਰ ਆਉਣਗੇ। ਆਮ ਪੰਜਾਬੀ ਫਿਲਮਾਂ ਨਾਲੋਂ ਹਟਵੀਂ ਇਹ ਫਿਲਮ ਇਕ ਵੱਖਰੇ ਕਿਸਮ ਦਾ ਸਿਨੇਮਾ ਦਰਸ਼ਕਾਂ ਮੂਹਰੇ ਪੇਸ਼ ਕਰੇਗੀ। ਪੰਜਾਬ ਦੇ ਰਾਜਨੀਤਿਕ ਮਾਹੌਲ ਅਤੇ ਅਜੌਕੇ ਸਮਾਜਿਕ ਸੱਭਿਆਚਾਰ 'ਤੇ ਵਿਅੰਗ ਕਰਦੀ ਇਹ ਫਿਲਮ ਕਈ ਪਾਂਜ ਉਧੇੜਦੀ ਹੋਈ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News