ਦਿਲ ਦੇ ਦਰਦ ਨੂੰ ਬਿਆਨ ਕਰਦੈ ਜੌਰਡਨ ਸੰਧੂ ਦਾ ਨਵਾਂ ਗੀਤ ''Those Evenings'' (ਵੀਡੀਓ)

4/14/2020 9:30:51 AM

ਜਲੰਧਰ (ਵੈੱਬ ਡੈਸਕ) - ਪੰਜਾਬੀ ਗਾਇਕ ਜੌਰਡਨ ਸੰਧੂ ਦਾ ਹਾਲ ਹੀ ਵਿਚ ਨਵਾਂ ਗੀਤ 'ਦੋਜ਼ ਇਵਨਿੰਗ' ਰਿਲੀਜ਼ ਹੋਇਆ ਹੈ, ਜਿਸ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਗੀਤ ਸੈਡ ਜ਼ੋਨਰ ਦਾ ਹੈ ਜਿਸ ਨੂੰ ਜੌਰਡਨ ਸੰਧੂ ਨੇ ਆਪਣੀ ਦਰਦ ਭਰੀ ਆਵਾਜ਼ ਵਿਚ ਗਾਇਆ ਹੈ। ਇਸ ਗੀਤ ਨੂੰ ਜੌਰਡਨ ਸੰਧੂ ਨੇ ਇਕ ਮਹਿਬੂਬ ਦੇ ਪੱਖ ਤੋਂ ਗਾਇਆ ਹੈ, ਜਿਸ ਨੂੰ ਪਿਆਰ ਵਿਚ ਧੋਖਾ ਹਾਸਿਲ ਹੋਇਆ ਹੈ। ਦੱਸ ਦੇਈਏ ਕਿ ਜੌਰਡਨ ਸੰਧੂ ਦੇ ਗੀਤ 'ਦੋਜ਼ ਇਵਨਿੰਗ' ਦੇ ਬੋਲ ਬੰਟੀ ਬੇਂਸ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ। ਇਸ ਗੀਤ ਦਾ ਵੀਡੀਓ BBP ਵੱਲੋਂ ਬਣਾਇਆ ਗਿਆ ਹੈ, ਜਿਸ ਨੂੰ ਬ੍ਰੈੱਡ ਬੀ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਮਿਊਜ਼ਿਕ 'ਦਿ ਬੋਸ' ਵੱਲੋਂ ਤਿਆਰ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਜੌਰਡਨ ਸੰਧੂ ਗਾਇਕੀ ਤੋਂ ਇਲਾਵਾ ਅਦਾਕਾਰੀ ਦੇ ਖੇਤਰ ਵਿਚ ਖੂਬ ਪ੍ਰਸਿੱਧੀ ਖੱਟ ਚੁੱਕੇ ਹਨ। ਉਹ ਆਖਰੀ ਵਾਰ ਪੰਜਾਬੀ ਫਿਲਮ 'ਖ਼ਤਰੇ ਦਾ ਘੁੱਗੂ' ਵਿਚ ਨਜ਼ਰ ਆਏ ਸਨ। ਇਸ ਫਿਲਮ ਵਿਚ ਉਨ੍ਹਾਂ ਨਾਲ ਅਦਾਕਾਰਾ ਦਿਲਜੋਤ ਮੁੱਖ ਭੂਮਿਕਾ ਵਿਚ ਸੀ। ਇਸ ਤੋਂ ਇਲਾਵਾ ਜੌਰਡਨ ਸੰਧੂ 'ਪੀਕੌਕ', 'ਸਟਾਰ ਪੁੱਤ', 'ਜੱਟੀਏ ਨੀ', 'ਤੀਜੇ ਵਿਕ', 'ਹੈਂਡਸਮ ਜੱਟਾ' ਵਰਗੇ ਸੁਪਰਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਇਸ ਤੋਂ ਇਲਾਵਾ 'ਕੋਰੋਨਾ ਵਾਇਰਸ' ਕਾਰਨ ਬੇਰੋਜ਼ਗਾਰ ਹੋਏ ਲੋਕਾਂ ਦੀ ਅੱਗੇ ਆ ਕੇ ਮਦਦ ਕਰ ਰਹੇ ਹਨ ਅਤੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡ ਰਹੇ ਹਨ।         ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News