ਵਿਆਹ ਨੂੰ ਕਾਮਯਾਬ ਬਣਾਉਣ ਲਈ ਜਸਟਿਨ ਬੀਬਰ ਲੱਗੇ ਕੋਸ਼ਿਸ਼ਾਂ ''ਚ

3/11/2019 3:11:42 PM

ਮੁੰਬਈ (ਬਿਊਰੋ) : ਮਸ਼ਹੂਰ ਕੈਨੇਡੀਅਨ ਗਾਇਕ ਜਸਟਿਨ ਬੀਬਰ ਦਾ ਕਹਿਣਾ ਹੈ ਕਿ ਉਹ ਕਈ ਮੁੱਦਿਆਂ ਨਾਲ ਜੂਝ ਰਹੇ ਹਨ ਤੇ ਅਜੀਬ ਮਹਿਸੂਸ ਕਰ ਰਹੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜਸਟਿਨ ਹੇਲੀ ਬਾਲਡਵਿਨ ਆਪਣਾ ਵਿਆਹ ਕਾਮਯਾਬ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਬੇਸ਼ੱਕ ਜਸਟਿਨ ਨੇ ਕਦੇ ਆਪਣੇ ਰਿਸ਼ਤੇ ਬਾਰੇ ਗੱਲ ਨਹੀਂ ਕੀਤੀ ਪਰ ਬੀਬਰ ਨੇ ਬੀਤੇ ਸ਼ਨੀਵਾਰ ਨੂੰ ਇੰਸਟਾਗ੍ਰਾਮ 'ਤੇ ਆਪਣੇ ਕੁਝ ਨਿੱਜੀ ਸੰਘਰਸ਼ਾਂ ਬਾਰੇ ਦੱਸਿਆ। ਬੀਬਰ ਨੇ ਕਿਹਾ ਕਿ ਉਹ ਕਾਫੀ ਸੰਘਰਸ਼ ਕਰ ਰਹੇ ਹਨ।
PunjabKesari
ਦੱਸ ਦਈਏ ਕਿ ਜਸਟਿਨ ਬੀਬਰ ਨੇ ਸਾਲ 2016 ਦੀ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਬੀਬਰ ਆਪਣੇ ਦੋਸਤਾਂ ਕਾਨਿਆ ਵੇਸਟ ਤੇ ਸਕੂਟਰ ਬਰੌਨ ਨਾਲ ਇਕ ਪ੍ਰਾਰਥਨਾ 'ਚ ਮੌਜੂਦ ਹਨ। ਉਨ੍ਹਾਂ ਲਿਖਿਆ ''ਜਿਸ ਚੀਜ਼ 'ਚੋਂ ਉਹ ਲੰਘ ਰਹੇ ਹਨ, ਇਸ ਬਾਰੇ ਲੋਕਾਂ ਨੂੰ ਅਪਡੇਟ ਕਰਨਾ ਚਾਹੁੰਦੇ ਹਨ।''

PunjabKesari

ਜਸਟਿਨ ਬੀਬਰ ਨੇ ਲਿਖਿਆ ਕਿ ਇਨ੍ਹੀਂ ਦਿਨੀਂ ਕਾਫੀ ਸੰਘਰਸ਼ ਕਰ ਰਿਹਾ ਹੈ। ਕਾਫੀ ਵੱਖ-ਵੱਖ ਤੇ ਅਜੀਬ ਮਹਿਸੂਸ ਕਰ ਰਿਹਾ ਹੈ। ਜਦੋਂਕਿ ਜਸਟਿਨ ਨੇ ਲਿਖਿਆ ਉਹ ਹਾਰ ਨਹੀਂ ਮੰਨਣਗੇ। ਇਹ ਵੀ ਲਿਖਿਆ ਕਿ ''ਮੈਂ ਹਮੇਸ਼ਾ ਫਿਰ ਕਾਮਯਾਬ ਸ਼ੁਰੂਆਤ ਕਰਾਂਗਾ। ਇਸ ਲਈ ਮੈਂ ਫਿਕਰਮੰਦ ਨਹੀਂ ਹਾਂ। ਬੱਸ ਤੁਸੀਂ ਲੋਕਾਂ ਨੂੰ ਪ੍ਰਾਰਥਨਾ ਕਰਨ ਲਈ ਕਹਿੰਦਾ ਹਾਂ। ਭਗਵਾਨ ਹਮੇਸ਼ਾ ਭਰੋਸੇਮੰਦ ਰਿਹਾ ਹੈ ਤੇ ਤੁਹਾਡੀ ਪ੍ਰਾਰਥਨਾ ਅਸਲ 'ਚ ਕੰਮ ਕਰਦੀ ਹੈ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News